Site icon Sikh Siyasat News

ਆਰਐਸਐਸ ਆਗੂ ਕਤਲ ਮਾਮਲੇ ‘ਚ ਮੋਟਰਸਾਈਕਲ ਚੋਰੀ ਦੀ ਐਫ.ਆਈ.ਆਰ. ਦਰਜ ਨਾ ਕਰਨ ਵਾਲੇ ਪੁਲਿਸ ਮੁਲਾਜ਼ਮ ਮੁਅੱਤਲ

ਪਟਿਆਲਾ ਵਿੱਚ ਮੋਦੀ ਕਾਲਜ ਚੌਕ ’ਤੇ ਪੁਲੀਸ ਵੱਲੋਂ ਲਾਇਆ ਨਾਕਾ

ਲੁਧਿਆਣਾ: ਦੋ ਦਿਨ ਪਹਿਲਾਂ 17 ਅਕਤੂਬਰ, 2017 (ਮੰਗਲਵਾਰ) ਨੂੰ ਲੁਧਿਆਣਾ ਵਿਖੇ ਆਰ.ਐਸ.ਐਸ. ਦੇ ਆਗੂ ਰਵਿੰਦਰ ਗੋਸਾਈਂ ਦੇ ਕਤਲ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਤੇਜ਼ੀ ਦਿਖਾਉਂਦੇ ਹੋਏ ਦੋ ਪੁਲਿਸ ਮੁਲਾਜ਼ਮਾਂ ਨੂੰ ਮੁੱਅਤਲ ਕਰ ਦਿੱਤਾ ਹੈ। ਗੋਸਾਈਂ ਦਾ ਕਤਲ ਕਰਨ ਲਈ ਹਮਲਾਵਰਾਂ ਵਲੋਂ ਵਰਤੇ ਮੋਟਰਸਾਈਕਲ ਨੂੰ ਬੀਤੇ ਕੱਲ੍ਹ (18 ਅਕਤੂਬਰ) ਬਰਾਮਦ ਕਰ ਲਿਆ ਗਿਆ ਸੀ, ਜੋ ਕਿ ਜਾਂਚ ਤੋਂ ਬਾਅਦ ਚੋਰੀ ਦਾ ਪਾਇਆ ਗਿਆ। ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਢਿੱਲੀ ਕਾਰਵਾਈ ਕਰਨ ਦਾ ਦੋਸ਼ੀ ਦੱਸ ਕੇ ਮੁਅੱਤਲ ਕੀਤਾ ਗਿਆ ਹੈ।

ਲੁਧਿਆਣਾ ਪੁਲਿਸ ਵਲੋਂ ਆਰਐਸਐਸ ਆਗੂ ਰਵਿੰਦਰ ਗੋਸਾਈਂ ਦੇ ਕਤਲ ‘ਚ ਇਸਤੇਮਾਲ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ, ਰਵਿੰਦਰ ਗੋਸਾਈਂ ਦੀ ਫਾਈਲ ਫੋਟੋ

ਕਾਂਸਟੇਬਲ ਦੀਪ ਚੰਦ ਤੇ ਬਲਰਾਜ ਸਿੰਘ ਨੇ ਹਮਲਾਵਰਾਂ ਵਲੋਂ ਵਰਤੇ ਮੋਟਰਸਾਈਕਲ ਦੀ ਅੱਜ ਤਕ ਐਫ.ਆਈ.ਆਰ. ਹੀ ਦਰਜ ਨਹੀਂ ਕੀਤੀ ਸੀ। ਇਸ ਕਾਰਨ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ।

ਸਬੰਧਤ ਖ਼ਬਰ:

ਪੁਲਿਸ ਵਲੋਂ ਆਰਐਸਐਸ ਆਗੂ ਰਵਿੰਦਰ ਗੋਸਾਈਂ ਦੇ ਕਤਲ ‘ਚ ਇਸਤੇਮਾਲ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version