ਸਿਆਸੀ ਖਬਰਾਂ

ਦਿੱਲੀ ਕਮੇਟੀ ਚੋਣਾਂ ਦਾ ਅਕਾਲੀ ਦਲ ਨੇ ਬਿਗੁਲ ਫੂਕਿਆ, ਜੀ.ਕੇ. ਨੇ ਪਾਰਟੀ ਅਹੁੱਦੇਦਾਰਾਂ ਦੀ ਜਾਰੀ ਕੀਤੀ ਪਹਿਲੀ ਲਿਸਟ

By ਸਿੱਖ ਸਿਆਸਤ ਬਿਊਰੋ

January 11, 2016

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 2017 ’ਚ ਆ ਰਹੀਆਂ ਚੋਣਾਂ ਦਾ ਅੱਜ ਬਿਗੁਲ ਫੂਕ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਅੱਜ ਦਿੱਲੀ ਇਕਾਈ ਦੇ ਜਥੇਬੰਦਕ ਢਾਂਚੇ ਨੂੰ ਮੁੜ੍ਹ ਨਵੇਂ ਸਿਰੇ ਤੋਂ ਸੁਰਜੀਤ ਕਰਦੇ ਹੋਏ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੂੰ ਸਕੱਤਰ ਜਨਰਲ ਦੇ ਅਹੁੱਦੇ ਦੀ ਅਹਿਮ ਜਿੰਮੇਵਾਰੀ ਸੌਂਪਣ ਦਾ ਐਲਾਨ ਕੀਤਾ ਗਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਅੱਜ ਜਾਰੀ ਪਹਿਲੀ ਲਿਸਟ ’ਚ ਸਰਪ੍ਰਸਤ, ਕੋਰ ਕਮੇਟੀ, ਰਾਜਨੀਤਿਕ ਮਾਮਲਿਆਂ ਦੀ ਕਮੇਟੀ, ਪ੍ਰਮੁਖ ਪੰਥਕ ਕਮੇਟੀ, ਸਲਾਹਕਾਰ ਬੋਰਡ, ਕੌਮਾਂਤਰੀ ਮਾਮਲੇ ਕਮੇਟੀ, ਤਾਲਮੇਲ ਕਮੇਟੀ, ਸਕੱਤਰ ਜਨਰਲ ਅਤੇ ਜਨਰਲ ਸਕੱਤਰ ਦੇ ਨਾਵਾਂ ਦਾ ਐਲਾਨ ਪਾਰਟੀ ਵੱਲੋਂ ਕਰਨ ਦੀ ਜਾਣਕਾਰੀ ਦਿੱਤੀ।

ਪਾਰਟੀ ਵੱਲੋਂ ਜਾਰੀ ਇਸ ਪਹਿਲੀ ਲਿਸਟ ਵਿਚ ਸੀਨੀਅਰ ਆਗੂ, ਸਾਬਕਾ ਵਿਧਾਇਕ, ਨਿਗਮ ਪਾਰਸ਼ਦ, ਸਮੂਹ ਦਿੱਲੀ ਕਮੇਟੀ ਮੈਂਬਰ, ਦਿੱਲੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਵੱਖ-ਵੱਖ ਖੇਤਰਾਂ ਦੇ ਬੁੱਧੀਜੀਵੀਆਂ ਨੂੰ ਸਥਾਨ ਦਿੱਤਾ ਗਿਆ ਹੈ। ਸਰਪ੍ਰਸਤ ਦੇ ਤੌਰ ਤੇ ਮਹਿੰਦਰ ਸਿੰਘ ਮਠਾਰੂ, ਅਵਤਾਰ ਸਿੰਘ ਆਟੋਪਿੰਨ, ਕੋਰ ਕਮੇਟੀ ’ਚ ਮੈਂਬਰ ਦੇ ਤੌਰ ਤੇ ਅਵਤਾਰ ਸਿੰਘ ਹਿਤ, ਓਂਕਾਰ ਸਿੰਘ ਥਾਪਰ, ਮਨਜਿੰਦਰ ਸਿੰਘ ਸਿਰਸਾ, ਕੁਲਦੀਪ ਸਿੰਘ ਭੋਗਲ, ਹਰਮਨਜੀਤ ਸਿੰਘ, ਭੁਪਿੰਦਰ ਸਿੰਘ ਅਨੰਦ, ਬੀਰ ਇੰਦਰ ਸਿੰਘ ਐਡਵੋਕੇਟ, ਬੀਬੀ ਮਨਦੀਪ ਕੌਰ ਬਖਸ਼ੀ, ਕੁਲਮੋਹਨ ਸਿੰਘ, ਹਰਮੀਤ ਸਿੰਘ ਕਾਲਕਾ ਅਤੇ ਪ੍ਰਿਤਪਾਲ ਸਿੰਘ ਕਪੂਰ ਸ਼ਾਮਿਲ ਹਨ। ਰਾਜਨੀਤਿਕ ਮਾਮਲਿਆਂ ਦੀ ਕਮੇਟੀ ’ਚ ਮੈਂਬਰ ਦੇ ਤੌਰ ਤੇ ਰਵਿੰਦਰ ਸਿੰਘ ਖੁਰਾਨਾ, ਹਰਵਿੰਦਰ ਸਿੰਘ ਕੇ.ਪੀ., ਅਮਰਜੀਤ ਸਿੰਘ ਪੱਪੂ, ਕੁਲਦੀਪ ਸਿੰਘ ਸਾਹਨੀ, ਕੈਪਟਨ ਇੰਦਰਪ੍ਰੀਤ ਸਿੰਘ, ਪਰਮਜੀਤ ਸਿੰਘ ਰਾਣਾ, ਐਮ.ਪੀ.ਐਸ. ਚੱਢਾ, ਡਿੰਪਲ ਚੱਢਾ ਅਤੇ ਬੀਬੀ ਰਿਤੂ ਵੋਹਰਾ ਸ਼ਾਮਿਲ ਹਨ।

ਪ੍ਰਮੁਖ ਪੰਥਕ ਕਮੇਟੀ ਦੇ ਮੈਂਬਰ ਵੱਜੋਂ ਜਸਬੀਰ ਸਿੰਘ ਜੱਸੀ, ਹਰਦੇਵ ਸਿੰਘ ਧਨੋਵਾ, ਗੁਰਮੀਤ ਸਿੰਘ ਮੀਤਾ, ਜੀਤ ਸਿੰਘ, ਹਰਜਿੰਦਰ ਸਿੰਘ, ਰਵੇਲ ਸਿੰਘ, ਸਤਪਾਲ ਸਿੰਘ, ਗੁਰਦੇਵ ਸਿੰਘ ਭੋਲਾ, ਸਮਰਦੀਪ ਸਿੰਘ ਸੰਨੀ, ਮਨਮਿੰਦਰ ਸਿੰਘ ਅਯੂਰ, ਰਵਿੰਦਰ ਸਿੰਘ ਲਵਲੀ, ਬੀਬੀ ਧੀਰਜ ਕੌਰ ਅਤੇ ਗੁਰਮੀਤ ਸਿੰਘ ਲੁਬਾਣਾ ਸ਼ਾਮਿਲ ਹਨ। ਸਲਾਹਕਾਰ ਬੋਰਡ ’ਚ ਐਸ.ਜੀ.ਐਸ. ਕੋਹਲੀ, ਮੇਜ਼ਰ ਜਨਰਲ ਐਮ.ਐਸ.ਚੱਢਾ, ਜੋਗਿੰਦਰ ਸਿੰਘ ਤਲਵਾਰ, ਜਸਬੀਰ ਸਿੰਘ, ਸੁਰਜੀਤ ਸਿੰਘ ਸਾਹਿਬ ਦਿੱਤਾਮਲ, ਪ੍ਰਿੰਸ਼ੀਪਲ ਅੰਮ੍ਰਿਤ ਸਿੰਘ, ਮੇਜ਼ਰ ਜਨਰਲ ਐਮ.ਐਸ. ਭੁੱਲਰ, ਹਰਦੇਵ ਸਿੰਘ ਸੰਗਤਪੁਰੀ, ਬਲਬੀਰ ਸਿੰਘ ਕੋਹਲੀ, ਐਮ.ਐਸ.ਸਾਹਨੀ, ਕੈਪਟਨ ਐਲ.ਐਸ.ਬਹਿਲ, ਹਰਜੀਤ ਸਿੰਘ ਦੁੱਗਲ, ਜਥੇਦਾਰ ਸੁਰਜੀਤ ਸਿੰਘ ਚਾਂਦਨੀ ਚੌਂਕ, ਪ੍ਰਿਤਪਾਲ ਸਿੰਘ ਸਾਹਨੀ, ਵਰਿੰਦਰ ਜੀਤ ਸਿੰਘ ਬਿੱਟੂ, ਭਗਵੰਤ ਸਿੰਘ ਸਚਦੇਵਾ, ਅਮਰਜੀਤ ਸਿੰਘ ਟੱਕਰ, ਰਿਟਾਇਰਡ ਆਈ.ਜੀ. ਸੁਖਚਰਨ ਸਿੰਘ, ਤ੍ਰਿਲੋਚਨ ਸਿੰਘ ਵਗਰਾ, ਅਮਰਜੀਤ ਸਿੰਘ ਭਾਟੀਆ, ਐਚ.ਐਸ.ਨਾਗ, ਗੁਰਵਿੰਦਰ ਸਿੰਘ ਮਠਾਰੂ ਅਤੇ ਹਰਿੰਦਰ ਸਿੰਘ ਯੂ.ਐਸ.ਏ. ਸ਼ਾਮਿਲ ਹਨ।

