ਪੀੜਤ ਸਿੱਖ ਡਰਾਈਵਰ

ਵਿਦੇਸ਼

ਅਮਰੀਕਾ ਵਿੱਚ ਫਿਰ ਹੋਇਆ ਸਿੱਖ ‘ਤੇ ਨਸਲੀ ਹਮਲਾ

By ਸਿੱਖ ਸਿਆਸਤ ਬਿਊਰੋ

January 22, 2016

ਕੈਲੀਫੋਰਨੀਆ (21 ਜਨਵਰੀ, 2016): ਅਮਰੀਕਾ ਵਿੱਚ ਨਸਲੀ ਹਮਲਿਆਂ ਅਤੇ ਵਿਤਕਰਿਆਂ ਨਾਲ ਜੂਝ ਰਹੇ ਸਿੱਖਾਂ ਨੂੰ ਸਰਕਾਰੀ ਅਤੇ ਗੈਰਸਰਕਾਰੀ ਪੱਥਰ ‘ਤੇ ਅਨੇਕਾਂ ਯਤਨ ਕਰਨ ਦੇ ਬਾਵਜੂਦ ਰਾਹਤ ਨਹੀਂ ਮਿਲ ਰਹੀ।ਇੱਕ ਸਿੱਖ ਨੌਜਵਾਨ ਨੂੰ ਹਵਾਈ ਜ਼ਹਾਜ਼ ਵਿੱਚੋਂ ਉਤਾਰਨ ਦੀ ਨਸਲੀ ਵਿਤਕਰੇ ਘਟਨਾਂ ਨੂੰ ਥੋੜੇ ਹੀ ਦਿਨ ਹੋਏ ਹਨ, ਹੁਣ ਇੱਕ ਬੱਸ ਦੇ ਸਿੱਖ ਡਰਈਵਰ ‘ਤੇ ਨਸਲੀ ਹਮਲਾ ਹੋਣ ਦੀ ਖ਼ਬਰ ਅ ਰਹੀ ਹੈ।

ਇਸ ਹਮਲੇ ਵਿਚ ਇਕ ਮੁਸਾਫਿਰ ਨੇ ਡਰਾਈਵਰ ਬਲਵਿੰਦਰਜੀਤ ਸਿੰਘ ਦੀ ਅੱਖ ‘ਤੇ ਮੁੱਕਾ ਮਾਰਿਆ ਜਿਥੇ ਕਾਲਾ ਨਿਸ਼ਾਨ ਬਣ ਗਿਆ ਹੈ।

ਸਿੱਖ ਹਿੱਤਾਂ ਲਈ ਕੰਮ ਕਰਦੀ ਜੱਥੇਬੰਦੀ ਸਿੱਖ ਕੁਲੀਸ਼ਨ ਦਾ ਕਹਿਣਾ ਹੈ ਕਿ ਇਸ ਨਫਰਤੀ ਹਿੰਸਾ ਵਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ ।ਕੁਲੀਸ਼ਨ ਦੇ ਵਕੀਲਾਂ ਨੇ ਕਿਹਾ ਕਿ ਦਾੜ੍ਹੀ ਤੇ ਦਸਤਾਰ ਪਹਿਨੀ ਉਕਤ ਸਿੱਖ ਡਰਾਈਵਰ ‘ਤੇ ਹਮਲਾ ਹਾਲ ਵਿਚ ਹੀ ਸਿੱਖਾਂ ਖਿਲਾਫ ਹੋ ਰਹੀਆਂ ਘਟਨਾਵਾਂ ਦੀ ਲੜੀ ਦਾ ਹੀ ਹਿੱਸਾ ਹੈ ।

ਉਨ੍ਹਾਂ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਇਸ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਸਗੋਂ ਆਮ ਜਿਹੀ ਘਟਨਾ ਮੰਨ ਰਿਹਾ ਹੈ ।ਸਿੱਖ ਕੁਲੀਸ਼ਨ ਦੀ ਸੀਨੀਅਰ ਵਕੀਲ ਅਟਾਰਨੀ ਗੁਰਜੋਤ ਕੌਰ ਨੇ ਕਿਹਾ ਕਿ ਅਸੀ ਨਫ਼ਰਤ ਦਾ ਟਾਕਰਾ ਨਹੀਂ ਕਰ ਸਕਦੇ ਜੇਕਰ ਕਾਨੂੰਨ ਏਜੰਸੀਆਂ ਹੀ ਨਫਰਤੀ ਅਪਰਾਧਾਂ ਨੂੰ ਨਜ਼ਰ-ਅੰਦਾਜ਼ ਕਰ ਦੇਣ ਜਾਂ ਫਿਰ ਇਨ੍ਹਾਂ ਨੂੰ ਨਫਰਤੀ ਹਿੰਸਾ ਵਜੋਂ ਮੰਨਣ ‘ਚ ਨਾਕਾਮ ਰਹਿਣ ।

ਦਸਣਯੋਗ ਹੈ ਕਿ ਉਕਤ ਮੁਸਾਫਿਰ ਨੇ ਪਹਿਲਾਂ ਆਪਣਾ ਕਿਰਾਇਆ ਦਿੱਤਾ ਫਿਰ ਸਿੰਘ ‘ਤੇ ਅੱਤਵਾਦੀ ਤੇ ਆਤਮਘਾਤੀ ਬੰਬਾਰ ਕਹਿ ਕੇ ਰੌਲਾ ਪਾਉਣ ਲੱਗ ਗਿਆ ਤੇ ਉਸ ‘ਤੇ ਬਸ ਨੂੰ ਅਗਵਾ ਕਰਨ ਦਾ ਦੋਸ਼ ਲਾਇਆ ।ਜਦੋਂ ਡਰਾਈਵਰ ਨੇ ਉਕਤ ਮੁਸਾਫਿਰ ਨੂੰ ਮਾਨਚੈਸਟਰ ਵਿਖੇ ਉਤਾਰਿਆ ਤਾਂ ਉਹ ਮੁਸਾਫਿਰ ਮੁੜ ਕੇ ਆਇਆ ਤੇ ਉਸ ਨੇ ਡਰਾਈਵਰ ‘ਤੇ ਚਿਹਰੇ ‘ਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: