Site icon Sikh Siyasat News

ਸਵਾਲ

ਖੜ੍ਹਾ ਭਵਿੱਖ ਸਵਾਲੀ ਬਣਿਆਂ, ਵਰਤਮਾਨ ਅਣਜਾਣ ਜਿਹਾ
ਜਿੰਦਗੀ ਇਕ ਪਹੇਲੀ ਬਣਗੀ, ਮੈਥੋਂ ਬੁੱਝੀ ਜਾਵੇ ਨਾ
ਵੇਂਹਦਿਆਂ-ਵੇਂਹਦਿਆਂ ਚੌਂਕ ਚੁਰਾਹੇ, ਸ਼ਰੇਆਮ ਇਕ ਲਾਸ਼ ਰੁਲੀ
ਕਿਧਰੇ ਮੈਂ ਵੀ ਲਾਸ਼ ਨਾ ਬਣਜਾਂ, ਕੋਈ ਡਰਦਾ ਲਾਂਬੂ ਲਾਵੇ ਨਾ
ਬੁੱਢੇ ਬਾਪੂ ਦੀ ਡੰਗੋਰੀ, ਤਾਰਾ ਮਾਂ ਦੀਆਂ ਅੱਖਾਂ ਦਾ
ਬਣ ਗਿਆ ਕਿੰਝ ਲਾਵਾਰਿਸ਼ ਇਥੇ, ਕਿਉਂ ਕੋਈ ਹੱਕ ਜਤਾਵੇ ਨਾ
ਘਰ-ਘਰ ਪੈਂਦੇ ਪਿੱਟ ਸਿਆਪੇ, ਵੈਣ ਸੁਣੀਂਦੇ ਕੰਨਾਂ ’ਚ
ਦੇਸ਼ ਹੋਇਆ ਪ੍ਰਦੇਸ਼ ਕੋਈ ਅੱਜ, ਰੋਂਦਿਆ ਤਾਈਂ ਵਰਾਵੇ ਨਾ
‘ਬਾਰ ਪਰਾਏ’ ਬੈਠੀ ਕਾਹਤੋਂ, ਕੌਮ ਤੇਰੀ ਦਸਮੇਸ਼ ਪਿਤਾ
ਲੰਘੇ ਵੇਲੇ ਯਾਦ ਕਰਾਵੇਂ, ਜਿੰਦੜੀ ਕਿਉਂ ਪਛਤਾਵੇ ਨਾ
ਗੁਰਾਂ ਦੀ ਧਰਤੀ ਦੁਖਿਆਰਿਆਂ ਨੂੰ, ਘੁੱਟ ਕਲੇਜੇ ਲਾ ਲੈਂਦੀ
ਵਿੰਨ੍ਹਤੀ ਬੰਬਾਂ ਨਾਲ ਵਿਚਾਰੀ, ਕੁਝ ਬੁੱਕਲ ਵਿਚ ਸਮਾਵੇ ਨਾ
ਜਿੰਨ੍ਹਾ ਨੂੰ ਬਚਾਵਣ ਖਾਤਿਰ, ਘੱਲਿਆ ਬਾਪੂ ਦਿੱਲੀ ਨੂੰ
ਅਕ੍ਰਿਤਘਣ ਉਸ ਕੌਮ ਨੂੰ ਕਹਿ ਦੇ, ਸਾਨੂੰ ਅੱਜ ਡਰਾਵੇ ਨਾ
ਹਿੰਦੁਸਤਾਨ ਦੀਆਂ ਨੀਂਹਾਂ ਦੇ ਵਿਚ, ਹੱਸ ਚਿਣਵਾ ਲਿਆ ਲਾਲਾਂ ਨੂੰ
ਦੱਸ ਭਲਾ ਕਿਉਂ ਕੌਮ ਤੇਰੀ ਨੂੰ, ਤੇਰਾ ਚੇਤਾ ਆਵੇ ਨਾ… …
– ਸੁਖਦੀਪ ਸਿੰਘ (ਬਰਨਾਲਾ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version