ਗੁਰੂ ਨਾਨਕ ਇੰਜੀਨੀਅਰਿੰਗ ਕਾਲਜ (ਲੁਧਿਆਣਾ) ਦੀ ਸੱਭਿਆਚਾਰਕ ਸੱਥ ਵੱਲੋਂ ਅਕਾਦਮਿਕ ਫੌਰਮ ਆਫ ਸਿੱਖ ਸਟੂਡੈਂਟਸ (ਚੰਡੀਗੜ੍ਹ) ਦੇ ਸਹਿਯੋਗ ਨਾਲ ‘ਸਹਿਜੇ ਰਚਿਓ ਖਾਲਸਾ’ ਵਿਸ਼ੇ ਉੱਤੇ ਇਕ ਵਿਚਾਰ-ਚਰਚਾ ਕਰਵਾਈ ਗਈ।
23 ਅਕਤੂਬਰ 2019 ਨੂੰ ਅਦਾਰੇ ਦੇ ‘ਕਾਲਜ ਆਡੀਟੋਰੀਅਮ’ ਵਿਚ ਕਰਵਾਈ ਗਈ ਇਸ ਚਰਚਾ ਦੇ ਮੁੱਖ ਬੁਲਾਰੇ ਗਿਆਨੀ ਹਰਪਾਲ ਸਿੰਘ (ਮੁੱਖ ਗ੍ਰੰਥੀ, ਗੁਰਦੁਆਰਾ ਫਤਿਹਗੜ੍ਹ ਸਾਹਿਬ); ਭਾਈ ਕੰਵਲਜੀਤ ਸਿੰਘ (ਪ੍ਰਿੰਸੀਪਲ, ਸ਼੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ) ਅਤੇ ਸ. ਮਹਿਤਾਬ ਸਿੰਘ (ਖੋਜਾਰਥੀ, ਪੰਜਾਬ ਯੂਨੀਵਰਸਿਟੀ) ਸਨ।
ਇੱਥੇ ਭਾਈ ਕੰਵਲਜੀਤ ਸਿੰਘ ਦੀ ਤਕਰੀਰ ਸਾਂਝੀ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਤਕਰੀਰ ਦਾ ਵਿਸ਼ਾ ਵਿਚਾਰ-ਚਰਚਾ ਦੇ ਵਿਸ਼ੇ ਦੀ ਤਰਜ ਉੱਤੇ ਸਹਿਜੇ ਰਚਿਓ ਖਾਲਸਾ ਹੀ ਸੀ।