ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ

ਵਿਦੇਸ਼

ਸੈਣੀ ਦੀ ਨਿਯੁਕਤੀ ਨਾਲ ਸਿੱਖਾਂ ਤੇ ਜ਼ੁਲਮ ਕਰਨ ਵਾਲਿਆਂ ਦੇ ਹੌਂਸਲੇ ਵਧੇ: ਡੱਲੇਵਾਲ

By ਸਿੱਖ ਸਿਆਸਤ ਬਿਊਰੋ

April 10, 2012

ਲੰਡਨ (10 ਅਪ੍ਰੈਲ, 2012): ਪੰਜਾਬ ਦੇ ਮੁਖੀ ਸੁਮੇਧ ਸੈਣੀ ਦੇ ਹੱਥ ਸੈਂਕੜੇ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ। ਇਸ ਦੀ ਨਿਯਕਤੀ ਮਨੁੱਖੀ ਕਦਰਾਂ ਕੀਮਤਾਂ ਦੇ ਵਿਪਰੀਤ ਹੈ ਉੱਥੇ ਇਸ ਨਾਲ ਸਰਕਾਰੀ ਅੱਤਵਾਦ ਤੋਂ ਪੀੜ੍ਹਤ ਸਿੱਖ ਪਰਿਵਾਰ ਮਾਨਸਿਕ ਤੌਰ ਤੇ ਤਸ਼ੱਦਦ ਅਤੇ ਡੂੰਢੀ ਪ੍ਰੇਸ਼ਾਨੀ ਚੋਂ ਗੁਜ਼ਰ ਰਹੇ ਹਨ ਅਤੇ ਉਹਨਾਂ ਦੇ ਜ਼ਜ਼ਬਾਤਾਂ ਨੂੰ ਭਾਰੀ ਠੇਸ ਲੱਗੀ। ਇਸ ਕਰਕੇ ਇਹੋ ਜਿਹੇ ਜ਼ਾਲਮ ਦੀ ਪੁਲੀਸ ਮੁਖੀ ਵਜੋਂ ਨਿਯੁਕਤੀ ਤੁਰੰਤ ਰੱਦ ਹੋਣੀ ਚਾਹੀਦੀ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ ਦੇ ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਖਦਸ਼ਾ ਪ੍ਰਗਟ ਕੀਤਾ ਗਿਆ ਕਿ ਇਸ ਦੀ ਨਿਯੁਕਤੀ ਨਾਲ ਸਿੱਖਾਂ ਤੇ ਜ਼ੁਲਮ ਕਰਨ ਵਾਲਿਆਂ ਦੇ ਹੌਂਸਲੇ ਵਧ ਗਏ ਹਨ। ਦਲ ਵਲੋਂ ਇਸ ਸਬੰਧੀ ਵਿਸ਼ੇਸ਼ ਪੱਤਰ ਦੁਨੀਆਂ ਭਰ ਦੀਆਂ ਇਨਸਾਫ ਪਸੰਦ ਸੰਸਥਾਵਾਂ ਨੂੰ ਭੇਜਿਆ ਜਾਵੇਗਾ ਜਿਸ ਵਿੱਚ ਇਸ ਦੇ ਜ਼ੁਲਮਾਂ ਦਾ ਵਿਸਥਾਰ ਸਹਿਤ ਵਰਨਣ ਹੋਵੇਗਾ। ਵਰਨਣਯੋਗ ਹੈ ਕਿ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰਕ ਮੈਂਬਰਾਂ ਦਾ ਸਮੂਹਕਿ ਕਤਲੇਆਮ ਕਰਨ ਮਗਰੋਂ ਘਰ ਨੂੰ ਅੱਗ ਲਗਾਉਣ ਦੀ ਵਹਿਸ਼ੀ ਘਟਨਾ ਪਿੱਛੇ ਇਸ ਦਾ ਹੱਥ ਸੀ। ਗੁਰਦਾਸਪੁਰ ਵਿੱਚ ਨਿਹੱਥੇ ਸਿੰਘਾਂ ਤੇ ਪੁਲੀਸ ਵਲੋਂ ਕੀਤੀ ਗਈ ਫਾਇਰਿੰਗ ਇਸਦਾ ਪ੍ਰਤੱਖ ਸਬੂਤ ਹੈ ਕਿ ਸਿੱਖਾਂ ਦੇ ਕਾਤਲਾਂ ਦੇ ਹੌਂਸਲੇ ਬੁਲੰਦ ਹੋ ਗਏ ਹਨ ਕਿਉਂ ਕਿ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਾ ਜਾ਼ਲਮ ਸੈਣੀ ਪੰਜਾਬ ਪੁਲੀਸ ਦਾ ਮੁਖੀ ਬਣ ਗਿਆ ਹੈ। ਯੂਨਾਈਟਿਡ ਖਾਲਸਾ ਦਲ ਯੂ. ਕੇ ਭਾਈ ਜਸਪਾਲ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਕਿ ਉਹ ਮਹਿਸੂਸ ਕਰ ਲਵੇ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ ਅਤੇ ਸਿੱਖਾਂ ਤੇ ਹੋ ਰਹੇ ਜੁ਼ਲਮਾਂ ਦਾ ਅੰਤ ਅਜਾਦ ਸਿੱਖ ਰਾਜ ਖਾਲਿਸਤਾਨ ਤੋਂ ਬਗੈਰ ਸੰਭਵ ਨਹੀਂ ਹੈ। ਇਸ ਕਰਕੇ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਕੌਮੀ ਅਜਾਦੀ ਲਈ ਸੰਘਰਸ਼ ਕਰ ਰਹੇ ਕਾਫਲੇ ਦਾ ਡੱਟ ਕੇ ਸਮਰਥਨ ਕਰਨ ਦੀ ਲੋੜ ਹੈ। ਭਾਰਤ ਦੇ ਅਖੌਤੀ ਅਤੇ ਪੱਖਪਾਤੀ ਕਾਨੂੰਨ ਨੇ ਪੰਜਾਬ ਨੂੰ (ਸਿੱਖਾਂ ਨੂੰ) ਆਰਥਿਕ ਪੱਖ ਤੋਂ ਬਰਬਾਦ ਕਰਨ ਲਈ ਭਾਖੜਾ ਡੈਮ ਤੋਂ ਪੈਦਾ ਹੋਣ ਵਾਲੀ ਬਿਜਲੀ ਅਤੇ ਪੰਜਾਬ ਤੇ ਵਗ ਰਹੇ ਦਰਿਆਵਾਂ ਦੇ ਪਾਣੀਆਂ ਨੂੰ ਲੁੱਟ ਕੇ ਹਿਮਾਚਲ ਪ੍ਰਦੇਸ਼ ਦੇ ਦੀ ਚਾਲ ਵੀ ਸਿੱਖਾਂ ਨੂੰ ਘਸਿਆਰੇ ਬਣਾਉਣ ਦੀ ਸਾਜਿਸ਼ ਹੈ,ਕਿਉਂ ਕਿ ਇਸ ਨਾਲ ਪੰਜਾਬ ਦੇ ਸਿੱਖ ਹੀ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: