ਤਿਰੂਵਨੰਤਪੁਰਮ: ਕੇਰਲ ਦੇ ਤ੍ਰਿਸੂਰ ਜ਼ਿਲ੍ਹੇ ‘ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐਸ. ਐਸ.) ਦੇ ਇਕ ਕਾਰਕੁੰਨ ਦਾ ਕਤਲ ਹੋ ਜਾਣ ਦੇਣ ਦੀ ਖ਼ਬਰ ਹੈ। ਆਨੰਦ ਨਾਂ ਦੇ ਉਕਤ ਆਰ.ਐਸ.ਐਸ. ਕਾਰਕੁੰਨ ‘ਤੇ 2014 ‘ਚ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਇਕ ਕਾਰਕੁੰਨ ਦਾ ਕਤਕ ਕਰਨ ਦਾ ਦੋਸ਼ ਸੀ ਤੇ ਉਹ ਇਸ ਸਮੇਂ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ।
ਪੁਲਿਸ ਅਨੁਸਾਰ ਆਨੰਦ ਮੋਟਰਸਾਈਕਲ ‘ਤੇ ਜਾ ਰਿਹਾ ਸੀ ਕਿ ਇਕ ਕਾਰ ਨੇ ਟੱਕਰ ਮਾਰ ਕੇ ਉਸ ਨੂੰ ਸੁੱਟ ਦਿੱਤਾ। ਉਪਰੰਤ ਕਾਰ ‘ਚੋਂ ਬਾਹਰ ਆਏ ਕੁਝ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਆਨੰਦ ‘ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਕੇਰਲ ‘ਚ ਆਰ.ਐਸ.ਐਸ. ਅਤੇ ਕਮਿਊਨਿਸਟ ਪਾਰਟੀ ਦੇ ਕਾਰਕੁੰਨਾਂ ਵਿਚ ਇਕ ਦੂਜੇ ‘ਤੇ ਹਮਲੇ ਕਰਨ ਦੀਆਂ ਘਟਨਾਵਾਂ ਆਮ ਹਨ।