ਬਰਾਕ ਓਬਾਮਾ

ਵਿਦੇਸ਼

ਸਿੱਖਾਂ ‘ਤੇ ਨਸਲੀ ਹਮਲੇ ਗਲਤ ਪਛਾਣ ਕਾਰਣ ਹੁੰਦੇ ਹਨ: ਉਬਾਮਾ

By ਸਿੱਖ ਸਿਆਸਤ ਬਿਊਰੋ

February 05, 2016

ਵਾਸ਼ਿੰਗਟਨ (4 ਫਰਵਰੀ, 2016): ਅਮਰੀਕਾ ਵਿੱਚ ਸਿੱਖਾਂ ‘ਤੇ ਹੁੰਦੇ ਨਸਲੀ ਹਮਲੇ ਗਲਤ ਪਛਾਣ ਕਾਰਨ ਹੁੰਦੇ ਹਨ ਅਤੇ ਸਿੱਖਾਂ ਨੂੰ ਨਸਲੀ ਨਫਰਤ ਦਾ ਸ਼ਿਕਾਰ ਹੋਣਾਂ ਪੈਂਦਾ ਹੈ।। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਬਾਲਟੀਮੋਰੇ ਮੈਰੀਲੈਂਡ ਵਿਖੇ ਇੱਕ ਮਸਜਿਦ ਵਿਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਘੱਟ ਗਿਣਤੀਆਂ ਨੂੰ ਸੁਰੱਖਿਆ ਦਾ ਭਰੋਸਾ ਦਿੰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਮੁਸਲਮਾਨਾਂ ਖਿਲਾਫ ਕੀਤੀ ਗਈ ਹੇਠਲੇ ਪੱਧਰ ਦੀ ਬਿਆਨਬਾਜ਼ੀ ਨਾਬਖਸ਼ਣਯੋਗ ਹੈ ।

ਉਨ੍ਹਾਂ ਕਿਹਾ ਕਿ 9/11, ਪੈਰਿਸ ਅਤੇ ਸਾਨ ਬਰਨਾਡੀਨੋ ਹਮਲਿਆਂ ਤੋਂ ਬਾਅਦ ਮੁਸਲਮਾਨਾਂ ਖਿਲਾਫ ਨਸਲੀ ਹਮਲੇ ਹੋਣ ਲੱਗੇ । ਉਨ੍ਹਾਂ ਕਿਹਾ ਕਿ ਦੇਸ਼ ਵਿਚ ਬੁਰਕਾ ਪਾ ਜਾਂਦੀਆਂ ਔਰਤਾਂ ਅਤੇ ਦਾੜ੍ਹੀ ਵਾਲੇ ਲੋਕਾਂ ‘ਤੇ ਹਮਲੇ ਕੀਤੇ ਜਾਂਦੇ ਹਨ । ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਕਸਰ ਗਲਤਫਹਿਮੀ ਨਾਲ ਲੋਕ ਸਿੱਖਾਂ ਨੂੰ ਨਫਰਤ ਅਤੇ ਹਿੰਸਾ ਦਾ ਸ਼ਿਕਾਰ ਬਣਾਉਂਦੇ ਹਨ ।

ਉਨ੍ਹਾਂ ਹਾਲ ਹੀ ਵਿਚ ਕੈਲੇਫੋਰਨੀਆ ਅਤੇ ਫਰੇਸਨੋ ਵਿਚ ਸਿੱਖਾਂ ‘ਤੇ ਹੋਏ ਨਸਲੀ ਹਮਲਿਆਂ ਦਾ ਉਚੇਚੇ ਤੌਰ ‘ਤੇ ਜ਼ਿਕਰ ਕੀਤਾ ।

ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਹਾਸਲ ਕਰਨ ਦੀ ਜੀਅ ਤੋੜ ਕੋਸ਼ਿਸ਼ ਕਰ ਰਹੇ ਡੋਨਾਲਡ ਟਰੰਪ ‘ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਰਾਸ਼ਟਰਪਤੀ ਅਹੁਦੇ ਲਈ ਚੋਣ ਪ੍ਰਚਾਰ ਦੌਰਾਨ ਮੁਸਲਮਾਨਾਂ ਖਿਲਾਫ ਨਫਰਤ ਭਰੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਿਸ ਲਈ ਸਾਡੇ ਦੇਸ਼ ਵਿਚ ਕੋਈ ਥਾਂ ਨਹੀਂ ।

ਜ਼ਿਕਰਯੋਗ ਹੈ ਕਿ ਪਿਛਲੇ ਥੋੜੇ ਸਮੇਂ ਵਿੱਚ ਹੀ ਇੱਕ ਸਿੱਖ ਨੌਜਵਾਨ ਨੂੰ ਹਵਾਈ ਜ਼ਹਾਜ਼ ਵਿੱਚੋਂ ਉਤਾਰਨ ਦੀ ਨਸਲੀ ਵਿਤਕਰੇ ਘਟਨਾਂ, ਇੱਕ ਬੱਸ ਦੇ ਸਿੱਖ ਡਰਈਵਰ ‘ਤੇ ਨਸਲੀ ਹਮਲੇ ਹੋਣ ਅਤੇ ਸਿੱਖ ਬੁਜ਼ਰਗਾਂ ‘ਤੇ ਹਮਲੇ ਦੀਆਂ ਘਟਨਾਵਾਂ ਘਟੀਆਂ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: