ਪੰਚਕੂਲਾ: ਬੀਤੀ 25 ਅਗਸਤ ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵੱਲੋਂ ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸ਼ਹਿਰ ਵਿੱਚ ਹੋਈ ਗੁੰਡਾਗਰਦੀ ਨੂੰ ਭੜਕਾਉਣ ਦੇ ਦੋਸ਼ ਹੇਠ ਪੰਚਕੂਲਾ ਪੁਲਿਸ ਨੇ ਮਾਮਲੇ ਦੇ ਮੁਲਜ਼ਮ ਧੀਮਾਨ ਇੰਸਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਵੱਲੋਂ ਧੀਮਾਨ ਇੰਸਾ ਨੂੰ ਪੰਚਕੂਲਾ ਸਥਿਤ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸਨੂੰ ਨੂੰ 7 ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ। ਡੇਰਾ ਸਮਰਥਕਾਂ ਵੱਲੋਂ ਸ਼ਹਿਰ ਵਿੱਚ ਅੱਗ ਲਗਾਉਣ ਅਤੇ ਮੀਡੀਆ ‘ਤੇ ਹਮਲਾ ਕਰਨ ਲਈ ਧੀਮਾਨ ਇੰਸਾ ਸਹਿਤ 5 ਡੇਰਾ ਸਿਰਸਾ ਸਮਰਥਕਾਂ ਖਿਲਾਫ਼ “ਦੇਸ਼ਧ੍ਰੋਹ” ਦਾ ਕੇਸ ਦਰਜ ਕੀਤਾ ਗਿਆ ਸੀ। ਬਾਕੀ ਦੇ ਚਾਰ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਸਬੰਧਤ ਖ਼ਬਰ:
ਸਮਾਂ ਬੀਤਣ ਤੋਂ ਬਾਅਦ ਡੇਰੇ ਦੀ ਤਲਾਸ਼ੀ ਦਾ ਕੋਈ ਲਾਭ ਨਹੀਂ ਹੋਣਾ, ਸਰਕਾਰੀ ਕਾਰਵਾਈ ਸ਼ੱਕੀ:ਅੰਸ਼ੁਲ ਛਤਰਪਤੀ …