Site icon Sikh Siyasat News

ਆਰ. ਐੱਸ. ਐੱਸ ਦੀ ਨੇੜਤਾ ਪ੍ਰਾਪਤ ਪ੍ਰਭਾਤ ਝਾਅ ਨੂੰ ਭਾਜਪਾ ਪੰਜਾਬ ਅਤੇ ਚੰਡੀਗੜ ਦਾ ਇਨਚਾਰਜ਼ ਲਾਇਆ

ਨਵੀਂ ਦਿੱਲੀ (2 ਜੁਲਾਈ, 2015): ਭਾਰਤੀ ਜਨਤਾ ਪਾਰਟੀ ਨੇ ਆਪਣੇ ਰਸਾਲੇ “ਕਮਲ ਸੰਦੇਸ਼’ ਦੇ ਸੰਪਾਦਕ ਅਤੇ ਆਰਐਸਐਸ ਦੇ ਸਿਧਾਂਤਕਾਰਾਂ ਨਾਲ ਬਹੁਤ ਨੇੜਲੇ ਸਬੰਧ ਵਾਲੇ ਪ੍ਰਭਾਤ ਝਾਅ ਨੂੰ ਭਾਜਪਾ ਦੇ ਪੰਜਾਬ ਅਤੇ ਚੰਡੀਗੜ੍ਹ ਦਾ ਇੰਨਚਾਰਜ਼ ਥਾਪਿਆ ਹੈ

ਪ੍ਰਭਾਤ ਝਾਅ ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਹੈ। ਉਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵਧੇਰੇ ਆਗੂਆਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਹੋਰ ਪਛੜੀਆਂ ਜਾਤਾਂ (ਓਬੀਸੀ) ਲਈ ਵੱਖਰਾ ਵਿੰਗ ਬਣਾਇਆ ਗਿਆ ਹੈ। ਅਨੁਰਾਗ ਠਾਕੁਰ ਦੀ ਥਾਂ ਮੁਰਲੀਧਰ ਰਾਓ ਨੂੰ ਯੁਵਾ ਮੋਰਚੇ ਦਾ ਪ੍ਰਧਾਨ ਲਾਇਆ ਗਿਆ ਹੈ।

ਪ੍ਰਭਾਤ ਝਾਅ

ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ ਵਿੱਚ ਹੋਈ ਮੀਟਿੰਗ ਤੋਂ ਬਾਅਦ ਨਵੀਆਂ ਨਿਯੁਕਤੀਆਂ ਬਾਰੇ ਐਲਾਨ ਕੀਤਾ ਗਿਆ। ਪ੍ਰਭਾਤ ਝਾਅ ਪੰਜਾਬ ਦੇ ਇੰਚਾਰਜ ਬਣਨ ਤੋਂ ਪਹਿਲਾਂ ਦਿੱਲੀ ਦੇ ਇੰਚਾਰਜ ਸਨ ਜਿੱਥੇ ਪਾਰਟੀ ਦਾ ਵਿਧਾਨ ਸਭਾ ਚੋਣਾਂ ਵਿੱਚ ਬੜਾ ਮਾੜਾ ਹਾਲ ਹੋਇਆ ਸੀ।

ਉਹ ਪੰਜਾਬ ਵਿੱਚ ਕੇਂਦਰੀ ਮੰਤਰੀ ਰਾਮ ਸ਼ੰਕਰ ਕਥੇਰੀਆ ਤੇ ਚੰਡੀਗੜ੍ਹ ਵਿੱਚ ਆਰਤੀ ਮਹਿਰਾ ਦੀ ਥਾਂ ਲੈ ਰਹੇ ਹਨ। ਝਾਅ ਪਾਰਟੀ ਦੇ ਮੀਤ ਪ੍ਰਧਾਨ ਹਨ ਅਤੇ । ਅਨਿਲ ਜੈਨ, ਸ੍ਰੀਕਾਂਤ ਸ਼ਰਮਾ, ਅਵਿਨਾਸ਼ ਰਾਏ ਖੰਨਾ ਅਤੇ ਸ਼ਿਆਮ ਰਾਜੂ ਕ੍ਰਮਵਾਰ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਉਤਰਾਖੰਡ ਦੇ ਇੰਚਾਰਜ ਬਣੇ ਰਹਿਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version