ਚੰਡੀਗੜ (28 ਨਵੰਬਰ, 2014): ਪੰਜਾਬ ਦੀ ਬਾਦਲ ਸਰਕਾਰ ਦੀਆਂ ਗੈਰ ਲੋਕਤੰਤਰਿਕ ਅਤੇ ਗੈਰ ਜਮਹੂਰੀ ਨੀਤੀਆਂ ਅਤੇ ਪੰਜਾਬ ਦੇ ਕੇਬਲ ਨੈੱਟਵਰਕ ‘ਤੇ ਕਾਬਜ਼ ਮਾਫੀਆ ਸਦਕਾ ਪੰਜਾਬੀ ਖਬਰਾਂ ਦੇ ਇੱਕ ਚੈਨਲ ਨੂੰ ਪੰਜਾਬ ਵਿੱਚੋਂ ਆਪਣਾ ਕਾਰੋਬਾਰ ਬੰਦ ਕਰਨ ਪਿਆ। ਇਹ ਪਹਿਲੀਵਾਰ ਨਹੀੌ ਹੋਇਆ ਇਸ ਤੋਂ ਪਹਿਲਾਂ ਵੀ ਕੰਵਰ ਸੰਧੂ ਨੂੰ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਨਿਰਪੱਖ ਮੀਡੀਆਂ ਵਿਰੋਧੀ ਨੀਤੀਆਂ ਕਾਰਣ ਆਪਣਾ ਚੈਨਲ ਪੰਜਾਬ ਡੇ ਐਂਡ ਨਾਈਟ ਬੰਦ ਕਰਨਾ ਪਿਆ ਸੀ।
ਪੰਜਾਬੀ ਖਬਰਾਂ ਦੇ ਚੈਨਲ ਏ ਬੀ ਪੀ ਸਾਂਝਾ ਵਲੋ ਬੁੱਧਵਾਰ ਦੇਰ ਰਾਤ ਪੰਜਾਬ ਚ ਆਪਣਾ ਕੰਮ ਬੰਦ ਕਰਨ ਦਾ ਐਲਾਨ ਕਰ ਦਿਤਾ ਹੈ। ਚੈਨਲ ਦੇ ਇਸ ਫੈਸਲੇ ਨਾਲ ਸਿਧੇ ਤੌਰ ਤੇ 200 ਦੇ ਕਰੀਬ ਕਰਮਚਾਰੀਆਂ ਦੀ ਨੌਕਰੀ ਚਲੀ ਗਈ ਹੈ।ਏ ਬੀ ਪੀ ਸਾਂਝਾ ਪੱਤਰਿਕਾ ਗਰੁੱਪ ਦਾ ਅਦਾਰਾ ਸੀ ਜੋ ਪ੍ਰਸਿਧ ਹਿੰਦੀ ਚੈਨਲ ਏ ਬੀ ਪੀ ਨਿਊਜ ਚਲਾਉਂਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੈਨਲ ਵਲੋ ਆਪਣਾ ਕੰਮ ਬੰਦ ਕਰਨ ਦਾ ਕਾਰਨ ਕੇ ਵਰਚੂਅਲ ਬਲੈਆਊਟ ਦੱਸਿਆ ਹੈ। ਚੈਨਲ ਨੂੰ ਵਾਰ ਵਾਰ ਕੀਤੇ ਯਤਨਾਂ ਦੇ ਬਾਵਜੂਦ ਪੰਜਾਬ ਚ ਕੇਬਲ ਟੀ ਵੀ ਤੇ ਕਵਰੇਜ ਨਹੀ ਮਿਲ ਰਹੀ ਸੀ ਜਿਸ ਕਾਰਨ ਇਹ ਫੈਸਲਾ ਕਰਨਾ ਪਿਆ।
ਚੈਨਲ ਦੀ ਮੈਨੇਜਮੈਟ ਦਾ ਕਹਿਣਾ ਹੈ ਕਿ ਉਸ ਨੂੰ ਵਾਰ ਵਾਰ ਕੀਤੇ ਜਾ ਰਹੇ ਯਤਨਾਂ ਦੇ ਕਾਰਨ ਵੀ ਪੰਜਾਬ ਚ ਕੇਬਲ ਤੇ ਥਾਂ ਨਹੀ ਮਿਲ ਰਹੀ ਸੀ ਜਿਸ ਕਾਰਨ ਚੈਨਲ ਨੁੰ ਵੱਡਾ ਘਾਟਾ ਪੈ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਚ ਕੇਬਲ ਨੈਟਵਰਕ ਦੇ 75 ਫੀਸਦੀ ਕਾਰੋਬਾਰ ਤੇ ਕਾਬਜ ਫਾਸਟਵੇਅ ਤੇ ਚੈਨਲ ਨੂੰ ਥਾਂ ਨਹੀ ਮਿਲ ਰਹੀ ਸੀ ਸਿੱਟੇ ਵਜੋਂ ਇਹ ਫੈਸਲਾ ਹੋਇਆ।
ਚੈਨਲ ਦੇ ਨੈਸ਼ਨਲ ਹਿਊਮਨ ਰਿਸੋਰਸ ਡਿਪਾਰਟਮੈਂਟ ਹੈਡ ਸੱਤਿਆਕੀ ਭੱਟਾਚਾਰੀਆ ਨੇ ਇਸ ਬਾਬਤ ਚੈਨਲ ਦੇ ਫੇਜ 8 ਵਿਚਲੇ ਦਫਤਰ ਚ ਟੀਮ ਨਾਲ ਮੀਟਿੰਗ ਦੌਰਾਨ ਇਹ ਐਲਾਨ ਕੀਤਾ ਸੀ।
ਭੱਟਾਚਾਰੀਆ ਵਲੋ ਨੌਕਰੀਓ ਕੱਢੇ ਗਏ ਮੁਲਾਜਮਾਂ ਨੂੰ 3 ਮਹੀਨੇ ਦੀ ਤਨਖਾਹ ਵੀ ਦਿਤੀ ਗਈ ਹੈ। ਭੱਟਾਚਾਰੀਆ ਨੇ ਹਿ ਵੀ ਦੱਸਿਆ ਕਿ ਚੈਨਲ ਵਲੋ ਮਦਦ ਲਈ ਅਕਾਲੀ ਬੀ ਜੇ ਪੀ ਸਰਕਾਰ ਨੂੰ ਗੁਹਾਰ ਲਾਈ ਗਈ ਸੀ ਪਰ ਕੁਝ ਨਹੀ ਹੋਇਆ। ਚੈਨਲ ਵਲੋ ਆਪਣਾ ਕੰਮ 2012 ਚ ਸ਼ੁਰੂ ਕੀਤਾ ਗਿਆ ਸੀ ਤੇ ਫਰਵਰੀ 2013 ਚ ਸਟਫ ਦੀ ਭਰਤੀ ਹੋਈ ਸੀ। ਪਰ ਅਧਿਕਾਰਤ ਤੌਰ ਤੇ ਇਹ ਕਦੇ ਕੇਬਲ ਨੈਟਵਰਕ ਤੇ ਆਇਆ ਹੀ ਨਹੀਂ ਸਿਰਫ ਡਿਸ਼ ਟੀ ਵੀ ਤੇ ਚਲਦਾ ਰਿਹਾ।