Site icon Sikh Siyasat News

ਭਗਵਾਵਾਦੀਆਂ ਵੱਲੋਂ ਸਿੱਖ ਭਾਵਨਾਵਾਂ ਨਾਲ ਫਿਰ ਖਿਲਵਾੜ

ਬਰਨਾਲਾ (1 ਜੂਨ 2014) :ਭਾਰਤ ਵਿੱਚ ਨਰਿੰਦਰ ਮੋਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਣ ਦੇ ਨਾਲ ਹੀ ਭਾਰਤ ਦੀ ਭਗਵਾਕਰਨ ਦੀ ਸ਼ੁਰੂਆਤ ਕਰਦਿਆਂ ਭਗਵਾਵਾਦੀਆਂ ਵੱਲੋਂ ਸਿੱਖ ਭਾਵਨਾਵਾਂ ਨਾਲ ਫਿਰ ਖਿਲਵਾੜ ਕੀਤਾ ਗਿਆ ਹੈ।

 ਸ਼ੋਸ਼ਲ ਮੀਡੀਆ ਉਪਰ ਅਜਿਹਾ ਪ੍ਰਚਾਰ ਸੁਰੂ ਹੋ ਗਿਆ ਹੈ, ਜੋ ਸਿੱਖ ਧਰਮ ਦੀਆਂ ਭਾਵਨਾਵਾਂ ਨਾਲ ਸਿੱਧਾ ਖਿਲਵਾੜ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਸਿੱਖ ਕੌਮ ਦੇ ‘ਖੰਡਾ ਕਿਰਪਾਨਾਂ’ ਵਾਲੇ ਧਾਰਮਿਕ ਚਿੰਨ ਨਾਲ ਛੇੜਛਾੜ ਕਰਕੇ ਕਿਰਪਾਨਾਂ ਦੇ ਵਿਚਕਾਰ ਖੰਡੇ ਦੀ ਥਾਂ ਗਊ ਦਾ ਸਿਰ ਛਾਪਿਆ ਗਿਆ ਸੀ ਅਤੇ ਹੁਣ ਫੇਸਬੁਕ ‘ਤੇ ਰਾਸਟਰਵਾਦੀ ਸਿਵ ਸੈਨਾ ਵੱਲੋਂ ਇੱਕ ਅਜਿਹੀ ਤਸਵੀਰ ਬਣਾਈ ਗਈ ਹੈ, ਜਿਸ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਮਹਾਰਾਣਾ ਪ੍ਰਤਾਪ ਅਤੇ ਸਿਵਾਜੀ ਮਰਾਠੇ ਦੀ ਤਸਵੀਰ ਛਾਪੀ ਗਈ ਹੈ।

ਪੰਜਾਬੀ ਦੇ ਅਖਬਾਰ “ਪਹਿਰੇਦਾਰ” ਵਿੱਚ ਬਰਨਾਲਾ ਤੋਂ ਲੱਗੀ ਖਬਰ ਅਨੁਸਾਰ ਫੇਸਬੁਕ ‘ਤੇ ਰਾਸਟਰਵਾਦੀ ਸਿਵ ਸੈਨਾ ਨਾਮ ਦੇ ਇਸ ਅਕਾਊਂਟ ਉਪਰ ਕਿਸੇ ਜੈ ਭਗਵਾਨ ਗੋਇਲ ਨਾਮੀ ਵਿਅਕਤੀ ਦੀ ਤਸਵੀਰ ਹੈ।

ਇਸ ‘ਤੇ ਪ੍ਰਤੀਕਰਮ ਕਰਦਿਆਂ ਉਘੇ ਸਿੱਖ ਲੇਖਕ ਅਤੇ ਚਿੰਤਕ ਪ੍ਰਿੰਸੀਪਲ ਕਰਮ ਸਿੰਘ ਭੰਡਾਰੀ ਅਤੇ ਕੌਂਸਲਰ ਬੀਬੀ ਸੁਖਜੀਤ ਕੌਰ ਸੁੱਖੀ ਨੇ ਕਿਹਾ ਹੈ ਕਿ ਸਿੱਖ ਧਰਮ ਦੇ ਸਿਧਾਂਤਾਂ ਨੂੰ ਮਲੀਆਮੇਟੀ ਕਰਨ ਲਈ ਸਿੱਖ ਵਿਰੋਧੀ ਤਾਕਤਾਂ ਵੱਲੋਂ ਕੀਤੇ ਜਾ ਰਹੇ ਇਹਨਾਂ ਹਮਲਿਆਂ ਵਿੱਚ ਆਈ ਨੂੰ ਦੇਖਦਿਆਂ ਤਖਤ ਸਾਹਿਬਾਨ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ, ਸੰਤ ਸਮਾਜ, ਨਿਹੰਗ ਜਥੇਬੰਦੀਆਂ ਸਮੇਤ ਸਿੱਖ ਦੀ ਪ੍ਰਚਾਰ ਪਸਾਰ ਵਿੱਚ ਲੱਗੀਆਂ ਸਮੂਹ ਜਥੇਬੰਦੀਆਂ, ਸਭਾ ਸੁਸਾਇਟੀਆਂ ਅਤੇ ਚੇਤੰਨ ਸਿੱਖਾਂ ਨੂੰ ਇੱਕ ਜੁੱਟ ਹੋ ਕੇ ਜਵਾਬ ਦੇਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version