ਲੇਬਰ ਪਾਰਟੀ ਆਪਣੀ ਚੋਣ ਮਨੋਰਥ ਪੱਤਰ ਜਾਰੀ ਕਰਦੀ ਹੋਈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ

ਸਿਆਸੀ ਖਬਰਾਂ

ਮਾਨ ਦਲ ਵਲੋਂ ਯੂ.ਕੇ. ਦੀਆਂ ਆਮ ਚੋਣਾਂ ‘ਚ ਲੇਬਰ ਪਾਰਟੀ ਨੂੰ ਹਮਾਇਤ ਦੇਣ ਦਾ ਐਲਾਨ

By ਸਿੱਖ ਸਿਆਸਤ ਬਿਊਰੋ

May 19, 2017

ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਵਲੋਂ ਇਕ ਬਿਆਨ ਜਾਰੀ ਕਰਕੇ ਬਰਤਾਨੀਆ ਦੇ ਸਿੱਖਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਉਂਦੀਆਂ ਆਮ ਚੋਣਾਂ ‘ਚ ਲੇਬਰ ਪਾਰਟੀ ਨੂੰ ਵੋਟਾਂ ਪਾਉਣ। ਕਿਉਂਕਿ ਬਰਤਾਨੀਆ ਦੀ ਲੇਬਰ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਸਿੱਖ ਕੌਮ ਨਾਲ ਇਹ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਹਕੂਮਤ ਬਣਨ ‘ਤੇ 1984 ਵਿਚ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਉਤੇ ਹਿੰਦ ਹਕੂਮਤ ਵਲੋਂ ਕੀਤੇ ਗਏ ਫੌਜੀ ਹਮਲੇ ਵੇਲੇ ਬਰਤਾਨੀਆ ਦੀ ਭੂਮਿਕਾ ਬਾਰੇ ਜਨਤਕ ਜਾਂਚ ਕਰਵਾਏਗੀ।

ਮਾਨ ਨੇ ਕਿਹਾ ਕਿ ਭਾਵੇਂ ਬਰਤਾਨੀਆ ਦੀ ਕੰਜਰਵੇਟਿਵ ਪਾਰਟੀ ਵੀ ਚੰਗੀ ਪਾਰਟੀ ਹੈ, ਪਰ ਲੇਬਰ ਪਾਰਟੀ ਨੇ ਸਿੱਖ ਮੁੱਦਿਆਂ ਅਤੇ ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ ਜੋ ਕੰਮ ਕਰਨ ਦੀ ਗੱਲ ਜਾਹਰ ਕੀਤੀ ਹੈ, ਉਹ ਕੌਮਾਂਤਰੀ ਪੱਧਰ ‘ਤੇ ਸਿੱਖ ਕੌਮ ਨੂੰ ਇਨਸਾਫ਼ ਦੇਣ ਵਾਲੀਆਂ ਕਾਰਵਾਈਆਂ ਹਨ। ਜਾਰੀ ਬਿਆਨ ‘ਚ ਕਿਹਾ ਗਿਆ ਕਿ ਇਸ ਲਈ ਸਾਡਾ ਇਹ ਇਖ਼ਲਾਕੀ ਫਰਜ਼ ਬਣਦਾ ਹੈ ਕਿ ਅਜਿਹੀ ਪਾਰਟੀ ਨੂੰ ਸਿੱਖ ਕੌਮ ਹਰ ਤਰ੍ਹਾਂ ਸਹਿਯੋਗ ਕਰਕੇ ਹਕੂਮਤ ਵਿਚ ਲਿਆਵੇ।

ਸਬੰਧਤ ਖ਼ਬਰ: ਲੇਬਰ ਪਾਰਟੀ ਨੇ 1984 ‘ਚ ਸਿੱਖਾਂ ‘ਤੇ ਹਮਲੇ ਵੇਲੇ ਯੂ.ਕੇ. ਦੇ ਰੋਲ ਬਾਰੇ ਜਨਤਕ ਜਾਂਚ ਕਰਾਉਣ ਦਾ ਵਾਅਦਾ ਕੀਤਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: