September 9, 2022 | By ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ
ਪਾਣੀ ਜ਼ਿੰਦਗੀ ਦਾ ਅਨਮੋਲ ਸਰਮਾਇਆ ਹੈ । ਸਾਨੂੰ ਜਿੱਥੇ ਇਕ ਪਾਸੇ ਪਾਣੀ ਦੇ ਖਤਮ ਹੋਣ ਦਾ ਖਦਸ਼ਾ ਹੈ ਉਸਦੇ ਨਾਲ ਨਾਲ ਹੀ ਪਾਣੀ ਦੇ ਪਲੀਤ ਹੋਣ ਦਾ ਮਸਲਾ ਵੀ ਸਾਡੇ ਸਾਹਮਣੇ ਖੜ੍ਹਾ ਹੈ। ਪਾਣੀ ਪਲੀਤ ਕਰਨ ਵਾਲਿਆਂ ਵਿਚ ਮੁੱਖ ਕਾਰਕ ਕਾਰਖਾਨੇ ਮੰਨੇ ਜਾਂਦੇ ਹਨ। ਵਾਤਾਵਰਣ ਅਤੇ ਪਾਣੀ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਪ੍ਰਦੂਸ਼ਣ ਕਾਬੂਕਰ ਬੋਰਡ ਦੁਆਰਾ ਕਾਰਖਾਨਿਆਂ ਨੂੰ ਕੁਝ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਤਾਂ ਜੋ ਇਹ ਅੰਦਾਜ਼ਾ ਲਾਇਆ ਜਾ ਸਕੇ ਕਿ ਕਿਹੜੇ ਕਾਰਖ਼ਾਨੇ ਕਿਸ ਖਿੱਤੇ ਦੇ ਵਿੱਚ ਲਗਾਏ ਜਾ ਸਕਦੇ ਹਨ
1. ਲਾਲ ਸ਼੍ਰੇਣੀ ( Red Category): ਇਸ ਸ਼੍ਰੇਣੀ ਵਿੱਚ 85 ਤਰ੍ਹਾਂ ਦੇ ਕਾਰਖਾਨੇ ਆਉਂਦੇ ਹਨ, ਜਿਵੇਂ ਕਿ ਖੰਡ, ਕੱਪੜਾ ਰੰਗਣ, ਥਰਮਲ ਪਲਾਂਟ, ਸਟੀਲ ਆਦਿ।
4. 20 ਤੋਂ ਘੱਟ ਚਿੱਟੀ ਸ਼੍ਰੇਣੀ
ਗੱਲ ਹੈ ਫਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲੇ ਟੈਕਸਟਾਈਲ ਪਾਰਕ ਦੀ, ਲਾਲ ਸ਼੍ਰੇਣੀ ਵਿਚ ਆਉਣ ਵਾਲਾ ਇਹ ਕਾਰਖ਼ਾਨਾ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਲੱਗਣਾ ਕਿੰਨਾ ਕੁ ਵਾਜਬ ਹੈ ਜਦੋਂ ਕਿ ਇਹ ਗੱਲ ਸਭ ਨੂੰ ਪਤਾ ਹੈ ਕਿ ਐਸੇ ਕਾਰਖਾਨੇ ਉਸ ਖੇਤਰ ਦਾ ਪਾਣੀ, ਹਵਾ, ਵਾਤਾਵਰਣ ਦੂਸ਼ਿਤ ਕਰ ਦਿੰਦੇ ਹਨ। ਜਿਸ ਦਾ ਪ੍ਰਤੱਖ ਰੂਪ ਇਸ ਸਮੇਂ ਜੀਰੇ ਵਾਪਰ ਰਿਹਾ ਹੈ।
ਦੂਜਾ, ਇਕ ਪਾਸੇ ਤਾਂ ਸਰਕਾਰ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਨਵੇਂ ਹਸਪਤਾਲ ਖੋਲਣ ਦੇ ਦਾਅਵੇ ਅਤੇ ਪਰਚਾਰ ਕਰ ਰਹੀਆਂ ਹਨ ਅਤੇ ਦੂਜੇ ਪਾਸੇ ਬਿਮਾਰੀਆਂ ਫੈਲਾਉਣ ਵਾਲੇ ਕਾਰਖਾਨੇ ਲਾਈ ਜਾ ਰਹੀਆਂ ਹਨ। ਇੱਥੇ ਸੋਚਣਾ ਬਣਦਾ ਹੈ ਕਿ ਸਰਕਾਰਾਂ ਵਿਕਾਸ ਕਰ ਰਹੀਆਂ ਹਨ ਜਾਂ ਹਸਪਤਾਲਾਂ ਲਈ ਗਾਹਕ ਤਿਆਰ ਕਰ ਰਹੀਆਂ ਹਨ?
ਚੌਥਾ, ਲੋਕਤੰਤਰੀ ਸਰਕਾਰਾਂ ਨੂੰ ਲੋਕਾਂ ਦੀ ਮੰਗ ਅਨੁਸਾਰ ਵਿਕਾਸ ਕੰਮ ਕਰਨੇ ਚਾਹੀਦੇ ਹਨ। ਲੋਕਾਂ ਦੁਆਰਾ ਚੁਣੀਆਂ ਹੋਈਆਂ ਸਰਕਾਰਾਂ ਲੋਕਾਂ ਦੇ ਵਿਰੋਧ ਕਰਨ ਦੇ ਬਾਵਜੂਦ ਵੀ ਉਹ ਹੀ ਕਾਰਖਾਨੇ ਲਗਾਉਣ ਲਈ ਹੀ ਕਿਉਂ ਬਜਿੱਦ ਹਨ ਜਿਨ੍ਹਾਂ ਨੂੰ ਰੋਕਣ ਦੇ ਲੋਕ ਜੱਦੋ-ਜਹਿਦ ਕਰ ਰਹੇ ਹਨ, ਮੋਰਚੇ ਲਗਾ ਰਹੇ ਹਨ?
ਕੀ ਇਹ ਸਰਕਾਰਾਂ ਲੋਕਾਂ ਦੀਆਂ ਹਨ ਜਾਂ ਲੋਕਾਂ ਦੇ ਭੁਲੇਖੇ ਕਿਸੇ ਹੋਰ ਬਸਤੀਕਾਰ ਲਈ ਕੰਮ ਕਰ ਰਹੀਆਂ ਹਨ?
Related Topics: Agriculture And Environment Awareness Center, Punjab