ਇਸਲਾਮਾਬਾਦ: ਪਾਕਿਸਤਾਨ ਨੇ ਉਨ੍ਹਾਂ ਅਟਕਲਾਂ ਨੂੰ ਸਿਰੇ ਤੋਂ ਖ਼ਾਰਿਜ ਕੀਤਾ ਹੈ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਕੁਲਭੂਸ਼ਣ ਜਾਧਵ ਦੀ ਮਾਤਾ ਅਤੇ ਪਤਨੀ ਨਾਲ ਸੋਮਵਾਰ ਨੂੰ ਆਖਰੀ ਮੁਲਾਕਾਤ ਹੋਵੇਗੀ। ਵਿਦੇਸ਼ ਦਫ਼ਤਰ ਦੇ ਤਰਜਮਾਨ ਡਾਕਟਰ ਮੁਹੰਮਦ ਫ਼ੈਸਲ ਨੇ ਕਿਹਾ ਕਿ ਭਾਰਤੀ ਜਾਸੂਸ ਨੂੰ ਛੇਤੀ ਸੂਲੀ ਨਹੀਂ ਚਾੜ੍ਹਿਆ ਜਾਵੇਗਾ। ਫ਼ੈਸਲ ਨੇ ਕਿਹਾ ਕਿ ਪਾਕਿਸਤਾਨ ਨੇ ਇਸਲਾਮਿਕ ਰਹੁ-ਰੀਤਾਂ ਅਤੇ ਮਾਨਵੀ ਆਧਾਰ ’ਤੇ ਜਾਧਵ ਦੀ ਮਾਂ ਅਤੇ ਪਤਨੀ ਨਾਲ ਮੁਲਾਕਾਤ ਕਰਾਉਣ ਦੀ ਇਜਾਜ਼ਤ ਦਿੱਤੀ ਹੈ।
ਇਹ ਮੁਲਾਕਾਤ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ’ਚ ਕਰਵਾਈ ਜਾਵੇਗੀ। ਮੀਡੀਆ ਨਾਲ ਹਫ਼ਤਾਵਾਰੀ ਗੱਲਬਾਤ ਦੌਰਾਨ ਤਰਜਮਾਨ ਨੇ ਦੱਸਿਆ, “ਮੈਂ ਭਰੋਸਾ ਦਿੰਦਾ ਹਾਂ ਕਿ ਕਮਾਂਡਰ (ਜਾਧਵ) ਦੀ ਜਾਨ ਨੂੰ ਤੁਰੰਤ ਕੋਈ ਖ਼ਤਰਾ ਨਹੀਂ ਹੈ ਅਤੇ ਉਸ ਦੀਆਂ ਰਹਿਮ ਪਟੀਸ਼ਨਾਂ ਵੀ ਬਕਾਇਆ ਪਈਆਂ ਹਨ।” ਮਾਤਾ ਅਤੇ ਪਤਨੀ ਨਾਲ ਇਸਲਾਮਾਬਾਦ ’ਚ ਭਾਰਤੀ ਹਾਈ ਕਮਿਸ਼ਨ ਦੇ ਕੂਟਨੀਤਕ ਨੂੰ ਵੀ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਸਬੰਧਤ ਖ਼ਬਰ:
ਮੌਤ ਦੀ ਸਜ਼ਾ ਪ੍ਰਾਪਤ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਦੀ ਪਤਨੀ ਅਤੇ ਮਾਤਾ ਨੂੰ ਮਿਲਿਆ ਪਾਕਿਸਤਾਨ ਦਾ ਵੀਜ਼ਾ …