ਚੰਡੀਗੜ੍ਹ: ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਦਿਲਜੀਤ ਦੋਸਾਂਝ ਨੇ ਕੱਲ੍ਹ (19 ਨਵੰਬਰ, 2017) ਸਕਾਟਿਸ਼/ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ‘ਤੇ ਹੋਰ ਰਹੇ ਤਸ਼ੱਦਦ ਦੀਆਂ ਖ਼ਬਰਾਂ ‘ਤੇ ਚਿੰਤਾ ਜਾਹਰ ਕੀਤੀ ਹੈ। ਦਿਲਜੀਤ ਦੋਸਾਂਝ ਨੇ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁਕ ਅਤੇ ਟਵਿਟਰ ‘ਤੇ ਕਿਹਾ ਕਿ ਪੰਜਾਬ ‘ਚ ਜਗਤਾਰ ਸਿੰਘ ਜੌਹਲ ਦੀ ਗ੍ਰਿਫਤਾਰ ਤੋਂ ਬਾਅਦ ਉਸਨੂੰ ਦਿੱਤੀਆਂ ਜਾ ਰਹੀਆਂ ਤਕਲੀਫਾਂ ਦੀਆਂ ਖ਼ਬਰਾਂ ਸੁਣ ਕੇ ਮਨ ਬਹੁਤ ਦੁਖੀ ਹੈ।
ਦਿਲਜੀਤ ਦੋਸਾਂਝ ਨੇ ਕਿਹਾ ਕਿ ਜੋ ਵੀ ਉਸ ‘ਤੇ ਦੋਸ਼ ਲੱਗੇ ਹਨ, ਹਰੇਕ ਨੂੰ ਨਿਰਪੱਖ ਟ੍ਰਾਇਲ ਦਾ ਹੱਕ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Punjabi Singer Diljit Dosanjh says: Saddened over Reports of Torture of Jagtar Singh Jaggi …