Site icon Sikh Siyasat News

‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਗ੍ਰਿਫਤਾਰਨ ਕਰਨ ਲਈ ਸੰਗਰੂਰ ਪੁਲਿਸ ਵਲੋਂ ਛਾਪੇਮਾਰੀ

ਵਿਜੈ ਕੁਮਾਰ ਨੂੰ ਮੈਡੀਕਲ ਜਾਂਚ ਲਈ ਰਜਿੰਦਰਾ ਹਸਪਤਾਲ ਵਿਖੇ ਲਿਜਾਂਦੇ ਹੋਏ ਡੀ.ਐਸ.ਪੀ.ਡੀ. ਦਵਿੰਦਰ ਅੱਤਰੀ

ਮਲੇਰਕੋਟਲਾ: ਪੰਜਾਬ ਪੁਲਿਸ ਨੇ ਕੁਰਾਨ ਸ਼ਰੀਫ ਦੀ ਬੇਅਦਬੀ ਵਾਲੇ ਕੇਸ ਵਿਚ ਆਮ ਆਦਮੀ ਪਾਰਟੀ ਦੇ ਮਹਿਰੌਲੀ (ਦਿੱਲੀ) ਤੋਂ ਵਿਧਾਇਕ ਨਰੇਸ਼ ਯਾਦਵ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਦਿੱਲੀ ਸਥਿਤ ਘਰ ਅਤੇ ਦਫਤਰ ‘ਚ ਛਾਪਾ ਮਾਰਿਆ ਪਰ ਉਹ ਉਥੇ ਨਹੀਂ ਮਿਲਿਆ।

ਪੁੱਛਗਿੱਛ ਲਈ ‘ਆਪ’ ਵਿਧਾਇਕ ਪੁਲਿਸ ਕੋਲ ਪੇਸ਼ ਹੋਣ ਸਮੇਂ (ਫਾਈਲ ਫੋਟੋ)

ਮਿਲੀਆਂ ਰਿਪੋਰਟਾਂ ਮੁਤਾਬਕ ਸੰਗਰੂਰ ਪੁਲਿਸ ਨੇ ਮਲੇਰਕੋਟਲਾ ਦੀ ਅਦਾਲਤ ‘ਚੋਂ ਨਰੇਸ਼ ਯਾਦਵ ਦੀ ਗ੍ਰਿਫਤਾਰੀ ਲਈ ਸ਼ਨੀਵਾਰ ਨੂੰ ਵਾਰੰਟ ਹਾਸਲ ਕਰ ਲਏ ਸਨ।

ਪੁਲਿਸ ਕਪਤਾਨ ਜਸਕੀਰਤ ਸਿੰਘ ਤੇਜਾ ਨੇ ਦੱਸਿਆ ਕਿ, “12 ਮੈਂਬਰਾਂ ਦੀ ਇਕ ਪੁਲਿਸ ਟੀਮ ਵਿਧਾਇਕ ਦੀ ਗ੍ਰਿਫਤਾਰੀ ਲਈ ਦਿੱਲੀ ਪਹੁੰਚੀ ਹੈ।”

ਜ਼ਿਕਰਯੋਗ ਹੈ ਕਿ ਮਲੇਰਕੋਟਲਾ ਵਿਖੇ ਹੋਈ ਕੁਰਾਨ ਦੀ ਬੇਅਦਬੀ ਕੇਸ ਵਿਚ ਪੁਲਿਸ ਨੇ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਹੜੇ ਕਿ ਹਿੰਦੂਵਾਦੀ ਜਥੇਬੰਦੀਆਂ ਦੇ ਮੈਂਬਰ ਸਨ। ਪਰ ਬਾਅਦ ਵਿਚ ਪੁਲਿਸ ਨੇ ਇਹ ਦੋਸ਼ ਲਾਇਆ ਕਿ ‘ਆਪ’ ਵਿਧਾਇਕ ਨਰੇਸ਼ ਯਾਦਵ ਨੇ ਇਹ ਬੇਅਦਬੀ ਦੀ ਵਾਰਦਾਤ ਕਰਵਾਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version