ਆਮ ਖਬਰਾਂ

ਗ਼ਲਤੀਆਂ ਵਾਲੇ ਮਹਾਨ ਕੋਸ਼ ਦੀ ਵਿਕਰੀ ’ਤੇ ਪੰਜਾਬੀ ਯੂਨੀਵਰਸਿਟੀ ਵੱਲੋ ਪਾਬੰਦੀ

By ਸਿੱਖ ਸਿਆਸਤ ਬਿਊਰੋ

July 18, 2017

ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਤਿੰਨ ਭਾਸ਼ਾਵਾਂ ਵਿੱਚ ਛਾਪੇ ਮਹਾਨ ਕੋਸ਼ ਦੀ ਵਿਕਰੀ ’ਤੇ ਅੱਜ ਕਮੇਟੀ ਨੇ ਪਾਬੰਦੀ ਲਾਉਣ ਦੀ ਸਿਫ਼ਾਰਸ਼ ਕਰ ਦਿੱਤੀ ਹੈ। ਇਸ ਸਿਫ਼ਾਰਸ਼ ਉੱਤੇ ਉਪ-ਕੁਲਪਤੀ ਵੱਲੋਂ ਮੋਹਰ ਲੱਗਣ ਤੋਂ ਬਾਅਦ ਵਿਕਰੀ ’ਤੇ ਮੁਕੰਮਲ ਪਾਬੰਦੀ ਲੱਗ ਜਾਵੇਗੀ।

ਜ਼ਿਕਰਯੋਗ ਹੈ ਕਿ ਕਾਰਜਕਾਰੀ ਉਪ-ਕੁਲਪਤੀ ਨੇ ਮਹਾਨ ਕੋਸ਼ ਦੀ ਘੋਖ ਲਈ ਇਕ ਕਮੇਟੀ ਬਣਾਈ ਸੀ, ਜਿਸ ਵਿੱਚ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ, ਪਬਲੀਕੇਸ਼ਨਜ਼ ਬਿਊਰੋ ਦੇ ਡਾਇਰੈਕਟਰ ਡਾ. ਸਰਬਜਿੰਦਰ ਸਿੰਘ, ਡੀ.ਪੀ.ਡੀ. ਦੇ ਮੁਖੀ ਡਾ. ਬਲਜੀਤ ਕੌਰ ਸੇਖੋਂ, ਆਰ.ਟੀ.ਆਈ. ਵਿੰਗ ਦੇ ਮੁਖੀ ਡਾ. ਗੁਰਚਰਨ ਸਿੰਘ ਅਤੇ ਵਿੱਤ ਅਫ਼ਸਰ ਡਾ. ਬਲਜੀਤ ਸਿੰਘ ਸਿੱਧੂ ਲਏ ਗਏ ਸਨ।

ਸਬੰਧਤ ਖ਼ਬਰ: ਮਹਾਨ ਕੋਸ਼ ਮਾਮਲਾ:ਮੁੱਖ ਮੰਤਰੀ ਨੇ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਨੂੰ ਚਿੱਠੀ ਲਿਖੀ …

ਮੀਡੀਏ ਤੋਂ ਮਿਲੀ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਵੱਲੋ ਕੱਲ ਜਾਰੀ ਹੋਏ ਪੱਤਰ ਤਹਿਤ ਮੀਟਿੰਗ ਵਿੱਚ ਸਾਰੇ ਮੈਂਬਰਾਂ ਨੇ ਫਿਲਹਾਲ ਮਹਾਨ ਕੋਸ਼ ਦੀਆਂ ਤਿੰਨੋਂ ਭਾਸ਼ਾਵਾਂ ਦੇ ਛਾਪੇ ਦੀ ਵਿਕਰੀ ਉੱਤੇ ਪਾਬੰਦੀ ਲਾਉਣ ਦੀ ਸਿਫ਼ਾਰਸ਼ ਕਰ ਦਿੱਤੀ ਹੈ।

ਸਬੰਧਤ ਖ਼ਬਰ: ਮਹਾਨ ਕੋਸ਼ ਵਿਚ ਤਰੁੱਟੀਆਂ ਦੀ ਜਾਂਚ ਸਬੰਧੀ ਕਮੇਟੀ ਨੇ ਰਿਪੋਰਟ ਪ੍ਰੋ:ਕਿਰਪਾਲ ਸਿੰਘ ਬਡੂੰਗਰ ਨੂੰ ਸੌਂਪੀ …

ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਨੇ ਕਿਹਾ ਕਿ ਅੱਜ ਸ਼ਾਮੀਂ ਕਮੇਟੀ ਦੀ ਮੀਟਿੰਗ ਵਿੱਚ ਮਹਾਨ ਕੋਸ਼ ਦੀ ਵਿਕਰੀ ’ਤੇ ਮੁਕੰਮਲ ਪਾਬੰਦੀ ਲਾਉਣ ਦੀ ਸਿਫ਼ਾਰਸ਼ ਕਰ ਦਿੱਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: