ਬੀਬੀ ਸੁਰਜੀਤ ਕੌਰ ਬਰਨਾਲਾ ਦੀ ਅਗਵਾਈ ਹੇਠ ਪਰਿਵਾਰ ਵੱਲੋਂ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਸ੍ਰੀ ਰਾਹੁਲ ਗਾਂਧੀ ਨਾਲ ਮੁਲਾਕਾਤ

ਪੰਜਾਬ ਦੀ ਰਾਜਨੀਤੀ

ਅਕਾਲੀ ਦਲ ਲੌਗੋਵਾਲ ਕਾਂਗਰਸ ਵਿੱਚ ਹੋਵੇਗਾ ਸ਼ਾਮਲ

By ਸਿੱਖ ਸਿਆਸਤ ਬਿਊਰੋ

April 16, 2016

ਮਾਲੇਰਕੋਟਲਾ: ਪੰਜਾਬ ਵਿਧਾਨ ਸਭਾ 2017 ਦੀਆਂ ਚੋਣਾਂ ਜਿਵੇ ਜਿਵੇ ਨੇੜੇ ਆ ਰਹੀਆਂ ਹਨ ਤਿਵੇ ਤਿਵੇ ਸਿਆਸੀ ਬੰਦੇ ਆਪਣਾ ਭਵਿੱਖ ਸੁਰੱਖਿਅਤ ਰੱਖਣ ਲਈ ਦਲ਼ ਬਦਲੀ ਅਤੇ ਛੋਟੀਆਂ ਪਾਰਟੀਆਂ ਵੱਲੇ ਵੱਡੀਆਂ ਪਾਰਟੀਆਂ ਵਿੱਚ ਆਪਣੀਆਂ ਪਾਰਟੀ ਦੇ ਰਲੇਵੇਂ ਕਰਨ ਵਿੱਚ ਰੁੱਝੇ ਹੋਏ ਹਨ। ਪਿਛਲੇ ਸਮੇਂ ਵਿੱਚ ਪੀਪਲ ਪਾਰਟੀ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਬਾਦਲ ਵੱਲੋਂ ਅਪਾਣੀ ਪਾਰਟੀ ਨੂੰ ਕਾਂਗਰਸ ਵਿੱਚ ਅਭੇਦ ਕਰਨ ਤੋਂ ਬਾਅਦ ਹੁਣ ਅਕਾਲੀ ਦਲ ਲੌਗੋਵਾਲ ਨੇ ਵੀ ਕਾਂਗਰਸ ਵਿੱਚ ਮਿਲਣ ਦੀ ਤਿਆਰੀ ਕਰ ਲਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਲੌਗੋਵਾਲ ਅਕਾਲੀ ਦਲ 16 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋ ਜਾਵੇਗਾ । ਇਹ ਫ਼ੈਸਲਾ ਬੀਤੇ ਕੱਲ੍ਹ ਲੌਾਗੋਵਾਲ ਅਕਾਲੀ ਦਲ ਦੀ ਪ੍ਰਧਾਨ ਬੀਬੀ ਸੁਰਜੀਤ ਕੌਰ ਬਰਨਾਲਾ ਦੀ ਅਗਵਾਈ ਹੇਠ ਬਰਨਾਲਾ ਪਰਿਵਾਰ ਵੱਲੋਂ ਨਵੀਂ ਦਿੱਲੀ ਵਿਖੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਸ੍ਰੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਲਿਆ ਗਿਆ ।

ਮੀਟਿੰਗ ਵਿਚ ਬੀਬੀ ਬਰਨਾਲਾ ਨਾਲ ਉਨ੍ਹਾਂ ਦੇ ਪੁੱਤਰ ਸਾਬਕਾ ਵਿਧਾਇਕ ਸ: ਗਗਨਜੀਤ ਸਿੰਘ ਬਰਨਾਲਾ ਅਤੇ ਪੋਤਰਾ ਸ: ਸਿਮਰਪਰਤਾਪ ਸਿੰਘ ਬਰਨਾਲਾ ਵੀ ਸ਼ਾਮਿਲ ਸਨ । ਇਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ, ਵਟਸ-ਐਪ ਉੱਪਰ ਵਾਇਰਲ ਹੋਣ ਪਿੱਛੋਂ ਸੰਪਰਕ ਕਰਨ ‘ਤੇ ਸਾਬਕਾ ਵਿਧਾਇਕ ਸ: ਗਗਨਜੀਤ ਸਿੰਘ ਬਰਨਾਲਾ ਨੇ ਇਸ ਮੁਲਾਕਾਤ ਦੀ ਤਸਦੀਕ ਕਰਦਿਆਂ ਦੱਸਿਆ ਕਿ ਸਮੁੱਚਾ ਲੌਾਗੋਵਾਲ ਅਕਾਲੀ ਦਲ 16 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਸ੍ਰੀ ਰਾਹੁਲ ਗਾਂਧੀ ਦੀ ਆਮਦ ‘ਤੇ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋ ਜਾਵੇਗਾ ।

ਵਰਨਣਯੋਗ ਹੈ ਕਿ ਸ: ਗਗਨਜੀਤ ਸਿੰਘ ਬਰਨਾਲਾ ਦੇ ਸਪੁੱਤਰ ਸ: ਸਿਮਰਪਰਤਾਪ ਸਿੰਘ ਬਰਨਾਲਾ ਪਿਛਲੇ ਵਰ੍ਹੇ ਅਪ੍ਰੈਲ 2015 ‘ਚ ਹੋਈ ਧੂਰੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਕਾਂਗਰਸ ਦੀ ਟਿਕਟ ‘ਤੇ ਲੜ ਚੁੱਕੇ ਹਨ । ਇਹ ਚੋਣ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ 37,501 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਲਈ ਸੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: