ਸਿੱਖ ਖਬਰਾਂ

ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਦੇ ਕਲਾਕਾਰਾਂ ਨੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਫਿਲਮ ਦੀ ਸਫਲਤਾ ਲਈ ਕੀਤੀ ਅਰਦਾਸ

By ਸਿੱਖ ਸਿਆਸਤ ਬਿਊਰੋ

April 07, 2015

ਅੰਮ੍ਰਿਤਸਰ (6 ਅਪਰੈਲ, 2015): ਪੰਜਾਬੀ ਗਾਇਕ ਅਤੇ ਅਦਾਕਾਰ ਰਾਜ ਕਾਕੜਾ ਨੇ ਆਪਣੀ ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਰਿਲੀਜ਼ ਕਰਨ ਤੋਂ ਪਹਿਲਾਂ ਸਾਥੀ ਕਲਾਕਾਰਾਂ ਨਾਲ ਫਿਲਮ ਦੀ ਸਫਲਤਾ ਲਈ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਅਰਦਾਸ ਕੀਤੀ।ਫਿਲਮ ਫੱਤਾ ਪੱਤਾ ਸਿੰਘਾਦ ਵੈਰੀ 17 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।

ਇਸ ਮੌਕੇ ਫਿਲਮ ਬਾਰੇ ਜਾਣਕਾਰੀ ਦਿੰਦਿਆਂ ਕਲਾਕਾਰ, ਗੀਤਕਾਰ ਤੇ ਗਾਇਕ ਰਾਜ ਕਾਕੜਾ ਨੇ ਦੱਸਿਆ ਕਿ ਇਸ ਫਿਲਮ ਵਿਚ ਪੰਜਾਬ ਦੇ ਸੰਘਰਸ਼ ਨੂੰ ਦਿਖਾਉਣ ਦਾ ਯਤਨ ਕੀਤਾ ਗਿਆ ਹੈ। ਇਸ ਵਿਚ 1981 ਤੋਂ ਲੈ ਕੇ 1992 ਤਕ ਦੇ ਸਮੇਂ ਵਿਚ ਚੱਲੇ ਸੰਘਰਸ਼ ਨੂੰ ਹਾਂ ਪੱਖੀ ਨੁਕਤੇ ਨਿਗ੍ਹਾ ਤੋਂ ਦਿਖਾਇਆ ਹੈ।

ਉਨ੍ਹਾਂ ਦੱਸਿਆ ਕਿ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਉਸ ਵੇਲੇ ਪੰਜਾਬ ਵਿਚ ਨਸ਼ਿਆਂ ਦਾ ਕੋਈ ਰੁਝਾਨ ਨਹੀਂ ਸੀ, ਦਾਜ ਰਹਿਤ ਵਿਆਹ ਹੁੰਦੇ ਸਨ, ਵਿਆਹ ਉਤੇ ਬਰਾਤ ਦੇ 11 ਬੰਦੇ ਸੀਮਤ ਕੀਤੇ ਗਏ ਸਨ ਅਤੇ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਾਉਣ ਦੇ ਯਤਨ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਫਿਲਮ ਦੀ ਕਹਾਣੀ ਪ੍ਰਿੰਸ ਕੰਵਲਜੀਤ ਨੇ ਲਿਖੀ ਹੈ, ਜਦੋਂਕਿ ਫਿਲਮ ਦਾ ਨਿਰਦੇਸ਼ਨ ਨਰੇਸ਼ ਗਰਗ ਨੇ ਕੀਤਾ ਹੈ। ਫਿਲਮ ਦੇ ਕਲਾਕਾਰ ਹਨ ਰਾਜ ਕਾਕੜਾ, ਜੋਨਿਤਾ ਦੋਦਾ, ਸਿਮਰਨ ਸਹਿਜਪਾਲ, ਸ਼ਵਿੰਦਰ ਮਾਹਲ, ਨੀਤੂ ਪੰਧੇਰ, ਸੁਚੇਤਾ ਸ਼ਿਵ ਕੁਮਾਰ, ਗੁਰਿੰਦਰ ਮਕਨਾ, ਭਾਰਤੀ ਦੱਤ ਤੇ ਹੋਰ। ਗੀਤ ਰਾਜ ਕਾਕੜਾ, ਰਣਜੀਤ ਬਾਵਾ, ਕਰਮਜੀਤ ਅਨਮੋਲ, ਸ਼ਬਾਬ ਸਬਰੀ ਤੇ ਹੋਰਨਾਂ ਨੇ ਗਾਏ ਹਨ।

ਸਿੱਖ ਸੰਘਰਸ਼ ਨਾਲ ਸੰਘਰਸ਼ ਨਾਲ ਸੰਬਧਿਤ ਫਿਲਮ “ਸਾਡਾ ਹੱਕ” ਨੂੰ ਦਰਸ਼ਕਾਂ ਵੱਲੋਂ ਮਿਲੇ ਵਧੀਆ ਹੁੰਗਾਰੇ ਤੋਂ ਬਾਅਦ ਇਸ ਪਾਸੇ ਫਿਲਮਾਂ ਬਣਾਉਣਾ ਦਾ ਰੁਝਾਨ ਕਾਫੀ ਵਧਿਆ ਹੈ।

ਇਹ ਫਿਲਮਾਂ ਮੁੱਖ ਤੌਰ ‘ਤੇ ਵਪਾਰਕ ਹਿੱਤਾਂ ਨੂੰ ਮੁੱਖ ਰੱਖਕੇ ਬਣਾਈਆਂ ਗਈਆਂ/ਜਾ ਰਹੀਆਂ ਹਨ, ਪਰ ਇਨ੍ਹਾਂ ਫਿਲਮਾਂ ਵਿੱਚ ਵਰਤੀ ਗਈ ਤਕਨੀਕ ਅਤੇ ਅਦਾਕਾਰੀ ਦੇ ਪੱਖੋ ਇਨ੍ਹਾਂ ਫਿਲਮਾ ਦਾ ਪੱਧਰ ਵਧੀਆ ਨਹੀਂ ਹੈ, ਜਿਸ ਕਰਕੇ ਸੁਹਿਰਦ ਸਿੱਖ ਹਲਕਿਆਂ ਵਿੱਚ ਇਸ ਪ੍ਰਤੀ ਚਿੰਤਾ ਪ੍ਰਗਾਟਾਈ ਜਾ ਰਹੀ ਹੈ।ਕਿਉਕਿ ਤਕਨੀਕ ਅਤੇ ਅਦਾਕਰੀ ਪੱਖੋ ਮਾੜੀਆਂ ਫਿਲਮਾਂ ਜਿੱਥੇ ਦਰਸ਼ਕਾਂ ਨੂੰ ਸੰਤੁਸ਼ਟ ਕਰਨ ਵਿੱਚ ਨਾਕਾਮ ਰਹਿੰਦੀਆਂ ਹਨ, ਉੱਥੇ ਇਸ ਖੇਤਰ ਦੀਆਂ ਭਵਿੱਖਤ ਸੰਭਾਵਨਾਵਾਂ ‘ਤੇ ਵੀ ਨਾਂਹਪੱਖੀ ਅਸਰ ਛੱਡਦੀਆਂ ਹਨ।

ਇਸਤੋਂ ਪਹਿਲਾਂ ਵੀ ਰਾਜ ਕਾਕੜਾ ਦੀ ਪਹਿਲੀ ਪੰਜਾਬੀ ਫਿਲਮ “ਕੌਮ ਦੇ ਹੀਰੇ” ‘ਤੇ ਵੀ ਭਾਰਤ ਵਿੱਚ ਪਾਬੰਦੀ ਲਾ ਦਿੱਤੀ ਸੀ।ਸ਼ਹੀਦ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ ਦੇ ਜੀਵਣ ‘ਤੇ ਅਧਾਰਿਤ ਹੋਣ ਕਰਕੇ ਇਸ ਫਿਲਮ ਦੀ ਕਾਫੀ ਪ੍ਰਸ਼ੰਸਾ ਹੋਈ ਸੀ, ਭਾਂਵੇ ਕਿ ਤਕਨੀਕ, ਨਿਰਦੇਸ਼ਨ ਅਤੇ ਅਦਾਕਾਰੀ ਪੱਖੋਂ ਕਮਜ਼ੋਰ ਹੋਣ ਕਰਕੇ ਇਹ ਫਿਲਮ ਅਲੋਚਕਾਂ ਲਈ ਚਰਚਾ ਦਾ ਵਿਸ਼ਾ ਬਣੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: