ਆਮ ਖਬਰਾਂ

ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਜ਼ਬਤ ਕਰਨ ਦਾ ਮਾਮਲਾ: ਪੁਲਿਸ ਕਾਰਵਾਈ ਦੀ ਦਲ ਖਾਲਸਾ ਵੱਲੋਂ ਨਿੰਦਾ

By ਸਿੱਖ ਸਿਆਸਤ ਬਿਊਰੋ

December 23, 2011

ਲੁਧਿਆਣਾ (23 ਦਸੰਬਰ, 2011): ਲੁਧਿਆਣਾ ਪੁਲਿਸ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਜਿਨਾਂ ਉਤੇ ‘ਖਾਲਿਸਤਾਨ‘ ਉਕਰਿਆ ਹੋਇਆ ਹੈ, ਨੂੰ ਜਬਤ ਕਰਨ ਉਤੇ ਤਿਖੀ ਪ੍ਰਤੀਕਿਰਿਆ ਪ੍ਰਗਟਾਉਦਿਆਂ ਦਲ ਖਾਲਸਾ ਨੇ ਕਿਹਾ ਕਿ ਪੁਲਿਸ ਦੀ ਇਹ ਕਾਰਵਾਈ ਬੇਲੋੜੀ ਅਤੇ ਗੈਰ-ਵਾਜਿਬ ਹੈ ਕਿਉਕਿ ਜਬਤ ਕੀਤੀ ਗਈ ਸਮਗਰੀ ਗੈਰ-ਕਾਨੂੰਨੀ ਨਹੀ ਹੈ।

ਜਥੇਬੰਦੀ ਦੇ ਸੀਨੀਅਰ ਆਗੂ ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਪੁਲਿਸ ਦੀ ਕਹਾਣੀ ਨੂੰ ਝੂਠਲਾਉਦਿਆਂ ਸਵਾਲ ਕੀਤਾ ਕਿ ਸੰਤਾਂ ਦੀਆਂ ਜਿਹੜੀਆਂ ਟੀ-ਸ਼ਰਟਾਂ ਪਿਛਲੇ ਕਈ ਸਾਲਾਂ ਤੋਂ ਬਜ਼ਾਰ ਵਿਚ ਖੁਲੇਆਮ ਵਿਕ ਰਹੀਆਂ ਹਨ ਫਿਰ ਉਹ ਹੁਣ ਕਿਵੇਂ ਅਚਾਨਕ ਠਸ਼ਾਂਤ ਮਾਹੌਲ ਨੂੰ ਵਿਗਾੜ ਦੇਣਗੀਆਂ।

ਉਹਨਾਂ ਕਿਹਾ ਕਿ 2003 ਤੋਂ ਜਦ ਤੋਂ ਅਕਾਲ ਤਖਤ ਸਾਹਿਬ ਵਲੋਂ ਸੰਤ ਜਰਨੈਲ ਸਿੰਘ ਨੂੰ ਮਹਾਨ ਸ਼ਹੀਦ ਦਾ ਖਿਤਾਬ ਦਿਤਾ ਗਿਆ ਉਦੋਂ ਤੋਂ ਉਹਨਾਂ ਨਾਲ ਸਬੰਧਤਿ ਕੈਲੰਡਰ, ਟੀ-ਸ਼ਰਟਾਂ, ਸਟੀਕਰ ਬਜਾਰਾਂ ਵਿੱਚ ਵਿਕ ਰਹੇ ਹਨ ਅਤੇ ਇਹ ਸਮਗਰੀ ਬਹੁਤਾਤ ਸਿਖਾਂ ਦੇ ਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ। ਉਹਨਾਂ ਅਗੇ ਕਿਹਾ ਕਿ ਹਰ ਸੱਚੇ ਸਿੱਖ ਲਈ ਸੰਤ ਜਰਨੈਲ ਸਿੰਘ ਸ਼ਹੀਦ ਹਨ ਅਤੇ ਉਹਨਾਂ ਦੀ ਫੋਟੋ ਸਿੱਖ ਅਜਾਇਬ ਘਰ ਵਿਚ ਸ਼ਸ਼ੋਭਿਤ ਹੈ। ਉਹਨਾਂ ਕਿਹਾ ਕਿ ਹਰ ਗੱਡੀ-ਮੋਟਰ ਉਤੇ ਉਹਨਾਂ ਦੀਆਂ ਤਸਵੀਰਾਂ ਵਾਲੇ ਸਟੀਕਰ ਲੱਗੇ ਹੋਏ ਹਨ।

ਉਹਨਾਂ ਹੈਰਾਨੀ ਪ੍ਰਗਟਾਉਦਿਆਂ ਕਿਹਾ ਕਿ ਪੁਲਿਸ ਨੂੰ ਹੁਣ ਇਸ ਮੌਕੇ ਕੇਸ ਦਰਜ ਕਰਨ ਦੀ ਕਿਉਂ ਲੋੜ ਪਈ ਜਦਕਿ ਸੰਤਾਂ ਨਾਲ ਸਬੰਧਤਿ ਸਮਗਰੀ ਉਤੇ ਕਿਸੇ ਕੋਰਟ ਵਲੋਂ ਕੋਈ ਪਾਬੰਦੀ ਨਹੀ ਹੈ। ਉਹਨਾਂ ਕਿਹਾ ਕਿ ਜਦੋਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਤਾਂ ਅਜਿਹਾ ਕਰਨ ਪਿੱਛੇ ਪੁਲਿਸ ਦੀ ਕੋਈ ਸਾਜਿਸ਼ ਲੱਗ ਰਹੀ ਹੈ। ਉਹਨਾਂ ਇਸ ਗੱਲ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ ਕਿ ਪੁਲਿਸ ਨੇ ਇਸ ਕੇਸ ਵਿੱਚ ਮਨਿੰਦਰ ਸਿੰਘ ਗਿਆਸਪੁਰੇ ਦਾ ਨਾਂ ਵੀ ਸ਼ਾਮਿਲ ਕੀਤਾ ਹੈ।

ਉਹਨਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਤੁਰਤ ਇਸ ਕੇਸ ਵੱਲ ਧਿਆਨ ਦੇਣ ਅਤੇ ਪੁਲਿਸ ਨੂੰ ਐਫ.ਆਈ.ਆਰ ਰੱਦ ਕਰਨ ਦੀ ਹਿਦਾਇਤ ਦੇਣ। ਉਹਨਾਂ ਕਿਹਾ ਕਿ ਸੁਪਰੀਮ ਅਤੇ ਹਾਈ ਕੋਰਟ ਨੇ ਆਪਣੇ ਵੱਖ-ਵੱਖ ਫੈਸਲਿਆਂ ਦੌਰਾਨ ਸਪਸ਼ਟ ਕੀਤਾ ਹੋਇਆ ਹੈ ਕਿ ਸ਼ਾਂਤਮਾਈ ਢੰਗ ਨਾਲ ਖਾਲਿਸਤਾਨ ਦਾ ਪ੍ਰਚਾਰ ਕਰਨਾ ਕੋਈ ਜੁਰਮ ਨਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: