Site icon Sikh Siyasat News

ਰਾਤ …

ਜਿਥੇ ਪੁਰਖਿਆਂ ਪੈੜਾਂ ਪਾਈਆਂ ਓਥੋਂ ਮਿਟਦੇ ਜਾਣ ਨਿਸ਼ਾਂ
ਕਿਹੜਾ ਸਾਡਾ ਦੇਸ਼ ਨੀ ਮਾਂ, ਕੀ ਐ ਸਾਡੀ ਥਾਂ ?

੧.ਨੀਂਦ ਪਵੇ ਤਾਂ ਸੁਫਨੇ ਅੰਦਰ
ਮੈਨੂੰ ਵੱਜਣ ਬੋਲ ਹਜ਼ਾਰਾਂ
ਜੇ ਜਾਗਾਂ ਤਾਂ ਕੱਲਮ ਕੱਲਾ ਰਾਤ ਕਰੇ ਸਾਂ ਸਾਂ
ਕਿਹੜਾ ਸਾਡਾ…

੨.ਕਿੰਨੇ ਕੁ ਮੈਂ ਜ਼ਖਮ ਗਿਣਾਂ
ਕਿਸ ਕਿਸ ਨੂੰ ਮਲ•ਮ ਲਾਵਾਂ
ਪੀੜ ਰੂਹਾਂ ਦੀ ਵਧਦੀ ਜਾਵੇ ਜਿਉਂ ਜਿਉਂ ਆਹਰ ਕਰਾਂ
ਕਿਹੜਾ ਸਾਡਾ…

੩.ਚਿੱਟੇ ਬਾਜ਼ ਦੇ ਹਾਣੀ ਤੁਰਗੇ
ਅਉਧ ਟੁੱਕਰ ਦੀ ਭਟਕਣ
ਪਰਾਏ ਬਨੇਰੇ ਬੈਠ ਗਏ ਤੇ ਬਣ ਗਏ ਕਾਲੇ ਕਾਂ
ਕਿਹੜਾ ਸਾਡਾ…

੪.ਸਾਡੇ ਅੱਖਰ ਰੁਲਗੇ ਪੈਰੀਂ
ਮਿਲੇ ਹਕਾਰਤ ਬੋਲਾਂ ਨੂੰ
ਹਾਸੇ ਦੀ ਗੱਲ ਬਣ ਚੱਲੇ ਪਹਿਚਾਣ ਤੇ ਸਾਡਾ ਨਾਂ
ਕਿਹੜਾ ਸਾਡਾ…

੫.ਜਿਸ ਇਤਿਹਾਸ ਨੇ ਜੰਮਿਆ ਸਾਨੂੰ
ਅੱਜ ਓਹਨੂੰ ਹੋਣ ਮਖੌਲਾਂ
ਮੁਦੱਤ ਹੋਈ ਹਾਰਾਂ ਵਰਦਿਆਂ ਜਿੱਤ ਬੂਹੇ ਢੁੱਕੀ ਨਾਂਹ
ਕਿਹੜਾ ਸਾਡਾ…

੭.ਹਾਲੇ ਤਾਂ ਇਕੋ ਪਹਿਰ ਬੀਤਿਐ
ਬਾਕੀ ਰਾਤ ਦੇ ਕਾਰੇ
ਸੁੰਨ ਹਨੇਰੀ ਹਾਕ ਮਾਰਿਆਂ ਕਿਸ ਕਹਿਣੈ, “ਆਉਨੇ ਆਂ”
ਕਿਹੜਾ ਸਾਡਾ…

– ਸੇਵਕ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version