ਚੰਡੀਗੜ੍ਹ: ਅਜੌਕੇ ਹਾਲਤਾਂ ਵਿੱਚ ਸੰਵਾਦ ਸਿਰਜਨ ਦੇ ਸੰਦਰਭ ਵਿੱਚ ਆਪਣੀਆਂ ਸ਼ਾਨਦਾਰ ਰਵਾਇਤਾਂ ਨੂੰ ਅੱਗੇ ਵਧਾਉਂਦੇ ਹੋਏ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਅਤੇ ਅਦਾਰਾ ਜਾਗੋ ਇੰਟਰਨੈਸ਼ਨਲ ਵੱਲੋਂ ‘ਪੰਜਾਬ ਦਾ ਬੌਧਿਕ ਅਤੇ ਨੈਤਿਕ ਨਿਘਾਰ: ਦਸ਼ਾ ਤੇ ਦਿਸ਼ਾ’ ਬਾਰੇ ਇੱਕ ਵਿਸ਼ਾਲ ਸੈਮੀਨਾਰ 15 ਸਤੰਬਰ 2018 ਦਿਨ ਸ਼ਨਿਚਰਵਾਰ ਨੂੰ 10.00 ਵਜੇ ਸਵੇਰੇ ਭਾਸ਼ਾ ਭਵਨ ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਕੀਤਾ ਜਾ ਰਿਹਾ ਹੈ।
ਸੈਮੀਨਾਰ ਦੀ ਰੂਪਖ਼ਰੇਖਾ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੈਂਟਰ ਦੇ ਜਨਰਲ ਸਕੱਤਰ ਡਾ. ਭਗਵੰਤ ਸਿੰਘ ਨੇਦੱਸਿਆ ਕਿ ਪੰਜਾਬ ਦੇ ਅਜੋਕੇ ਬੌਧਿਕ ਨਿਘਾਰ ਬਾਰੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਦੀ ਅਗਵਾਈਹੇਠ ਸਮਾਜ ਦੇ ਭਿੰਨ ਖੇਤਰਾਂ ਵਿੱਚੋਂ ਬੁੱਧੀਜੀਵੀ, ਚਿੰਤਕ ਤੇ ਵਿਦਵਾਨ ਇੱਕਤਰ ਹੋ ਕੇ ਗੰਭੀਰਸੰਵਾਦ ਰਚਾਉਣਗੇ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਰ ਖੇਤਰ ਵਿੱਚ ਬੌਧਿਕ ਅਤੇ ਨੈਤਿਕ ਪ੍ਰਦੂਸ਼ਣ ਕਾਰਣ ਨਿਰਾਸ਼ਤਾ ਦਾ ਆਲਮ ਹੈ। ਇਸ ਸੰਬੰਧੀ ਤੰਦਰੁਸਤ ਸਮਾਜ ਸਿਰਜਣ ਲਈ ਯਤਨਸ਼ੀਲ ਸੰਸਥਾਵਾਂ ਅਤੇ ਰੋਸ਼ਨ ਦਿਮਾਗ ਵਿਦਵਾਨ, ਅਧਿਕਾਰੀ, ਸਮਾਜਿਕ ਅਤੇ ਰਾਜਨੀਤਕ ਉੱਚ ਹਸਤੀਆਂ ਆਪਣੇ ਭਾਵ ਸਾਂਝੇ ਕਰਨਗੀਆਂ। ਇਸ ਮੌਕੇ ‘ਤੇ ਪੰਜਾਬ ਅਤੇ ਪੰਜਾਬ ਦੇ ਬਾਹਰੋਂ ਚਿੰਤਕ, ਕਲਾਕਾਰ ਸ਼ਿਰਕਤ ਕਰਨਗੇ।