Site icon Sikh Siyasat News

ਝੂਠੇ ਪੁਲਿਸ ਮੁਕਾਬਲਿਆਂ ਦਾ ਦੋਸ਼ੀ ਅਮਿਤ ਸ਼ਾਹ ਬਣੇਗਾ ਭਾਜਪਾ ਪ੍ਰਧਾਨ

ਨਵੀਂ ਦਿੱਲੀ( 8 ਜੁਲਾਈ 2014): ਗਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਜ਼ਦੀਕੀ ਸਾਥੀ ਅਮਿਤ ਸ਼ਾਹ ਨੂੰ ਭਲਕੇ ਇੱਥੇ ਹੋ ਰਹੀ ਪਾਰਟੀ ਦੇ ਪਾਰਲੀਮਾਨੀ ਬੋਰਡ ਦੀ ਮੀਟਿੰਗ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਐਲਾਨੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਅਮਿਤ ਸ਼ਾਹ ਨੂੰ ਪ੍ਰਧਾਨ ਬਣਾਏ ਜਾਣ ਨੂੰ ਆਰ.ਐਸ.ਐਸ. ਨੇ ਪ੍ਰਵਾਨਗੀ ਦੇ ਦਿੱਤੀ ਹੈ।

ਮਹਾਰਾਸ਼ਟਰ, ਹਰਿਆਣਾ, ਦਿੱਲੀ  ਤੇ ਝਾਰਖੰਡ ਵਿੱਚ ਵਿਧਾਨ ਸਭਾ ਚੋਣਾਂ ਛੇਤੀ ਹੋਣ ਕਾਰਨ ਇਹ ਨਿਯੁਕਤੀ ਹੋਣ ਦੀ ਸੰਭਾਵਨਾ ਹੈ। ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ਵਿੱਚ ਕਮਾਨ ਸੰਭਾਲੀ ਸੀ, ਜਿਸ ਵਿੱਚ ਉਸਨੂੰ ਪੂਰੀ ਸਫਲਤਾ ਮਿਲੀ ਸੀ, ਉਸ ਤੋਂ ਪ੍ਰਭਾਵਿਤ ਹੋ ਕੇ ਹੀ ਪਾਰਟੀ ਵਿੱਚ ਅਗਲੇ ਪ੍ਰਧਾਨ ਲਈ ਉਨ੍ਹਾਂ ਦਾ ਨਾਂ ਉਭਰਿਆ ਹੈ।

ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਦੇ ਅਤਿ ਨਜਦੀਕੀ ਸਾਥੀ ਅਮਿਤ ਸ਼ਾਹ ਵਿਵਾਦਾਂ ਵਿੱਚ ਘਿਰੇ ਰਹੇ ਹਨ। ਉਨ੍ਹਾਂ ‘ਤੇ ਚਰਚਤਿ ਗੈਂਗਸ਼ਟਰ ਸ਼ੋਰਾਬੂਦੀਨ ਅਤੇ ਉਸਦੀ ਪਤਨੀ ਕੌਸਰ ਬੀ ਨੂੰ ਸੰਨ 2005 ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਮਰਵਾਉਣ ਦਾ ਦੋਸ਼ ਹੈ ।ਜਿਸ ਵਿੱਚ ਗੁਜਰਾਤ ਅਤੇ ਰਾਜਸਥਾਨ ਪੁਲਿਸ ਦੇ ਆਈ ਪੀ ਅੱਸ ਅਧਿਕਾਰੀ ਜੇਲ ਵਿੱਚ ਹਨ, ਜਿਨ੍ਹਾਂ ਵਿੱਚੋ ਗੁਜਰਾਤ ਦੇ ਸਾਬਕਾ ਡੀਜੀਪੀ ਪ੍ਰਮੁੱਖ ਹਨ। ਅਮਿਤ ਸ਼ਾਹ ਨੂਮ ਉਰੋਕਤ ਕੇਸ ਵਿੱਚ ਸੀਬੀਆਈ ਵੱਲੋਂ25 ਜੁਲਾਈ 2010 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਕਰਕੇ ਉਸਨੂੰ ਸਾਬਰਮਤੀ ਜੇਲ ਗੁਜਰਾਤ ਵਿੱਚ 3 ਮਹੀਨੇ ਬੰਦ ਰਹਿਣਾ ਪਿਆ ਸੀ , ਬਆਦ ਵਿੱਚ ਉਹ ਸੁਪਰੀਮ ਕੋਰਟ ਵੱਲੋਂ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ।

ਇਸਤੋਂ ਇਲਾਵਾ ਅਮਿਤ ਸ਼ਾਹ ਦਾ ਨਾਮ ਸੰਨ 2004 ਵਿੱਚ ਗੁਜਰਾਤ ਪੁਲਿਸ ਵੱਲੋਂ ਮੁਸਲਮਾਨ ਨੌਜਵਾਨ ਲੜਕੀ ਇਸ਼ਰਤ ਜਹਾਂ ਅਤੇ ਤਿੰਨ ਹੋਰ ਮੁਸਮਾਨ ਨੌਜਵਾਨਾਂ ਨੂੰ ਅੱਤਵਾਦੀ ਕਹਿ ਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ, ਵਿੱਚ ਵੀ ਉਭਰਿਆ ਸੀ , ਭਾਂਵੇ ਕਿ ਸੀਬੀਆਈ ਨੇ ਬਾਅਦ ਵਿੱਚ ਉਸਨੂੰ ਕਲੀਨ ਚਿੱਟ ਦੇ ਦਿੱਤੀ ਸੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version