ਚੇਨੰਈ: 1940 ‘ਚ ਜਸਟਿਸ ਪਾਰਟੀ ਦੇ ਈ.ਵੀ. ਰਾਮਾਸਵਾਮੀ ‘ਪੇਰੀਆਰ’ ਨੇ ਦੱਖਣ ਦੀਆਂ ਰਿਆਸਤਾਂ ਨੂੰ ਮਿਲਾ ਕੇ ਦ੍ਰਵਿੜਨਾਡੂ ਦੀ ਮੰਗ ਕੀਤੀ ਸੀ। ਹਾਲਾਂਕਿ ਸ਼ੁਰੂ-ਸ਼ੁਰੂ ‘ਚ ਇਹ ਮੰਗ ਸਿਰਫ ਤਮਿਲ ਬੋਲਦੇ ਇਲਾਕਿਆਂ ਲਈ ਸੀ। ਪਰ ਬਾਅਦ ‘ਚ ਦ੍ਰਵਿੜਨਾਡੂ ‘ਚ ਆਂਧਰਾ ਪ੍ਰਦੇਸ਼, ਕੇਰਲ, ਕਰਨਾਟਕਾ, ਓਡੀਸ਼ਾ, ਤਾਮਿਲਨਾਡੂ ਨੂੰ ਵੀ ਸ਼ਾਮਲ ਕਰਨ ਦੀ ਗੱਲ ਕਹੀ ਗਈ। ਭਾਵ ਕਿ ਮੰਗ ਇਹ ਸੀ ਕਿ ਦੱਖਣ ਦੇ ਰਾਜਾਂ ਨੂੰ ਮਿਲਾ ਕੇ ਇਕ ਨਵਾਂ ਦੇਸ਼ ਬਣਾਇਆ ਜਾਵੇ ਦ੍ਰਵਿੜਨਾਡੂ।
ਟਵਿਟਰ ‘ਤੇ ਸੋਮਵਾਰ ਨੂੰ ਦ੍ਰਵਿੜਨਾਡੂ ਨੂੰ ਟਾਪ ਟ੍ਰੇਂਡ ਰਿਹਾ। ਇਸ ਹੈਸ਼ਟੈਗ ਨਾਲ ਵੱਡੀ ਗਿਣਤੀ ‘ਚ ਲੋਕ ਦ੍ਰਵਿੜਨਾਡੂ ਬਣਾਉਣ ਦੀ ਮੰਗ ਕਰ ਰਹੇ ਸੀ। ਕੁਝ ਹੀ ਦਿਨ ਪਹਿਲਾਂ ਭਾਰਤ ਸਰਕਾਰ ਨੇ ਪਸ਼ੂਆਂ ਦੇ ਪ੍ਰਤੀ ਕਰੂਰਤਾ ਦਾ ਹੱਲ ਕਾਨੂੰਨ ‘ਚ ਇਕ ਧਾਰਾ ‘ਚ ਬਦਲਾਅ ਕੀਤਾ ਹੈ। ਇਸਤੋਂ ਬਾਅਦ ਜਿਹੜੇ ਪਸ਼ੂਆਂ ਨੂੰ ਪਸ਼ੂ ਮੰਡੀਆਂ ਤੋਂ ਖਰੀਦਿਆ ਜਾ ਸਕਦਾ ਹੈ ਉਨ੍ਹਾਂ ਨੂੰ ਖਾਣ ਲਈ ਮਾਰਿਆ ਨਹੀਂ ਜਾ ਸਕਦਾ। ਇਸ ਕਾਨੂੰਨ ਦਾ ਦੱਖਣੀ ਭਾਰਤ ‘ਚ ਵਿਰੋਧ ਹੋ ਰਿਹਾ ਹੈ। ਸਰਕਾਰ ਨੇ ਕਿਹਾ ਕਿ ਮੰਡੀਆਂ ਤੋਂ ਜਾਨਵਰ ਖਰੀਦਣ ਅਤੇ ਵੇਚਣ ਵਾਲਿਆਂ ਨੂੰ ਇਹ ਦੱਸਣਾ ਹੋਏਗਾ ਕਿ ਇਨ੍ਹਾਂ ਜਾਨਵਰਾਂ ਨੂੰ ਮਾਰ ਕੇ ਖਾਧਾ ਤਾਂ ਨਹੀਂ ਜਾਏਗਾ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੇਅਨ ਨੇ ਚਿੱਠੀ ਲਿਖ ਕੇ ਇਸਦਾ ਵਿਰੋਧ ਕੀਤਾ ਹੈ।
ਭਾਰਤੀ ਉਪ ਮਹਾਂਦੀਪ ਦੇ ਦੱਖਣੀ ਇਲਾਕਿਆਂ ‘ਚ ਇਸਦੇ ਵਿਰੋਧ ‘ਚ ਬੀਫ ਪਾਰਟੀਆਂ ਵੀ ਕੀਤੀਆਂ ਗਈਆਂ। ਮਤਲਬ ਕਿ ਇਹ ਮਾਮਲਾ ਹੁਣ ਭਾਰਤ ਤੇ ਦ੍ਰਵਿੜਨਾਡੂ ਦਾ ਬਣ ਗਿਆ ਹੈ। ਅਜਿਹੇ ‘ਚ ਸੋਸ਼ਲ ਮੀਡੀਆ ‘ਤੇ ਦ੍ਰਵਿੜਨਾਡੂ ਟ੍ਰੇਂਡ ਕਰ ਰਿਹਾ ਹੈ। ਬੀਬੀਸੀ ਤਮਿਲ ਨਾਲ ਗੱਲ ਕਰਦੇ ਹੋਏ ਮਲਿਆਲੀ ਪੱਤਰਕਾਰ ਸੈਫੁਦੀਨ ਨੇ ਕਿਹਾ, “ਕੇਰਲ ‘ਚ ਹਿੰਦੂ, ਮੁਸਲਮਾਨ, ਈਸਾਈ ਸਾਰੇ ਬੀਫ ਨੂੰ ਪਸੰਦ ਕਰਦੇ ਹਨ। ਇਹ ਮਲਿਆਲੀ ਲੋਕਾਂ ਦੇ ਸਭਿਆਚਾਰ ਦਾ ਹਿੱਸਾ ਹੈ। ਕੋਈ ਵੀ ਇਸਦੇ ਖਿਲਾਫ ਲਿਆ ਫੈਸਲਾ ਨਹੀਂ ਮੰਨੇਗਾ। ਇਸੇ ਵਜ੍ਹਾ ਕਰਕੇ ਦ੍ਰਵਿੜ ਰਾਸ਼ਟਰ ਅਤੇ ਯੁਨਾਇਟਿਡ ਸਟੇਟਸ ਆਫ ਸਾਊਥ ਇੰਡੀਆ (USSI) ਟਵਿਟਰ ਪਰ ਟ੍ਰੇਂਡ ਕਰ ਰਿਹਾ ਹੈ।” ਸੀਨੀਅਰ ਲੇਖਕ ਗੰਗਾਧਰਨ ਨੇ ਕਿਹਾ, “ਕੇਂਦਰ ਸਰਕਾਰ ਦਾ ਪਸ਼ੂਆਂ ਨੂੰ ਖਰੀਦਣ-ਵੇਚਣ ਲਈ ਜਾਰੀ ਕੀਤਾ ਗਿਆ ਨਵਾਂ ਨਿਯਮ ਦ੍ਰਵਿੜਨਾਡੂ ਦੀ ਮੰਗ ਨੂੰ ਹੋਰ ਤੇਜ਼ ਕਰ ਰਿਹਾ ਹੈ। ਕੇਰਲ ‘ਚ ਹਿੰਦੂ ਬੀਫ ਖਾਂਦੇ ਹਨ, ਮੈਂ ਵੀ ਹਿੰਦੂ ਹਾਂ। ਮੇਰਾ ਪਰਿਵਾਰ ਸ਼ੁਰੂ ਤੋਂ ਬੀਫ ਖਾਂਦਾ ਹੈ ਅਤੇ ਕੇਰਲ ਦੇ ਲੋਕ ਇਸ ‘ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਨੂੰ ਨਹੀਂ ਮੰਨਣਗੇ।”
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Hindu-Hindi-Hindustan Rhetoric Of Pro-Hindutva Forces Ignites Dravidanadu Trend On Twitter …
ਟਵੀਟਰ ਹੈਂਡਲ @nethraa_ ਨੇ ਲਿਖਿਆ, “ਮੋਦੀ ਅਤੇ ਉਸਦੇ ਭਗਵਾ ਸਾਥੀ…. ਹੁਣ ਵਕਤ ਆ ਗਿਆ ਕਿ ਦ੍ਰਵਿੜਨਾਡੂ ਬਾਰੇ ਸੋਚਿਆ ਜਾਵੇ।”
@AmbedkarCaravan ਨੇ ਲਿਖਿਆ, “ਪੇਰੀਆਰ ਤੋਂ ਬਾਅਦ ਪਹਿਲੀ ਵਾਰ ਦ੍ਰਵਿੜਨਾਡੂ ਨੂੰ ਇੰਨਾ ਸਮਰਥਨ ਮਿਲ ਰਿਹਾ ਹੈ।”
ਸਬੰਧਤ ਖ਼ਬਰ:
ਅਸੀਂ ਕੀ ਖਾਣਾ, ਇਹ ਦਿੱਲੀ-ਨਾਗਪੁਰ ਤੋਂ ਸਿੱਖਣ ਦੀ ਲੋੜ ਨਹੀਂ: ਮੁੱਖ ਮੰਤਰੀ ਕੇਰਲਾ ਪਿਨਾਰਾਈ ਵਿਜੇਅਨ …