Site icon Sikh Siyasat News

ਸੌਦਾ ਸਾਧ ਨੇ ਬਲਾਤਕਾਰ ਅਤੇ ਕਤਲਾਂ ਦੇ ਮਾਮਲੇ ਵਿੱਚ ਪੇਸ਼ੀ ਭੁਗਤੀ, ਅਗਲੀ ਸੁਣਵਾਈ 6 ਜੂਨ ਨੂੰ

ਗੁਰਮੀਤ ਰਾਮ ਰਹੀਮ

ਸਿਰਸਾ (30 ਮਈ, 2015): ਸਿਰਸਾ ਸਥਿਤ ਵਿਵਾਦਤ ਡੇਰਾ ਸੌਦਾ ਦੇ ਗੁਰਮੀਤ ਰਾਮ ਰਹੀਮ ਨੇ ਅੱਜ ਆਪਣੇ ਹੀ ਡੇਰੇ ਦੀ ਸਾਧਵੀ ਨਾਲ ਬਲਾਤਕਾਰ ਕਰਨ ਦੇ ਕੇਸ, ਡੇਰੇ ਦੇ ਸਾਬਕਾ ਮੈਨੇਜ਼ਰ ਰਣਜੀਤ ਸਿੰਘ ਅਤੇ ਸਿਰਸਾ ਦੇ ਪੂਰਾ ਸੱਚ ਅਖਬਾਰ ਦੇ ਸੰਪਾਦਕ (ਪੱਤਰਕਾਰ) ਰਾਮ ਚੰਦਰ ਛਤਰਪਤੀ ਦੇ ਕਤਲ ਕੇਸ ਵਿੱਚ ਸੀਬੀਆਈ ਅਦਲਾਤ ਪੰਚਕੂਲਾ ਵਿੱਚ ਵੀਡੀਓੁ ਕਾਨਫਰੰਸ ਦੇ ਜਰੀਏ ਪੇਸ਼ੀ ਭੁਗਤੀ।

ਸੌਦਾ ਸਾਧ

ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ‘ਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਖਿਲਾਫ਼ ਚੱਲ ਰਹੇ ਸਾਧਵੀ ਯੋਨ ਸੋਸ਼ਣ ਦੇ ਮਾਮਲੇ ਸਮੇਤ ਰਣਜੀਤ ਤੇ ਪੱਤਰਕਾਰ ਛੱਤਰਪਤੀ ਹੱਤਿਆ ਦੇ ਮਾਮਲੇ ਦੀ ਸੁਣਵਾਈ ਹੋਈ।

ਅਦਾਲਤੀ ਕਾਰਵਾਈ ਦੌਰਾਨ ਡੇਰਾ ਮੁਖੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੀ.ਬੀ.ਆਈ. ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ‘ਚ ਭੁਗਤੀ ਗਈ ।

ਪੇਸ਼ੀ ਦੌਰਾਨ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ ।ਡੇਰਾ ਪ੍ਰੇਮੀ ਵੱਡੀ ਗਿਣਤੀ ‘ਚ ਅਦਾਲਤ ਦੇ ਬਾਹਰ ਅਤੇ ਅਦਾਲਤ ਨੂੰ ਜਾਣ ਵਾਲੀ ਸੜਕ ‘ਤੇ ਤਾਇਨਾਤ ਰਹੇ ।

ਪੇਸ਼ੀ ਦੌਰਾਨ ਪੁਲੀਸ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਡੇਰਾ ਪ੍ਰੇਮੀ ਵੱਡੀ ਗਿਣਤੀ ਵਿੱਚ ਅਦਾਲਤ ਦੇ ਬਾਹਰ ਅਤੇ ਅਦਾਲਤ ਨੂੰ ਜਾਣ ਵਾਲੀ ਸੜਕ ’ਤੇ ਪੇਸ਼ੀ ਭੁਗਤਣ ਤੱਕ ਤਾਇਨਾਤ ਰਹੇ।

ਸੌਦਾ ਸਾਧ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਪੇਸ਼ੀਆਂ ਸਿਰਸਾ ਦੀ ਅਦਾਲਤ ਵਿੱਚ ਬਣੇ ਇੱਕ ਵਿਸ਼ੇਸ਼ ਵੀਡੀਓ ਕਾਨਫਰੰਸਿੰਗ ਰੂਮ ਜ਼ਰੀਏ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਭੁਗਤੀਆਂ ਜਾ ਰਹੀਆਂ ਹਨ।

ਪੇਸ਼ੀ ਦੌਰਾਨ ਜਿੱਥੇ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ, ਉੱਥੇ ਹੀ ਡੇਰਾ ਪ੍ਰੇਮੀ ਵੀ ਵੱਡੀ ਗਿਣਤੀ ਵਿੱਚ ਅਦਾਲਤ ਦੇ ਬਾਹਰ ਬਰਨਾਲਾ ਰੋਡ ਤੇ ਅਦਾਲਤ ਨੂੰ ਜਾਣ ਵਾਲੇ ਰਾਹ ’ਤੇ ਤਾਇਨਾਤ ਰਹੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਸਾਂ ਦੀ ਅਗਲੀ ਸੁਣਵਾਈ 6 ਜੂਨ ਦੀ ਤੈਅ ਕੀਤੀ ਗਈ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version