ਅੰਮ੍ਰਿਤਸਰ (6 ਸਤੰਬਰ, 2014): ਪੰਜਾਬ ਵਿਚਲੇ ਡੇਢ ਦਹਾਕੇ ਦੇ ਸਿੱਖ ਕਤਲੇਆਮ ਦੌਰਾਨ 25000 ਲਵਾਰਿਸ ਲਾਸ਼ਾਂ ਦਾ ਸੱਚ ਸਾਹਮਣੇ ਲਿਆਉਣ ਵਾਲੇ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ 19ਵਾਂ ਸ਼ਹੀਦੀ ਦਿਹੜਾ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਸਥਿਤ ਕਬੀਰ ਪਾਰਕ ਕਲੋਨੀ ਵਿਖੇ ਇਕ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਗਿਆ ਜਿਸ ਵਿੱਚ ਪੰਥਕ ਜਥੇਬੰਦੀਆਂ ਨੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ । ਇਸ ਮੌਕੇ ਉੱਤੇ ਹੇਠ ਲਿਖੇ ਮਤੇ ਪਾਸ ਕੀਤੇ ਗਏ :
• ਆਪਣਾ ਜੀਵਨ ਮਨੁੱਖੀ ਅਧਿਕਾਰਾਂ ਤੇ ਹਲੇਮੀ ਰਾਜ ਦੇ ਲੇਖੇ ਲਾਉਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਤੇ ਝੂਠੇ ਮੁਕਾਬਲਿਆਂ ਦੇ ਸ਼ਿਕਾਰ 25 ਹਜਾਰ ਸਿੱਖ ਨੋਜਵਾਨਾਂ ਨੂੰ ਅੱਜ ਦੀ ਇਕਤਰਤਾ ਭਰਪੂਰ ਸ਼ਰਧਾਂਜਲੀਆਂ ਭੇਂਟ ਕਰਦੀ ਹੈ ਅਤੇ ਸਮੂਚੀ ਨਸਲਕੁਸ਼ੀ ਦੀ ਪੂਰਨ ਪੜਤਾਲ ਕਰਾਏ ਜਾਣ ਦੀ ਮੰਗ ਕਰਦੀ ਹੈ।
• ਅਜ ਦੀ ਇਕਤਰਤਾ ਸਮਝਦੀ ਹੈ ਕਿ ਅਯੌਕਾ ਵਿਕਾਸ ਮਾਡਲ ਸਮੁੱਚੀ ਦੁਨੀਆ ਅੰਦਰ ਮਾਨਵਤਾ ਦੀ ਬਰਬਾਦੀ ਦਾ ਕਾਰਨ ਬਣ ਰਿਹਾ ਹੈ, ਸਾਰਾ ਸੰਸਾਰ ਜੰਗਾਂ ਯੁਧਾਂ ਦਾ ਅਖਾੜਾ ਬਣਿਆ ਨਜਰ ਆ ਰਿਹਾ ਹੈ। ਹਿੰਦੁਸਤਾਨ ਅੰਦਰ ਵੀ ਇਸ ਮਾਡਲ ਕਾਰਨ ਹਿੰਦੁਤਵੀ ਨੀਤੀਆਂ ਸਦਕਾ 1947 ਵਿਚ ਦੇਸ਼ ਦੀ ਵੰਡ ਸਮੇ 10 ਲੱਖ ਤੋਂ ਉਪਰ ਮੁਨੱਖੀ ਜਾਨਾ ਗਈਆ ਅਰਬਾਂ ਖਰਬਾਂ ਦਾ ਮਾਲੀ ਨੁਕਸਾਨ ਹੋਇਆ, ਵੰਡ ਤੋ ਬਾਅਦ ਹਾਕਮਾਂ ਨੇ ਘੱਟ ਗਿਣਤੀਆਂ ਸਿੱਖਾਂ, ਮੁਸਲਮਾਂ, ਈਸਾਈਆਂ, ਦਲਿਤਾਂ ਆਦਿ ਨੂੰ ਕੀ ਦਿੱਤਾ ਹੈ? ਸ੍ਰੀ ਅਕਾਲ ਤਖਤ ਸਾਹਿਬ ਤੇ ਫੋਜੀ ਹਮਲਾ, ਦਿਲੀ ਦੀਆ ਸੜਕਾ ਤੇ ਹਜਾਰਾਂ ਸਿਖਾ ਦੇ ਦਿਨ ਦਿਹਾੜੇ ਕਤਲ, ਪੰਜਾਬ ਅੰਦਰ 25 ਹਜਾਰ ਤੋ ਉਪਰ ਸਿੱਖਾ ਦੇ ਝੂਠੇ ਪੁਲਿਸ ਮੁਕਾਬਲੇ, ਬਾਬਰੀ ਮਸਜਿਦ ਦਾ ਢਾਹੇ ਜਾਣਾ, ਈਸਾਈਆ ਨੂੰ ਦਿਨ ਦਿਹਾੜੇ-ਸਾੜਨ ਦੀਆ ਘਟਨਾਵਾਂ, ਜੰਮੂ ਕਸ਼ਮੀਰ ਅੰਦਰ ਹਜਾਰਾ ਲੋਕਾ ਦਾ ਲਾਪਤਾ ਹੋਣਾ, ਫੋਜ ਨੂੰ ਸਪੈਸਲ ਪਾਵਰਾਂ ਦੇ ਕੇ ਮਨੀਪੁਰ ਵਿਚ ਔਰਤਾਂ ਨਾਲ ਦਿਨ ਦੀਵੀ ਬਲਾਤਕਾਰ ਕਰਨਾ, ਨਕਸਲੀ ਆਖਕੇ ਆਦਿ-ਵਾਸੀਆਂ ਨੂੰ ਜਬਰ ਦਾ ਸ਼ਿਕਾਰ ਬਣਾਉਣਾ ਤੇ ਝੂਠੇ ਮੁਕਾਬਲਿਆ ਵਿਚ ਖਤਮ ਕਰਨਾ, ਦੇਸ਼ ਦੀ ਅੱਧੀ ਤੋ ਵੱਧ ਅਬਾਦੀ ਦਾ ਗਰੀਬੀ ਰੇਖਾ ਤੋ ਹੇਠਾ ਚਲੇ ਜਾਣਾ, ਵੱਡੇ ਪਧਰ ਤੇ ਬੇਰੁਜਗਾਰੀ ਅਤੇ ਨਸ਼ਿਆ ਦੀ ਮਾਰ ਹੇਠ ਆਉਣਾ, ਮਾਨਵਤਾ ਦਾ ਇਨਾਂ ਨੀਤੀਆਂ ਕਾਰਨ ਭਿਆਨਕ ਮਾਰੂ ਬੀਮਾਰੀਆਂ ਦਾ ਸਿਕਾਰ ਹੋਣਾ ਆਦਿ ਇਸ ਮਾਡਲ ਦੀ ਦੇਣ ਹਨ। ਅਯੋਕਾ ਮਾਡਲ ਕੁਦਰਤ ਦੇ ਅਨੁਸਾਰ ਚਲਣ ਦੀ ਬਜਾਏ ਕੁਦਰਤ ਨਾਲ ਆਢਾ ਲਾਈ ਖੜਾ ਹੋ ਇਸੇ ਕਾਰਨ ਮਾਨਵਤਾ ਦਾ ਵਿਨਾਸੳ ਨੇੜੇ ਆਉਂਦਾ ਜਾ ਰਿਹਾ ਹੈ।
• ਅੱਜ ਦੀ ਇਕਤਰਤਾ ਸਮੁਚੇ ਖਾਲਸਾ ਪੰਥ ਤੇ ਮਾਨਵਤਾ ਨੂੰ ਬੇਨਤੳੀ ਕਰਦੀ ਹੈ ਕਿ ਉਹ ਹਲੇਮੀ ਰਾਜ ਦੀ ਪ੍ਰਾਪਤੀ ਲਈ ਆਪਣੇ ਯਤਨ ਤੇਜ ਕਰਨ ਕਿਉਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ, ‘ਹਲੇਮੀ ਰਾਜ ਹੀ ਦੱਬੇ ਕੁਚਲਿਆਂ ਦੀ ਬਣੇਗਾ ਆਵਾਜ’ ਅਤੇ ਮਾਨਵਤਾ ਲਈ ਇਹ ਮਾਡਲ ਕਲਿਆਣਕਾਰੀ ਸਾਬਤ ਹੋਵੇਗਾ।
• ਅੱਜ ਦੀ ਇਕਤਰਤਾ ਸਮਝਦੀ ਹੈ ਕਿ ਇਹ ਤੱਥ ਪੂਰੀ ਤਰ੍ਹਾਂ ਸਾਹਮਣੇ ਆ ਚੁੱਕੇ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਫੋਜੀ ਹਮਲਾ ਅਤੇ ਪੰਜਾਬ ਅੰਦਰ 25000 ਸਿੱਖਾ ਦੇ ਝੂਠੇ ਮੁਕਾਬਲੇ ਬਾਦਲਕਿਆਂ ਦੀ ਇੰਦਰਾਂ ਗਾਂਧੀ, ਅਡਵਾਨੀਕਿਆਂ, ਕਾਮਰੇਡਾਂ ਦੀ ਸਾਂਝੀ ਯੋਜਨਾ ਬੰਦੀ ਦਾ ਸਿਟਾ ਸੀ । ਜਿਸ ਕਾਰਨ ਸਿੱਖ ਪੰਥ ਕੋਈ ਨਿਆਂ ਨਹੀ ਪ੍ਰਾਪਤ ਕਰ ਸਕਿਆ। ਇਸ ਲੜੀ ਵਿਚ ਸਾਕਾ ਨੀਲਾ ਤਾਰਾ ਦੇ ਕਿਸੇ ਵੀ ਦੋਸ਼ੀ ਖਿਲਾਫ ਐਫ.ਆਈ.ਆਰ ਦਰਜ ਨਹੀ ਹੋ ਸਕੀ ਅਤੇ ਝੂਠੇ ਮੁਕਾਬਲੇ ਬਣਾਉਣ ਵਾਲੇ ਅਜ ਵੀ ਬਾਦਲਕਿਆਂ ਦੀ ਬੁਕਲ ਦਾ ਨਿਘ ਮਾਣ ਰਹੇ ਹਨ।ਸ੍ਰੀ ਬਾਦਲ ਨੇ ਆਪਣੇ ਆਪ ਨੂੰ ਨਿਰੰਕਾਰੀ ਕਾਂਡ ਤੋ ਲੈ ਕੇ ਅੱਜ ਤੱਕ ਪਾਪੀਆਂ ਦੀ ਕਤਾਰ ਵਿਚ ਖੜਾ ਕੀਤਾ ਹੈ ਸੋ ਇਸ ਕਾਰਨ ਲੋੜ ਸ੍ਰੀ ਬਾਦਲ ਕੋਲੋ ਫੱਖਰੇ ਕੌਮ ਵਾਪਸ ਲਿਆ ਜਾਵੇ ਅਤੇ ਇਹਨਾਂ ਦਾ ਰਾਜਨੀਤਿਕ ਅਤੇ ਧਾਰਮਿਕ ਤੌਰ ਤੇ ਸਮਾਜਿਕ ਬਾਈਕਾਟ ਹੋਵੇ।
• ਅੱਜ ਦੀ ਇਕਤਰਤਾ ਜੇਲਾਂ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਨਰੈਣ ਸਿੰਘ ਚੌੜਾ, ਭਾਈ ਪਾਲ ਸਿੰਘ ਫਰਾਂਸ ਅਤੇ ਬੇਅੰਤ ਸਿੰਘ ਕਤਲ ਕਾਂਡ ਵਿਚ ਵਿਚ ਸ਼ਾਮਲ ਸਮੂਹ ਸਿੱਖ ਨਜਰਬੰਦਾਂ ਦੀ ਰਿਹਾਈ ਦੀ ਮੰਗ ਕਰਦੀ ਹੈ। ਇਹ ਇਕਤਰਤਾ ਮਹਿਸੂਸ ਕਰਦੀ ਹੈ ਕਿ ਸਿੱਖ ਨੋਜਵਾਂਨਾਂ ਦੀ ਰਿਹਾਈ ਦਾ ਮਾਮਲਾ ਹੋਵੇ ਜਾਂ ਸਿਖ ਨਸਲਕੁਸ਼ੀ ਦੀ ਪੜਤਾਲ ਦਾ ,ਨਿਆਪਾਲਿਕਾ ਨੇ ਵੀ ਹਾਕਮਾਂ ਦੇ ਪਾਪਾਂ ਤੇ ਝੂਠ ਉਪਰ ਹੀ ਮੋਹਰ ਲਗਾਈ ਹੈ।