ਸਿਰਸਾ: ਮੀਡੀਆ ਰਿਪੋਰਟਾਂ ਮੁਤਾਬਕ ਡੇਰਾ ਸਿਰਸਾ ਵਿਚੋਂ ਅੱਜ (29 ਅਗਸਤ) ਨੂੰ 18 ਲੜਕੀਆਂ ਨੂੰ ਬਾਹਰ ਲਿਆਂਦਾ ਗਿਆ ਹੈ। ਉਨ੍ਹਾਂ ਨੂੰ ਬਾਹਰ ਲਿਆਉਣ ਤੋਂ ਬਾਅਦ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ।
ਸਬੰਧਤ ਖ਼ਬਰ: ਬਲਾਤਕਾਰ ਕੇਸ ‘ਚ 20 ਸਾਲ ਸਜ਼ਾ ਹੋਣ ਤੋਂ ਬਾਅਦ ਰਾਮ ਰਹੀਮ ਦਾ ਪੁੱਤਰ ਜਸਮੀਤ ਬਣਿਆ ਡੇਰੇ ਦਾ ਮੁਖੀ …
ਚੀਫ਼ ਮੈਡੀਕਲ ਅਫ਼ਸਰ ਗੋਵਿੰਦ ਗੁਪਤਾ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਬਲਾਤਕਾਰੀ ਬਾਬੇ ਬਾਰੇ ਇਹ ਗੱਲ ਸੁਣੀ ਜਾਂਦੀ ਹੈ ਕਿ ਇਸ ਨੇ ਸਿਰਫ ਦੋ ਸਾਧਵੀਆਂ ਨਾਲ ਹੀ ਕੁਕਰਮ ਨਹੀਂ ਕੀਤਾ ਬਲਕਿ ਉਹ ਉੱਥੋਂ ਦੀਆਂ ਹੋਰ ਲੜਕੀਆਂ ਨੂੰ ਵੀ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ ਹੈ।
ਇਸੇ ਕਾਰਨ ਡੇਰੇ ਵਿੱਚੋਂ ਲਿਆਂਦੀਆਂ ਗਈਆਂ ਲੜਕੀਆਂ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਉਸ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਸੁਣਾਈ ਸੀ।
ਸਬੰਧਤ ਖ਼ਬਰ: ਸਾਬਕਾ ਸੀਬੀਆਈ ਅਧਿਕਾਰੀ ਦਾ ਦਾਅਵਾ: ਰਾਮ ਰਹੀਮ ਖ਼ਿਲਾਫ਼ ਕੇਸ ਬੰਦ ਕਰਨ ਲਈ ਪਾਇਆ ਜਾਂਦਾ ਰਿਹਾ ਦਬਾਅ …
ਇਸ ਤੋਂ ਇਲਾਵਾ ਬਲਾਤਕਾਰੀ ਸਾਧ ਦੇ ਬਹਾਨਿਆਂ ਤੇ ਤਰਲਿਆਂ ਨੂੰ ਨਾ ਮੰਨਦਿਆਂ ਜੱਜ ਨੇ ਆਪਣੇ ਫੈਸਲੇ ਵਿੱਚ ਇਹ ਵਿਸ਼ੇਸ਼ ਤੌਰ ‘ਤੇ ਲਿਖਿਆ ਸੀ ਕਿ ਗੁਰਮੀਤ ਰਾਮ ਰਹੀਮ ਅਜਿਹਾ ਇੱਕ ਜੰਗਲੀ ਦਰਿੰਦਾ ਹੈ ਜਿਸ ‘ਤੇ ਕਿਸੇ ਕੀਮਤ ‘ਤੇ ਤਰਸ ਨਹੀਂ ਕੀਤਾ ਜਾ ਸਕਦਾ।
ਸਬੰਧਤ ਖ਼ਬਰ: ਡੇਰਾ ਸਿਰਸਾ: ਨਵੇਂ ਮੁਖੀ ਬਾਰੇ ਚਰਚਾਵਾਂ: ਕਾਂਗਰਸੀ ਆਗੂ ਹਰਮਿੰਦਰ ਜੱਸੀ ਡੇਰੇ ‘ਚ ਮੌਜੂਦ …