ਚੰਡੀਗੜ੍ਹ (4 ਦਸੰਬਰ, 2015): ਪਿਛਲੇ ਸਮੇਂ ਤੋਂ ਸਿੱਖ ਸੱਭਿਆਚਾਰ ਅਤੇ ਸਿੱਖੀ ਸਿਧਾਂਤਾਂ ਨਾਲ ਸਬੰਧਿਤ ਵਿਸ਼ਿਆਂ’ਤੇ ਅਧਾਰਿਤ ਬਣ ਰਹੀਆਂ ਪੰਜਾਬੀ ਛੋਟੀਆਂ ਫਿਲਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ “ਪੰਜ ਤੀਰ ਰਿਕਾਰਡਜ਼” ਵੱਲੋਂ ਇੱਕ ਨਵੀਂ ਫਿਲਮ Pk with Singh (ਸਿੰਘ ਦੇ ਨਾਲ ਪੀ. ਕੇ) ਨੂੰ ਅੱਜ ਯੂ-ਟਿਊਬ ‘ਤੇ ਜਾਰੀ ਕੀਤਾ ਗਿਆ ਹੈ।
ਇਸ ਫਿਲਮ ਨੂੰ ਸ੍ਰ. ਪਰਦੀਪ ਸਿੰਘ ਨੇ ਨਿਰਦੇਸ਼ਤ ਕੀਤਾ ਹੈ। ਕੌਰ: ਸਹੀ ਪਹਿਚਾਣ ਦੇ ਨਿਰਦੇਸ਼ਕ ਸ੍ਰ. ਸਰਬਜੀਤ ਸਿੰਘ ਇਸ ਫਿਲ਼ਮ ਦੇ ਸਹਿ-ਨਿਰਦੇਸ਼ਕ ਹਨ।
ਵੇਖੋ ਪੂਰੀ ਫਿਲਮ:
ਸ੍ਰ. ਪਰਦੀਪ ਸਿੰਘ ਨੇ ਦੱਸਿਆ ਕਿ ਇਸਤੋਂ ਪਹਿਲਾਂ ਉਹ ਕਈ ਛੋਟੀਆਂ ਫਿਲਮਾਂ ਬਣਾ ਚੁੱਕੇ ਹਨ, ਜਿੰਨ੍ਹਾਂ ਵਿੱਚ ਪੰਜਾਬ ਵਿੱਚ ਰਾਜਸੀ ਲੋਕਾਂ ਵੱਲੋ ਵਛਾਏ ਨਸ਼ੇ ਦੇ ਜਾਲ ਕਾਰਣ ਬਰਬਾਦ ਹੋ ਰਹੀ ਪੰਜਾਬ ਦੀ ਨੌਜੁਆਨੀ ‘ਤੇ ਅਧਾਰਿਤ ਛੋਟੀ ਫਿਲਮ “ਡੋਲਦਾ ਪੰਜਾਬ, ਅੰਮ੍ਰਿਤਧਾਰੀ ਸਿੱਖ ਬੀਬੀ ਦੇ ਕਿਰਦਾਰ ਨੂੰ ਵਿਖਾਉਦੀਆਂ ਫਿਲਮਾਂ “ਮਿਸਾਲ” ( Examlpe), “ਕੌਰ: ਵਿਲੱਖਣ ਬਹਾਦਰੀ ਦੀ ਕਾਹਣੀ ” (Uncommon Courage Of Kaur) ਅਤੇ “ਕੋਰ: ਸਿੱਖ ਲ਼ੜਕੀ ਦੀ ਸਹੀ ਪਹਿਚਾਣ” (Kaur: A True Identity) ਅਤੇ “ਮਿਸਾਲ” (examle) ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਬਣਾਈ ਛੋਟੀ ਫਿਲਮ “ਮਿਸਾਲ” (Example) ਅਮਰੀਕਾ ਵਿੱਚ ਸਿੱਖ ਨੈੱਟ ਵੱਲੋਂ ਕਰਵਾਏ ਸਿੱਖ ਯੂਥ ਫਿਲਮ ਫੈਸਟੀਵਲ 2015 ਵਿੱਚ ਪਹਿਲੇ ਸਥਾਨ ‘ਤੇ ਰਹੀ ਹੈ।ਜਦਕਿ ਉਨ੍ਹਾਂ ਦੀ ਫਿਲਮ “ਕੌਰ: ਵਿਲੱਖਣ ਬਹਾਦਰੀ ਦੀ ਕਾਹਣੀ ” (Uncommon Courage Of Kaur) ਸਿੱਖ ਨੈੱਟ ਵੱਲੋਂ ਕਰਵਾਏ ਸਿੱਖ ਯੂਥ ਫਿਲਮ ਫੈਸਟੀਵਲ 2014 ਵਿੱਚ ਪਹਿਲੇ ਨੰਬਰ ‘ਤੇ ਰਹੀ ਅਤੇ ਉਨ੍ਹਾਂ ਦੀ ਹੀ ਫਿਲਮ “ਕੋਰ: ਸਿੱਖ ਲ਼ੜਕੀ ਦੀ ਸਹੀ ਪਹਿਚਾਣ” (Kaur: A True Identity) ਸਿੱਖ ਯੂਥ ਫਿਲਮ ਫੈਸਟੀਵਲ 2014 ਵਿੱਚ ਦੂਜੇ ਨੰਬਰ ‘ਤੇ ਆਈ।