ਜਲੰਧਰ ( 21 ਅਗਸਤ 2014): ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਦੀ ਜ਼ਿੰਦਗ਼ੀ ਸੱਚੀ ਕਹਾਣੀ ‘ਤੇ ਅਧਾਰਤਿ ਫਿਲਮ “ਕੌਮ ਦੇ ਹੀਰੇ” ‘ਤੇ ਮੋਦੀ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਹੈ। ਇਸ ਫਿਲਮ ਵਿੱਚ ਉਨ੍ਹਾਂ ਨੇ ਉਸ ਸਮੇ ਦੀਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜੂਨ 1984 ਵਿੱਚ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ‘ਤੇ ਫੌਜੀ ਹਮਲਾ ਕਰਵਾਉਣ ਬਦਲੇ ਗੋਲੀਆਂ ਨਾਲ ਮਾਰ ਮੁਕਾਇਆ ਸੀ।
ਇਸ ਫਿਲਮ ਬਾਰੇ ਇਹ ਆਮ ਚਰਚਾਵਾਂ ਸਨ ਕਿ ਇਸ ਫਿਲਮ ਦੇ ਚੱਲਣ ਨਾਲ ਜਿਥੇ ਸਰਕਾਰੀ ਅੱਤਵਾਦ ਦੇ ਦੌਰ ਦੀਆਂ ਯਾਦਾਂ ਤਾਜ਼ਾ ਹੋਣਗੀਆਂ, ਉਥੇ ਹੀ ਸਿੱਖ ਉਪੱਰ ਹੋਏ ਜ਼ੁਲਮਾਂ ਦੀ ਕਹਾਣੀ ਯਾਦ ਕਰਾਉਦੀ ਹੈ । ਇਸੇ ਕਾਰਨ ਵੱਖ-ਵੱਖ ਕੱਟੜ ਭਗਵਾ ਜਥੇਬੰਦੀਆਂ ਵਲੋਂ ਇਸ ਫਿਲਮ ‘ਕੌਮ ਦੇ ਹੀਰੇ’ ਦੇ ਵਿਰੋਧ ‘ਚ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਇਸ ਫਿਲਮ ਨੇ ਪਹਿਲਾਂ 28 ਫਰਵਰੀ 2014 ਵਿੱਚ ਰਿਲੀਜ਼ ਹੋਣਾ ਸੀ, ਪਰ ਸੈਂਸਰ ਬੋਰਡ ਨੇ ਇਸ ਫਿਲਮ ਨੂਮ ਪਾਸ ਹੀ ਨਹੀਂ ਕੀਤਾ ਸੀ।ਹੁਣ ਜਦ ਕੁਝ ਬਦਲਾਅ ਦੇ ਨਾਲ ਸੈਂਸਰ ਬੋਰਡ ਨੇ ਫਿਲਮ ਨੂੰ ਪਾਸ ਕਰ ਦਿੱਤਾ ਹੈ ਤਾਂ ਭਾਰਤ ਦੀ ਮੋਦੀ ਸਰਕਾਰ ਨੇ ਇਸ ‘ਤੇ ਪਾਬੰਦੀ ਲਾ ਦਿੱਤੀ ਹੈ।
ਜੂਨ 1984 ਵਿੱਚ ਕੀਤੇ ਹਮਲੇ ਦਾ ਗੁਪਤ ਨਾਮ “ਉਪਰੇਸ਼ਨ ਬਲਿਉ ਸਟਾਰ” ਭਾਰਤੀ ਫ਼ੌਜ ਵੱਲੋਂ ਰੱਖਿਆ ਗਿਆ ਸੀ।ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਮੁੱਖ ਨਿਸ਼ਾਨਾ ਬਣਾ ਕੇ ਤਿੰਨ ਦਰਜਨ ਗੁਰਦੁਆਰਿਆਂ ਤੇ ਹਮਲਾ ਕੀਤਾ ਸੀ ,ਜਿਸ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਢਹਿ ਢੇਰੀ ਕਰਕੇ ਅਤੇ ਇਸਦੇ ਨਾਲ ਹੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਬਣੀ ਸਿੱਖ ਰੈਫ਼ਰੰਸ ਲਾਇਬਰੇਰੀ ਨੂੰ ਸਾੜਕੇ ਸੁਆਹ ਕਰ ਦਿੱਤਾ ਸੀ ।
ਭਾਰਤੀ ਫ਼ੌਜ ਵੱਲੋਂ ਹਜ਼ਾਰਾਂ ਬੇਗੁਨਾਹ ਸਿਖਾਂ ਨੂੰ ਬੜੀ ਬੇਰਿਹਮੀ ਨਾਲ ਮਾਰ ਮੁਕਾਇਆ ਸੀ ,ਇੰਦਰਾ ਗਾਂਧੀ ਵੱਲੋਂ ਕੀਤੀ ਇਸ ਅਤਿ ਘਿਨਾੳੇਣੀ ਘਟਨਾਂ ਨੇ ਸਿੱਖ ਮਾਨਸਿਕਤਾ ਤੇ ਡੂੰਘੇ ਜ਼ਖਮ ਕੀਤੇ।
ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਇੰਦਰਾ ਗਾਂਧੀ ਨੁੰ ਉਸਦੇ ਦੋ ਅੰਗ ਰੱਖਿਅਕਾਂ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਨੇ 31 ਅਕਤੂਬਰ 1984 ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਭਾਈ ਬੇਅੰਤ ਸਿੰਘ ਨੂੰ ਉਥੇ ਮੌਕੇ ਤੇ ਹੀ ਹੋਰ ਅੰਗ ਰੱਖਿਅਕਾਂ ਨੇ ਸ਼ਹੀਦ ਕਰ ਦਿੱਤਾ ਸੀ ਅਤੇ ਭਾਈ ਸਤਵੰਤ ਸਿੰਘ ਜ਼ਖਮੀ ਹੋ ਗਏ ਸਨ। ਬਾਅਦ ਵਿੱਚ ਭਾਈ ਸਤਵੰਤ ਸਿੰਘ ਨੂੰ ਭਾਈ ਕੇਹਰ ਸਿੰਘ ਨਾਲ ਫ਼ਾਂਸੀ ਦੇ ਦਿੱਤੀ ਗਈ ਸੀ।