ਚੰਡੀਗੜ੍ਹ: ਪੰਜਾਬੀ ਗਾਇਕ ਰਾਜ ਬਰਾੜ ਦੀ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਮੌਤ ਹੋ ਗਈ।
ਸਿਹਤ ਠੀਕ ਨਾ ਹੋਣ ਕਰਕੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੇ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੋਗਾ ਵਿਖੇ ਹੋਵੇਗਾ।
ਰਾਜ ਬਰਾੜ ਦੀ ਐਲਬਮ ‘ਕਣੀਆਂ’ ‘ਚ ਪੰਜਾਬ ਦੇ ਦੁਖਾਂਤ ਸਬੰਧੀ ਗੀਤ ਕਾਫੀ ਮਸ਼ਹੂਰ ਹੋਇਆ। ‘ਪੰਜਾਬ’ ਗੀਤ ‘ਚ ਬਰਾੜ ਨੇ 1947 ਦੀ ਵੰਡ, ਜੂਨ ਅਤੇ ਨਵੰਬਰ 84 ਦੇ ਘੱਲੂਘਾਰੇ, ਭਾਰਤ ਵਲੋਂ ਝੂਠੇ ਪੁਲਿਸ ਮੁਕਾਬਲਿਆਂ ‘ਚ ਕਤਲ ਕੀਤੇ ਸਿੱਖ ਨੌਜਵਾਨਾਂ ਦਾ ਜ਼ਿਕਰ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ ਸੀ।
ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: