ਪ੍ਰਤੀਕਾਤਮਕ ਤਸਵੀਰ

ਸਿੱਖ ਖਬਰਾਂ

ਪੰਜਾਬੀ ਹਟਾ ਕੇ ਸੰਸਕ੍ਰਿਤ ਲਾਗੂ ਕਰਨ ਦਾ ਰਾਜਸਥਾਨ ਵਿਚਲੇ ਪੰਜਾਬੀਆਂ ਨੇ ਕੀਤਾ ਵਿਰੋਧ

By ਸਿੱਖ ਸਿਆਸਤ ਬਿਊਰੋ

May 24, 2016

ਸੰਗਰੀਆ/ ਹਨੂਮਾਨਗੜ੍ਹ: ਰਾਜਸਥਾਨ ਵਿਚ ਪੰਜਾਬੀ ਭਾਸ਼ਾ ਨਾਲ ਸਰਕਾਰੀ ਵਿਤਕਰੇਬਾਜ਼ੀ ਜਾਰੀ ਹੈ ਜਿਸ ਕਰਕੇ ਪੰਜਾਬੀ ਭਾਸ਼ਾ ਨੂੰ ਸਕੂਲਾਂ ਵਿਚ ਹਟਾ ਕੇ ਸੰਸਕ੍ਰਿਤ ਲਾਈ ਜਾ ਰਹੀ ਹੈ। ਇਸ ਸਬੰਧ ਵਿਚ 24 ਮਈ, ਮੰਗਲਵਾਰ ਨੂੰ ਮੁੱਖ ਮੰਤਰੀ ਰਾਜਸਥਾਨ ਦੇ ਨਾਮ ਪੰਜਾਬੀ ਭਾਸ਼ਾ ਪ੍ਰਚਾਰ ਸਭਾ ਨੇ ਇਕ ਮੰਗ ਪੱਤਰ ਐਸ.ਡੀ.ਐਮ. ਸੰਗਰੀਆ ਨੂੰ ਦਿੱਤਾ ਗਿਆ ਜਿਸ ਵਿਚ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਹਟਾ ਕੇ ਸੰਸਕ੍ਰਿਤ ਭਾਸ਼ਾ ਲਾਉਣ ਦਾ ਸਖਤ ਨੋਟਿਸ ਲਿਆ ਗਿਆ।

ਇਸ ਵਿਚ ਛੇਵੀ ਜਮਾਤ ਤੋਂ ਅੱਠਵੀਂ ਜਮਾਤ ਤਕ ਵਿਦਿਆਰਥੀਆਂ ਨੂੰ ਰਾਜ ਸਰਕਾਰ ਵਲੋਂ ਮੁਫਤ ਕਿਤਾਬਾਂ ਨਾ ਦੇਣਾ, ਜੁਲਾਈ ਵਿਚ ਹੋ ਰਹੀ ਮਾਸਟਰ ਕੈਡਰ ਦੀ ਪ੍ਰੀਖਿਆ ਵਿਚ ਪੰਜਾਬੀ ਭਾਸ਼ਾ ਨੂੰ ਸ਼ਾਮਿਲ ਨਾ ਕਰਨਾ, 2012 ਵਿਚ ਹੋਈ ਪੰਜਾਬੀ ਟੀਚਰਾਂ ਦੀ ਭਰਤੀ ਦੀ ਪ੍ਰੀਖਿਆ ਨੂੰ ਮੁੜ ਕਰਵਾਇਆ ਜਾਵੇ, ਹਨੂਮਾਨਗੜ੍ਹ ਜ਼ਿਲ੍ਹੇ ਅੰਦਰ ਗਲਤ ਸੂਚਨਾ ਦੇ ਆਧਾਰ ’ਤੇ ਬਾਹਰ ਭੇਜੇ ਗਏ ਟੀਚਰਾਂ ਨੂੰ ਵਾਪਸ ਜ਼ਿਲ੍ਹੇ ਵਿਚ ਲਾਇਆ ਜਾਵੇ, ਮੁੱਖ ਮੰਗਾਂ ਸ਼ਾਮਿਲ ਹਨ।

ਇਸ ਮੌਕੇ ਬੁਲਾਰਿਆਂ ਨੇ ਰਾਜਸਥਾਨ ਸਰਕਾਰ ਨੂੰ ਆਪਣੀ ਧੱਕੇਸ਼ਾਹੀ ਤੋਂ ਬਾਜ਼ ਆਉਣ ਲਈ ਕਿਹਾ। ਮੰਗਾਂ ਨਾ ਮੰਨਣ ਦੀ ਸੂਰਤ ਵਿਚ 1 ਜੂਨ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਨੂਮਾਨਗੜ੍ਹ ਦੇ ਦਫਤਰ ਅੱਗੇ ਧਰਨਾ ਲਾਉਣ ਅਤੇ 1 ਜੁਲਾਈ ਤੋਂ ਸਕੂਲਾਂ ਦੀ ਤਾਲਾਬੰਦੀ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ।

ਇਸ ਮੌਕੇ ਅਗਲੇ ਸੰਘਰਸ਼ ਨੂੰ ਲੜ੍ਹਨ ਲਈ ਪੰਜਾਬੀ ਭਾਸ਼ਾ ਪ੍ਰਚਾਰ ਸਭਾ ਦੀ ਸੰਗਰੀਆਂ ਤਹਿਸੀਲ ਦਾ ਗਠਨ ਕਰਕੇ ਲਖਵੀਰ ਸਿੰਘ ਨੂੰ ਪ੍ਰਧਾਨ, ਅਜੀਤ ਸਿੰਘ ਨੂੰ ਮੀਤ ਪ੍ਰਧਾਨ ਇੰਚਾਰਜ ਚੋਪੜਾ ਨੂੰ ਜਨਰਲ ਸਕੱਤਰ, ਗੁਰਦਿੱਤ ਸਿੰਘ ਨੂੰ ਸਕੱਤਰ ਬਣਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ: ਬਲਜਿੰਦਰ ਸਿੰਘ ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ਬਨਮ ਗੋਦਾਰਾ ਉਪ ਜ਼ਿਲ੍ਹਾ ਮੁਖੀ, ਤਰਸੇਮ ਸਿੰਘ ਸਰਪੰਚ ਮੋਰਜੰਡ, ਜਗਵਿੰਦਰ ਸਿੰਘ ਸਾਬਕਾ ਸਰਪੰਚ ਨੁਕੇਰਾ, ਅਜੀਤ ਸਿੰਘ ਬਰਾੜ, ਬਲਵੀਰ ਸਿੰਘ ਸਾਬਕਾ ਸਰਪੰਚ ਸੰਤਪੁਰਾ, ਹਰਮੀਤ ਸਿੰਘ ਬਲਜੋਤ ਸਾਬਕਾ ਸਰਪੰਚ ਹਰੀਪੁਰਾ, ਚਰਨ ਸਿੰਘ ਨਾਥਵਾਨਾ, ਸਵਾਰਨ ਸਿੰਘ, ਜਸਵਿੰਦਰ ਸਿੰਘ ਜੱਸੀ (ਦੋਨੋ ਐਮ.ਸੀ.), ਰਾਜੇਸ਼ ਡੋਡਾ, ਦਲਬਾਰ ਸਿੰਘ ਸਿੰਘਪੁਰਾ, ਗੁਰਲਾਲ ਸਿੰਘ ਖੋਸਾ, ਬਲਕਰਨ ਸਿੰਘ ਖੋਸਾ, ਲਖਵੀਰ ਸਿੰਘ ਇੰਦਰਗੜ੍ਹ, ਇੰਦਰਾਜ ਚੋਪੜਾ ਸਮੇਤ ਸੈਂਕੜੇ ਪੰਜਾਬੀ ਪ੍ਰੇਮੀ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: