Site icon Sikh Siyasat News

ਬਿਕ੍ਰਮੀ ਕੈਲੰਡਰ ਨੂੰ ਲਾਗੂ ਕੀਤਾ ਜਾਵੇ: ਸੰਤ ਸਮਾਜ

ਲੁਧਿਆਣਾ (20 ਦਸੰਬਰ, 2014):ਸਿੱਖ ਕੌਮ ਦੀ ਨਿਆਰੀ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਅਤੇ ਨਾਨਕਸ਼ਾਹੀ ਕੈਲੰਡਰ ਦੀ ਹਮਾਇਤ ਕਰਨ ਵਾਲੇ ਜੱਥੇਦਾਰ ਬਲਵੰਤ ਸਿੰਘ ਨੰਦਗੜ ਖਿਲਾਫ ਮੁਹਾਜ ਖੋਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਉਹ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਸਿੱਖ ਕੌਮ ਵਿਚ ਪੈਦਾ ਹੋਈ ਦੁਵਿਧਾ ਦੂਰ ਕਰਨ ਲਈ ਬਿਕ੍ਰਮੀ ਕੈਲੰਡਰ ਨੂੰ ਲਾਗੂ ਕਰਨ।

ਮੀਟਿੰਗ ਵਿੱਚ ਵਿਚਾਰ ਕਰਦੇ ਹੋਏ ਸੰਤ ਸਮਾਜ ਦੇ ਕਾਰਕੂਨ

ਅੱਜ ਗੁਰਦੁਆਰਾ ਨਾਨਕਸਰ ਸਮਰਾਲਾ ਚੌਾਕ ਵਿਖੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਜਨਰਲ ਸਕੱਤਰ ਬਾਬਾ ਸੁਖਚੈਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕਈ ਸੰਤ ਸਮਾਜ ਦੇ ਕਾਰਕੂਨਾਂ ਨੇ ਹਿੱਸਾ ਲਿਆ ਅਤੇ ਵਿਚਾਰਾਂ ਕੀਤੀਆਂ।

ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ ਮੀਟਿੰਗ ਵਿਚ ਸ਼ਾਮਿਲ ਨਹੀਂ ਹੋ ਸਕੇ ਙ ਸੰਤ ਸਮਾਜ ਦੇ ਮੁੱਖ ਬੁਲਾਰੇ ਭਾਈ ਜਸਬੀਰ ਸਿੰਘ ਖਾਲਸਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜਾਰੀ ਹੋਏ ਨਾਨਕਸ਼ਾ ਹੀ ਕੈਲੰਡਰ ਨੇ ਸਿੱਖ ਪੰਥ ਵਿਚ ਭਾਰੀ ਵਾਦ-ਵਿਵਾਦ ਤੇ ਦੁਵਿਧਾਵਾਂ ਨੂੰ ਜਨਮ ਦਿੱਤਾ ਹੈ।

ਮੀਟਿੰਗ ਵਿੱਚ ਕਿਹਾ ਗਿਆ ਹੈ ਕਿ ਸਿੱਖ ਪੰਥ ਵਿੱਚ ਦੁਫੇੜ ਪਾਉਣ ਲਈ ਨਾਨਕਸ਼ਾਹੀ ਕੈਲੰਡਰ ਜ਼ਿੰਮੇਵਾਰ ਹੈ, ਜਿਸ ਨੇ ਪੰਥ ਵਿੱਚ ਭਾਰੀ ਵਾਦ-ਵਿਵਾਦ ਪੈਦਾ ਕਰਨ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਦੁਬਿਧਾਵਾਂ ਖੜ੍ਹੀਆਂ ਕੀਤੀਆਂ ਹਨ। ਇਸ ਕੈਲੰਡਰ ਨੇ ਸਦੀਆਂ ਤੋਂ ਸਿੱਖ ਪੰਥ ਅੰਦਰ ਚਲਦੀ ਆ ਰਹੀ ਇਕਸੁਰਤਾ ਅਤੇ ਇਕਜੁੱਟਤਾ ਨੂੰ ਤੋੜ ਕੇ ਰੱਖ ਦਿੱਤਾ ਹੈ। ਮੀਟਿੰਗ ਵਿੱਚ ਇਹ ਵੀ ਕਿਹਾ ਗਿਆ ਕਿ ਨਾਨਕਸ਼ਾਹੀ ਕੈਲੰਡਰ ਇਕ ਸਾਜ਼ਿਸ਼ ਅਧੀਨ ਸਾਹਮਣੇ ਲਿਆਂਦਾ ਗਿਆ ਹੈ।

ਇਹ ਵੀ ਕਿਹਾ ਗਿਆ ਕਿ ਇਸ ਕੈਲੰਡਰ ਦੇ ਜਾਰੀ ਹੋਣ ਨਾਲ ਨਾ ਕੇਵਲ ਸਿੱਖ ਸੰਗਤਾਂ ਵਿੱਚ ਗੁਰਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਪ੍ਰਤੀ ਦੁਬਿਧਾ ਪਈ ਹੈ ਬਲਕਿ ਤਖ਼ਤ ਵੀ ਇਸ ਮੁੱਦੇ ’ਤੇ ਵੰਡੇ ਗਏ ਹਨ।

ਮੀਟਿੰਗ ਦੌਰਾਨ ਸੰਤ ਸਮਾਜਦੇ ਕਾਰਕੂਨਾਂ ਨੇ ਦੋਸ਼ ਲਾਏ ਕਿ ਜਥੇਦਾਰ ਨੰਦਗੜ੍ਹ ਆਪਣੇ ਆਪ ਨੂੰ ‘ਵੱਡਾ ਸਿੱਖ ਅਤੇ ਦੂਸਰਿਆਂ ਨੂੰ ਆਰ.ਐਸ.ਐਸ. ਦੇ ਬੰਦੇ’ ਦੱਸ ਕੇ ਸਿੱਖ ਪੰਥ ਨੂੰ ਗੁੰਮਰਾਹ ਕਰ ਰਹੇ ਹਨ। ਉਹ ਅਜਿਹਾ ਸਿਰਫ ਆਪਣੇ ਆਪ ਨੂੰ ਖ਼ਬਰਾਂ ਵਿੱਚ ਅਹਿਮੀਅਤ ਬਣਾਏ ਰੱਖਣ ਲਈ ਕਰ ਰਹੇ ਹਨ। ਮੀਟਿੰਗ ਦੌਰਾਨ ਇਹ ਗੱਲ ਵੀ ਕਹੀ ਗਈ ਕਿ ਜਥੇਦਾਰ ਨਾ ਤਾਂ ਗੁਰਬਾਣੀ ਬਾਰੇ ਸੂਝ ਰੱਖਦੇ ਹਨ ਅਤੇ ਨਾ ਹੀ ਉਸ ਨੂੰ ਸਿੱਖ ਇਤਿਹਾਸ ਬਾਰੇ ਕੋਈ ਜਾਣਕਾਰੀ ਹੈ।

ਇਸ ਸਮੇਂ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਸੰਤ ਸਮਾਜ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਖਾਲਸਾ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਹੈ ਤੇ ਸਿੰਘ ਸਾਹਿਬਾਨ ਨੇ 22 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਮੀਟਿੰਗ ਲਈ ਸਮਾਂ ਦਿੱਤਾ ਹੈ।

ਸੰਤ ਬਾਬਾ ਜਸਵੰਤ ਸਿੰਘ ਨਾਨਕਸਰ ਤੇ ਸੰਤ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੌਜੂਦਾ ਸਮੇਂ ਦੌਰਾਨ ਪੈਦਾ ਵਾਦ-ਵਿਵਾਦ ਦੇ ਹੱਲ ਲਈ ਇਕਜੁੱਟ ਹੋਣ। ਇਸ ਮੌਕੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ, ਜਥੇਦਾਰ ਸਵਰਨਜੀਤ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ, ਗੁਰਮੀਤ ਸਿੰਘ, ਸਤਨਾਮ ਸਿੰਘ, ਸੰਤ ਚਰਨਜੀਤ ਸਿੰਘ ਜੱਸੋਵਾਲ ਤੇ ਸੁਰਜਨ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version