ਕੌਮਾਂਤਰੀ ਮਾਮਲਿਆਂ ਦੀ ਕਮੇਟੀ ਦਾ ਇੰਚਾਰਜ ਪੁਨੀਤ ਸਿੰਘ ਚੰਢੋਕ ਨੂੰ ਲਗਾਉਣ ਦੇ ਨਾਲ ਹੀ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਨੂੰ ਯੂ.ਪੀ., ਉੱਤਰਾਖੰਡ ਅਤੇ ਉੱਤਰ-ਪੂਰਬ ਭਾਰਤ ਦੇ ਸੂਬਿਆਂ ਦਾ ਪ੍ਰਭਾਰੀਥਾਪਿਆ ਗਿਆ ਹੈ। ਤਾਲਮੇਲ ਕਮੇਟੀ ’ਚ ਸੁਰਿੰਦਰ ਸਿੰਘ ਦੁੱਗਲ, ਲਖਵਿੰਦਰ ਸਿੰਘ ਬਾਜਵਾ, ਸੁਰਿੰਦਰ ਸਿੰਘ ਖੁਰਾਣਾ, ਹਰਜਿੰਦਰ ਸਿੰਘ, ਮਨੋਹਰ ਸਿੰਘ, ਸੁਜਾਨ ਸਿੰਘ, ਰਣਜੀਤ ਸਿੰਘ ਸਾਹਨੀ, ਤ੍ਰਿਲੋਚਨ ਸਿੰਘ ਢਿੱਲੋ, ਵਰਿਆਮ ਸਿੰਘ, ਸਵਰਨ ਸਿੰਘ ਭੰਡਾਰੀ, ਕੈਪਟਲ ਜੀ.ਐਸ. ਭਾਟੀਆ, ਹਰਨਾਮ ਸਿੰਘ ਇੰਤਜਾਰ, ਸੋਹਨ ਸਿੰਘ ਕੋਹਲੀ, ਠਾਕੁਰ ਪਾਲ ਸਿੰਘ, ਹਰੀ ਸਿੰਘ, ਕੁਲਭੂਸ਼ਣ ਸਿੰਘ ਚੱਢਾ, ਜਗਮੋਹਨ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ ਅਨਜਾਣ, ਅਮਰਜੀਤ ਸਿੰਘ ਮੱਕੜ, ਸੁਰਜੀਤ ਸਿੰਘ ਹਰੀਨਗਰ ਅਤੇ ਐਮ.ਪੀ.ਸਿੰਘ ਗ੍ਰੇਟਰ ਕੈਲਾਸ਼ ਵਰਗੇ ਬੁੱਧੀਜੀਵੀ ਸ਼ਾਮਿਲ ਹਨ। ਜਨਰਲ ਸਕੱਤਰ ਚਮਨ ਸਿੰਘ, ਗੁਰਬਖਸ਼ ਸਿੰਘ ਮੌਂਟੂਸ਼ਾਹ, ਮਨਮੋਹਨ ਸਿੰਘ, ਵਿਕਰਮ ਸਿੰਘ, ਗੁਰਵਿੰਦਰ ਪਾਲ ਸਿੰਘ, ਜਤਿੰਦਰ ਪਾਲ ਸਿੰਘ ਗੋਲਡੀ, ਕੈਪਟਨ ਇੰਦਰਪ੍ਰੀਤ ਸਿੰਘ ਅਤੇ ਪਰਮਜੀਤ ਸਿੰਘ ਚੰਢੋਕ ਸ਼ਾਮਿਲ ਹਨ। ਪਰਮਿੰਦਰ ਨੇ ਛੇਤੀ ਹੀ ਪਾਰਟੀ ਵੱਲੋਂ ਦੂਜੀ ਲਿਸਟ ਜਾਰੀ ਕਰਨ ਦੀ ਵੀ ਗੱਲ ਕਹੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: