ਜਲੰਧਰ (19 ਸਤੰਬਰ, 2014): ਕੇਦਰ ਵਿੱਚ ਮੋਦੀ ਦੀ ੳਗਵਾਈ ਵਾਲੀ ਬਾਜਪਾ ਸਰਕਾਰ ਆਉਣ ਤੋ ਬਾਅਦ ਪੰਜਾਬ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਭਾਵ ਆਰ. ਐੱਸ. ਐੱਸ ਦੀਆਂ ਸਰਗਮੀਆਂ ਵਿੱਚ ਚੋਖਾ ਵਾਧਾ ਹੋਇਆ ਹੈ।ਆਰ. ਐੈੱਸ ਐੱਸ ਮੁੱਖੀ ਭਾਗਵਤ ਨੇ ਇਸ ਥੋੜੇ ਸਮੇਂ ਅੰਦਰ ਪੰਜਾਬ ਦੇ ਤਿੰਨ ਦੌਰੇ ਕੀਤੇ ਹਨ ਅਤੇ ਵੱਖ-ਵੱਖ ਰਾਜਾਂ ਤੋਂ ਸੰਘ ਦੇ ਕਾਰਕੂਨਾਂ ਨੂੰ ਇੱਥੇ ਬੁਲਾਕੇ ਟਰੇਨਿੰਗ ਕੈਂਪ ਲਗਾਏ ਹਨ।
ਸੰਘ ਮੁਖੀ ਦੀਆਂ ਇੰਨ੍ਹਾਂ ਪੰਜਾਬ ਫੇਰੀਆਂ ਦਾ ਅਸਰ ਦਿੱਸਣ ਲੱਗਾ ਹੈ। ਭਾਗਵਤ ਦੀਆਂ ਪੰਜਾਬ ਫੇਰੀਆਂ ਪਿੱਛੋਂ ਹੁਣ ਸੰਘ ਵੱਲੋਂ ਪੰਜਾਬ ਦੇ ਦਿਹਾਤੀ ਖੇਤਰਾਂ ਵਿੱਚ ਵਿਸਥਾਰ ਕਰਨ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਸੂਤਰਾਂ ਮੁਤਾਬਕ ਤਜਲੰਧਰ (19 ਸਤੰਬਰ, 2014): ਕੇਦਰ ਵਿੱਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਆਉਣ ਤੋ ਬਾਅਦ ਪੰਜਾਬ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਭਾਵ ਆਰ. ਐੱਸ. ਐੱਸ ਦੀਆਂ ਸਰਗਮੀਆਂ ਵਿੱਚ ਚੋਖਾ ਵਾਧਾ ਹੋਇਆ ਹੈ।ਆਰ. ਐੈੱਸ ਐੱਸ ਮੁੱਖੀ ਭਾਗਵਤ ਨੇ ਇਸ ਥੋੜੇ ਸਮੇਂ ਅੰਦਰ ਪੰਜਾਬ ਦੇ ਤਿੰਨ ਦੌਰੇ ਕੀਤੇ ਹਨ ਅਤੇ ਵੱਖ-ਵੱਖ ਰਾਜਾਂ ਤੋਂ ਸੰਘ ਦੇ ਕਾਰਕੂਨਾਂ ਨੂੰ ਇੱਥੇ ਬੁਲਾਕੇ ਟਰੇਨਿੰਗ ਕੈਂਪਾਂ ਲਾਏ ਗਏ ਹਨ।
ਤਰਨਤਾਰਨ ਦੇ 200 ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਸੰਘ ਦੇ ਅਧਿਕਾਰੀਆਂ ਦੀਆਂ ਗੁਪਤ ਬੈਠਕਾਂ ਦੀ ਤਿਆਰੀ ਹੈ।
ਮੀਡੀਆ ਵਿੱਚ ਨਸ਼ਰ ਖ਼ਬਰਾਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਸੰਘ ਦਾ ਵਿਸਥਾਰ ਕਰਨਾ ਸੰਘ ਦੀ ਯੋਜਨਾ ਦਾ ਮੁੱਖ ਹਿੱਸਾ ਹੈ। ਇਸ ਦੇ ਲਈ ਉਂਜ ਸੰਘ ਦੀਆਂ ਕੁਝ ਯੋਜਨਾਵਾਂ ਹਨ ਜਿਨ੍ਹਾਂ ਦਾ ਫਿਲਹਾਲ ਖੁਲਾਸਾ ਨਹੀਂ ਹੋਇਆ ਹੈ।
ਸੰਘ ਮੁਖੀ ਮੋਹਨ ਭਾਗਵਤ ਨੇ ਆਪਣੀਆਂ ਪੰਜਾਬ ਫੇਰੀਆਂ ਦੌਰਾਨ ਪਿੰਡਾਂ ਤੱਕ ਸੰਘ ਦੀ ਪਹੁੰਚ ਬਣਾਉਣ ਦੀ ਇੱਛਾ ਪ੍ਰਗਟਾਈ ਹੈ। ਪੰਜਾਬ ਵਿੱਚ ਸੰਘ ਦੇ ਪਿੰਡਾਂ ਵਿੱਚ ਪਹੁੰਚ ਬਣਾਉਣ ਦੀ ਮੁਹਿੰਮ ਦੇ ਤਹਿਤ ਨੌਜਵਾਨਾਂ ਅਤੇ ਬੱਚਿਆਂ ਨੂੰ ਸੰਗਠਨ ਨਾਲ ਜੋੜਨ ਦੀ ਯੋਜਨਾ ਵੀ ਸ਼ਾਮਲ ਹੈ। ਸੰਘਪਿੰਡਾਂ ਵਿੱਚ ਬ੍ਰਾਂਚਾਂ ਸ਼ੁਰੂ ਕਰਾ ਕੇ ਆਪਣੀ ਪੰਜਾਬ ਦੇ ਪਿੰਡਾਂ ਵਿੱਚ ਪਕੜ ਬਣਾਉਣੀ ਚਾਹੁੰਦਾ ਹੈ।
ਪੜਚੋਲਵੀਂ ਨਜ਼ਰ ਰੱਖਣ ਵਾਲੇ ਸੰਘ ਦੀ ਇਸ ਯੋਜ਼ਨਾ ਨੂੰ ਪਿੰਡਾਂ ਵਿੱਚ ਵੱਸਦੇ ਸਿੱਖਾਂ ਦੇ ਅੰਦਰ ਘੁਸਪੈਠ ਕਰਕੇ ਉਨ੍ਹਾਂ ਨੂੰ ਹਿੰਦੂਧਰਮ ਦੀ ਜਜ਼ਬੀਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਦੇ ਨਾਲ ਪੰਜਾਬ ਦੇ ਪਿੰਡਾਂ ਵਿੱਚ ਭਾਜਪਾ ਦਾ ਮਜ਼ਬੂਤ ਅਧਾਰ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਦੇ ਹਨ। ਪੰਜਾਬ ਵਿੱਚ ਸ਼ਹਿਰੀ ਖੇਤਰਾਂ ਵਿੱਚ ਭਾਜਪਾ ਦੀ ਪਹਿਲਾਂ ਹੀ ਪੈਠ ਹੈ। ਹੁਣ ਸੰਘ ਪਿੰਡਾਂ ਵਿੱਚ ਜਾ ਕੇ ਜੋ ਕੰਮ ਕਰ ਰਿਹਾ ਹੈ, ਉਸ ਤੋਂ ਕਿਤੇ ਨਾ ਕਿਤੇ ਲਾਭ ਭਾਜਪਾ ਨੂੰ ਵੀ ਹੋਵੇਗਾ। ਉਂਝ ਵੀ ਹੁਣ ਤੱਕ ਸੰਘ ਦੀ ਇਹ ਯੋਜਨਾ ਗੁਪਤ ਹੈ।
ਇਸ ਸਮੇਂ ਤਰਨਤਾਰਨ ਤੋਂ ਸੰਘ ਵੱਲੋਂ ਜੋ ਯੋਜਨਾ ਤਿਆਰ ਕੀਤੀ ਗਈ ਹੈ ਉਸ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਕੁਝ ਹੰਗਾਮਾ ਵੀ ਹੋ ਸਕਦਾ ਹੈ। ਤਰਨ ਤਾਰਨ ਉਂਝ ਅਕਾਲੀ ਦਲ ਦਾ ਕਾਫੀ ਮਜ਼ਬੂਤ ਖੇਤਰ ਹੈ, ਪਰੰਤੂ ਜੇ ਸੰਘ ਨੂੰ ਉਥੇ ਜ਼ਮੀਨ ਤਿਆਰ ਕਰਨ ਦੀ ਜਗ੍ਹਾ ਮਿਲ ਜਾਂਦੀ ਹੈ ਤਾਂ ਇਸ ਨਾਲ ਜਿੱਥੇ ਸਿੱਖਾਂ ਦੇ ਧਾਰਮਕਿ ਸਿਧਾਂਤਾਂ ‘ਤੇ ਹਮਲੇ ਹੋਵੇਗਾ, ਉੱਥੇ ਬਾਦਲ ਦਲ ਨੂੰ ਰਾਜਸੀ ਤੌਰ ‘ਤੇ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।