Site icon Sikh Siyasat News

ਸੌਦਾ ਸਾਧ ਦੇ ਚੇਲਿਆਂ ਨੇ ਗੁਰਮਤਿ ਸਮਾਗਮ ਵਿੱਚ ਪਾਇਆ ਖਰਲ; ਪੁਲਿਸ ਨੇ ਸਮਾਗਮ ਬੰਦ ਕਰਵਾਇਆ, ਪ੍ਰਚਾਰਕ ਨੂੰ ਕੀਤਾ ਗ੍ਰਿਫਤਾਰ

ਫ਼ਰੀਦਕੋਟ (16 ਫ਼ਰਵਰੀ, 20155): ਨੇੜਲੇ ਪਿੰਡ ਪੱਕਾ ਵਿਖੇ ਇੱਕ ਚੱਲ ਰਹੇ ਗੁਰਮਤਿ ਸਮਾਗਮ ਵਿੱਚ ਸੌਦਾ ਸਾਧ ਦੇ ਚੇਲਿਆਂ ਵੱਲੋਂ ਖੱਲਰ ਪਾਉਣ ‘ਤੇ ਸਮਾਗਮ ਵਿੱਚ ਵਿਚਾਲੇ ਹੀ ਬੰਦ ਕਰਨੇ ਪਏ।ਸਮਾਗਮ ਵਿੱਚ ਕਥਾ ਕਰਨ ਲਈ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਪਹੁੰਚੇ ਹੋਏ ਸਨ। ਜਦ ਉਹ ਕਥਾ ਕਰ ਰਹੇ ਸਨ ਤਾਂ ਸੌਦਾ ਸਾਧ ਦੇ ਚੇਲਿਆਂ ਨੇ ਸਮਾਗਮ ਵਿੱਚ ਖੱਲਰ ਪਾੁੳਣਾ ਸ਼ੁਰੂ ਕਰ ਦਿੱਤਾ। ਸੌਦਾ ਸਾਧ ਦੇ ਚੇਲ਼ਿਆਂ ਦਾ ਇਤਰਾਜ਼ ਸੀ ਕਿ ਭਾਈ ਮਾਝੀ ਸੌਦਾ ਸਾਧ ਖਿਲਾਫ ਅਪਮਾਣਜਨਕ ਟਿੱਪਣੀਆਂ ਕਰ ਰਹੇ ਸਨ।

ਸੌਦਾ ਸਾਧ ਦੇ ਚੇਲ਼ਿਆਂ ਵੱਲੋਂ ਗੁਰਮਤਿ ਸਮਾਗਮ ਵਿੱਚ ਖੱਲਰ ਪਾਉਣ ਤੋਂ ਬਾਅਦ ਤਨਾਅਪੁਰਨ ਸਥਿਤੀ

ਸੌਦਾ ਸਾਧ ਦੇ ਚੇਲਿਆਂ ਵੱਲੋਂ ਸਮਾਗਮ ਵਿੱਚ ਦਖਲ ਅੰਦਾਜ਼ੀ ਕਰਨ ਤੋਂ ਸਿੱਖ ਸੰਗਤਾਂ ਵੀ ਰੋਹ ਵਿੱਚ ਆ ਗਈਆਂ ਅਤੇ ਸਥਿਤੀ ਪੂਰੀ ਤਨਾਅ ਪੂਰਨ ਬਣ ਗਈ।


READ in ENGLISH:

Faridkot police forces Sikh sangat to end Samagam; Arrests preacher on dera followers’ complaint


ਮੌਕੇ ‘ਤੇ ਹਾਜ਼ਰ ਪੁਲਿਸ ਨੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਸਦਰ ਥਾਣੇ ਲੈ ਗਈ। ਭਾਈ ਮਾਝੀ ਦੀ ਗ੍ਰਿਫਤਾਰੀ ਨੇ ਸੰਗਤਾਂ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ। ਅੱਜ ਬਾਅਦ ਵਿੱਚ ਹੋਰ 20-25 ਸਿੱਖਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ।

ਸਿੱਖ ਜੱਥੇਬੰਦੀਆਂ ਨੇ ਦੋਸ਼ ਲਾਇਆ ਕਿ ਡੇਰਾ ਚੇਲਿਆਂ ਨੇ ਬਿਨਾਂ ਵਜਾ ਧਾਰਮਿਕ ਦੀਵਾਨ ਵਿੱਚ ਖੱਲਰ ਪਾਇਆ ਅਤੇ ਗੁਰਮਰਿਆਦਾ ਦੀ ਉਲੰਘਣਾ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version