ਪਟਿਆਲਾ ਦੇ ਤਿੰਨ ਨੌਜਵਾਨ ਹਰਦੀਪ ਸਿੰਘ ਅਸਮਾਨਪੁਰ, ਰਵਿੰਦਰ ਸਿੰਘ ਧਨੇਠਾ ਅਤੇ ਸਰਬਜੀਤ ਸਿੰਘ ਵੜੈਚਾਂ; ਫਿਰੋਜ਼ਪੁਰ ਦੇ ਪਿੰਡ ਜੋਧਪੁਰ ਵਿਖੇ ਸੂਰਤ ਸਿੰਘ ਮਮਦੋਟ, ਜਗਜੀਤ ਸਿੰਘ ਜੋਧਪੁਰ ਗ੍ਰਿਫ਼ਤਾਰੀਆਂ ਦੇ ਵਿਰੋਧ 'ਚ ਪਾਣੀ ਵਾਲੀ ਟੈਂਕੀਆਂ 'ਤੇ ਚੜ੍ਹ ਗਏ ਹਨ

ਪੰਜਾਬ ਦੀ ਰਾਜਨੀਤੀ

ਸਿੱਖਾਂ ਦੀਆਂ ਗ੍ਰਿਫਤਾਰੀਆਂ ਦੇ ਰੋਸ ਵਜੋਂ ਮਾਨ ਦਲ ਦੇ ਆਗੂ ਟਾਵਰਾਂ ਅਤੇ ਟੈਕੀਆਂ ‘ਤੇ ਚੜ੍ਹੇ

By ਸਿੱਖ ਸਿਆਸਤ ਬਿਊਰੋ

November 08, 2016

ਫ਼ਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਵਲੋਂ 10 ਨਵੰਬਰ ਦੇ ਹੋਣ ਜਾ ਰਹੇ ਪੰਥਕ ਇਕੱਠ ਦੇ ਰਾਹ ਵਿਚ ਅੜਿੱਕੇ ਢਾਹੁਣ ਅਤੇ ਪੰਜਾਬ ਪੁਲਿਸ ਵਲੋਂ ਆਗੂਆਂ ਅਤੇ ਸਿੱਖ ਕਾਰਜਕਰਤਾਵਾਂ ਦੇ ਪਰਿਵਾਰਾਂ ਨੂੰ ਪ੍ਰੇਸ਼ਾਨ ਕਰਨ ਦੇ ਰੋਸ ਵਜੋਂ ਪਟਿਆਲਾ ਦੇ ਤਿੰਨ ਨੌਜਵਾਨ ਹਰਦੀਪ ਸਿੰਘ ਅਸਮਾਨਪੁਰ, ਰਵਿੰਦਰ ਸਿੰਘ ਧਨੇਠਾ ਅਤੇ ਸਰਬਜੀਤ ਸਿੰਘ ਵੜੈਚਾਂ ਟਾਵਰ ‘ਤੇ ਚੜ੍ਹ ਗਏ ਹਨ।

ਇਸੇ ਤਰ੍ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਜੋਧਪੁਰ ਵਿਖੇ ਸੂਰਤ ਸਿੰਘ ਮਮਦੋਟ, ਜਗਜੀਤ ਸਿੰਘ ਜੋਧਪੁਰ ਸਿੱਖ ਆਗੂਆਂ ਅਤੇ ਹੋਰ ਸਿੰਘਾਂ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ ਹਨ, ਇਹ ਦੋਵੇਂ ਸਿੰਘ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਹਨ। ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਜੇ ਸਾਨੂੰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸਦੇ ਜ਼ਿੰਮੇਵਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਪੰਜਾਬ ਪੁਲਿਸ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: