Site icon Sikh Siyasat News

ਪੰਜਾਬੀ ਨੂੰ ਪੰਜਾਬ ਯੂਨੀਵਰਸਿਟੀ ਵਿਚ ਪਹਿਲੀ ਭਾਸ਼ਾ ਦਾ ਦਰਜਾ ਦਵਾਉਣ ਲਈ 9 ਵਿਿਦਆਰਥੀ ਜਥੇਬੰਦੀਆਂ ਨੇ ਮੰਗ ਪੱਤਰ ਦਿੱਤਾ

ਮਾਂ-ਬੋਲੀ ਪੰਜਾਬੀ ਦੇ ਹੱਕ ਵਿਚ ਪ੍ਰਦਰਸ਼ਨ ਕਰਦੇ ਹੋਏ ਵਿਿਦਆਰਥੀ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਹਿੰਦੀ ਥੋਪਣ ਦੀ ਪ੍ਰਬੰਧਕੀ ਨੀਤੀ ਖਿਲਾਫ ਅੱਜ ਯੂਨੀਵਰਸਿਟੀ ਦੀਆਂ ਵਿਿਦਆਰਥੀ ਜਥੇਬੰਦੀਆਂ ਵਲੋਂ ਇਕ ਸਾਂਝਾ ਮੰਗ ਪੱਤਰ ਯੂਨੀਵਰਸਿਟੀ ਦੇ ਉਪਕੁਲਪਤੀ ਨੂੰ ਦਿੱਤਾ ਗਿਆ। ਇਸ ਮੰਗ ਪੱਤਰ ਰਾਹੀਂ ਐੱਸ.ਐੱਫ.ਐੱਸ, ਸੱਥ, ਪੀਐਸਯੂ ਲਲਕਾਰ, ਆਈ.ਐਸ.ਏ, ਏ.ਆਈ.ਐਸ.ਏ, ਐਨ.ਐਸ.ਯੂ.ਆਈ, ਪੁਸੂ, ਐਸ.ਐਫ.ਆਈ, ਪੀ.ਪੀ.ਐਸ.ਓ ਵਲੋਂ ਜਿੱਥੇ ਹਿੰਦੀ ਨੂੰ ਉਤਸ਼ਾਹਿਤ ਕਰਨ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਉੱਥੇ ਨਾਲ ਹੀ ਹਿੰਦੀ ਡਾਇਰੈਟੋਰੇਟ ਦੀ ਤਜਵੀਜ਼ ਨੂੰ ਰੱਦ ਕਰਕੇ ਪੰਜਾਬੀ ਡਾਇਰੈਟੋਰੇਟ ਬਣਾਉਣ ਦੀ ਮੰਗ ਕੀਤੀ ਗਈ।

ਮਾਂ-ਬੋਲੀ ਪੰਜਾਬੀ ਦੇ ਹੱਕ ਵਿਚ ਪ੍ਰਦਰਸ਼ਨ ਕਰਦੇ ਹੋਏ ਵਿਿਦਆਰਥੀ

ਅੱਜ ਸਵੇਰੇ ਪਹਿਲਾਂ ਵਿਿਦਆਰਥੀ ਕੇਂਦਰ ‘ਤੇ ਵਿਿਦਆਰਥੀਆਂ ਦਾ ਇਕੱਠ ਹੋਇਆ ਜਿਸ ਵਿਚ ਵਿਿਦਆਰਥੀ ਜਥੇਬੰਦੀਆਂ ਦੇ ਆਗੂਆਂ ਵਲੋਂ ਸੰਬੋਧਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਜਿੱਥੇ ਵਿਿਦਆਰਥੀ ਪਿਛਲੇ ਲੰਬੇ ਸਮੇਂ ਤੋਂ ਮਾਂ-ਬੋਲੀ ਪੰਜਾਬੀ ਨੂੰ ਪਹਿਲੀ ਭਾਸ਼ਾ ਬਣਾਉਣ ਲਈ ਸੰਘਰਸ਼ ਕਰ ਰਹੇ ਹਨ ਉੱਥੇ ਭਾਰਤ ਦੀ ਕੇਂਦਰੀ ਹਕੂਮਤ ਅਧੀਨ ਨਿਰਧਾਰਤ ਸਿੱਖਿਆ ਨੀਤੀ ਨਾਲ ਇਸ ਯੂਨੀਵਰਸਿਟੀ ਦਾ ਹਿੰਦੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿਚ ਮਾਂ-ਬੋਲੀ ਪੰਜਾਬੀ ਦਾ ਗਲਾ ਘੁੱਟ ਕੇ ਬਾਹਰੀ ਭਾਸ਼ਾ ‘ਹਿੰਦੀ’ ਨੂੰ ਉਤਸ਼ਾਹਿਤ ਕਰਨ ਲਈ ਕਮੇਟੀਆਂ ਅਤੇ ਹਿੰਦੀ ਡਾਇਰੈਕਟਰੇਟ ਬਣਾਏ ਜਾ ਰਹੇ ਹਨ।

ਸਬੰਧਿਤ ਖ਼ਬਰ: ਪੰਜਾਬ ਯੂਨੀਵਰਸਿਟੀ ‘ਤੇ ਹਿੰਦੀ ਥੋਪਣ ਦੀ ਤਿਆਰੀ

ਉਨ੍ਹਾਂ ਕਿਹਾ ਕਿ ਕਿਸੇ ਵੀ ਬੋਲੀ ਨੇ ਆਪਣੇ ਖਿੱਤੇ ਵਿਚ ਚਲਦੇ ਅਦਾਰਿਆਂ ਰਾਹੀਂ ਹੀ ਪ੍ਰਫੁਲਿਤ ਹੋਣਾ ਹੁੰਦਾ ਹੈ। ਪਰ ਪੰਜਾਬ ਦੇ ਅਦਾਰਿਆਂ ਵਿਚ ਪੰਜਾਬੀ ਦਾ ਗਲਾ ਘੁੱਟ ਕੇ ਹਿੰਦੀ ਨੂੰ ਪ੍ਰਫੁਲਿਤ ਕੀਤੀ ਜਾ ਰਿਹਾ ਹੈ ਤਾਂ ਅਜਿਹੇ ਵਿਚ ਸਾਡੀ ਮਾਂ-ਬੋਲੀ ਪੰਜਾਬੀ ਕਿਵੇਂ ਵਿਕਾਸ ਕਰ ਸਕਦੀ ਹੈ?

ਉਨ੍ਹਾਂ ਕਿਹਾ ਕਿ ਮਾਂ-ਬੋਲੀ ਮਨੁੱਖ ਦੇ ਵਿਕਾਸ ਦਾ ਅਹਿਮ ਵਸੀਲਾ ਹੈ। ਭਾਸ਼ਾ ਵਿਿਗਆਨੀਆਂ ਮੁਤਾਬਕ ਮਾਂ-ਬੋਲੀ ਤੋਂ ਵਿਰਵੇ ਮਨੁੱਖ ਜਾਂ ਭਾਈਚਾਰਾ ਆਪਣੇ ਗੁਣਾਂ ਦਾ ਸੰਪੂਰਨ ਵਿਕਾਸ ਨਹੀਂ ਕਰ ਸਕਦਾ। ਅੰਤਰਰਾਸ਼ਟਰੀ ਅਦਾਰੇ ਯੂਨੈਸਕੋ ਨੇ ਵੀ ਇਸ ਗੱਲ ਦੀ ਤਾਈਦ ਕਰਦਿਆਂ ਕਿਹਾ ਹੈ ਕਿ ਮਾਂ-ਬੋਲੀ ਹੀ ਸਿੱਖਿਆ ਮੁਹੱਈਆ ਕਰਾਉਣ ਦਾ ਸਭ ਤੋਂ ਸੁਖਾਲਾ ਅਤੇ ਪ੍ਰਭਾਵਸ਼ਾਲੀ ਜ਼ਰੀਆ ਹੈ।

ਮਾਂ-ਬੋਲੀ ਪੰਜਾਬੀ ਦੇ ਹੱਕ ਵਿਚ ਪ੍ਰਦਰਸ਼ਨ ਕਰਦੇ ਹੋਏ ਵਿਿਦਆਰਥੀ

ਉਨ੍ਹਾਂ ਕਿਹਾ ਕਿ ਕਿਸੇ ਵੀ ਖਿੱਤੇ ਦੀ ਮਾਂ-ਬੋਲੀ ਨੂੰ ਉਤਸ਼ਾਹਿਤ ਅਤੇ ਪ੍ਰਫੁਲਿਤ ਕਰਨ ਦੀ ਜ਼ਿੰਮੇਵਾਰੀ ਉਸ ਖਿੱਤੇ ਦੇ ਅਦਾਰਿਆਂ ਦੀ ਹੁੰਦੀ ਹੈ। ਪਰ ਇਹ ਕਿੰਨੀ ਵੱਡੀ ਤਰਾਸ਼ਦੀ ਹੈ ਕਿ ਜਿੱਥੇ ਇਕ ਪਾਸੇ ਵਿਿਦਆਰਥੀ ਲੰਬੇ ਸਮੇਂ ਤੋਂ ਮਾਂ-ਬੋਲੀ ਪੰਜਾਬੀ ਨੂੰ ਪਹਿਲਾ ਦਰਜਾ ਦਵਾਉਣ ਲਈ ਸੰਘਰਸ਼ ਕਰ ਰਹੇ ਹਨ ਉੱਥੇ ਇਸ ਮੰਗ ਨੂੰ ਦਰਕਿਨਾਰ ਕਰਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਆਪ ਮੁਹਾਰੇ ਇਕ ਬਾਹਰੀ ਭਾਸ਼ਾ ਹਿੰਦੀ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਯੁਨੀਵਰਸਿਟੀ ਵਿਚ ਹਿੰਦੀ ਥੋਪਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਿਲਕੁਲ ਗੈਰ-ਜ਼ਮਹੂਰੀ ਵਰਤਾਰਾ ਹੈ ਤੇ ਭਾਰਤੀ ਉਪ-ਮਹਾਂਦੀਪ ਦੀ ਸੱਭਿਆਚਾਰਕ ਵੰਨ-ਸੁਵੰਨਤਾ ਉੱਤੇ ਹਮਲਾ ਹੈ।

ਉਨ੍ਹਾਂ ਕਿਹਾ ਕਿ ਮਾਂ-ਬੋਲੀ ਪੰਜਾਬੀ ਦਾ ਗਲਾ ਘੁੱਟ ਕੇ ਬਾਹਰੀ ਭਾਸ਼ਾ ਹਿੰਦੀ ਨੂੰ ਪੰਜਾਬ ਯੂਨੀਵਰਸਿਟੀ ‘ਤੇ ਥੋਪਣ ਦੀਆਂ ਸਾਜਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਦੌਰਾਨ ਇਕ ਸਾਂਝਾ ਮੋਰਚਾ ਬਣਾ ਕੇ ਇਸ ਸੰਘਰਸ਼ ਨੂੰ ਜਿੱਤ ਮਿਲਣ ਤਕ ਲੜਿਆ ਜਾਵੇਗਾ।

ਇਸ ਤੋਂ ਬਾਅਦ ਵਿਿਦਆਰਥੀ ਉਪਕੁਲਪਤੀ ਖਿਲਾਫ ਅਤੇ ਮਾਂ-ਬੋਲੀ ਪੰਜਾਬੀ ਦੇ ਹੱਕ ਵਿਚ ਨਾਅਰੇਬਾਜ਼ੀ ਕਰਦੇ ਹੋਏ ਇਕ ਕਾਫਲੇ ਦੇ ਰੂਪ ਵਿਚ ਉਪਕੁਲਪਤੀ ਦਫਤਰ ਪਹੁੰਚੇ। ਇੱਥੇ ਉਨ੍ਹਾਂ ਨੇ 7 ਮੰਗਾਂ ਵਾਲਾ ਇਕ ਮੰਗ-ਪੱਤਰ ਉਪਕੁਲਪਤੀ ਨੂੰ ਦਿੱਤਾ। ਇਸ ਮੰਗ ਪੱਤਰ ਵਿਚ ਹੇਠ ਲਿਖੀਆਂ ਮੰਗਾਂ ਸ਼ਾਮਿਲ ਹਨ।

1. ਹਿੰਦੀ ਡਾਇਰੈਕਟੋਰੇਟ ਬਣਾਉਣ ਦੀ ਤਜਵੀਜ਼ ਰੱਦ ਕਰਕੇ ਪੰਜਾਬੀ ਡਾਇਰੈਕਟੋਰੇਟ ਲਾਇਆ ਜਾਵੇ। ਹਿੰਦੀ ਭਾਸ਼ਾ ਨੂੰ ਯੂਨੀਵਰਸਿਟੀ ਦੇ ਕੰਮ ਕਾਜ ਵਿਚ ਉਤਸ਼ਾਹਿਤ ਕਰਨ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਰੱਦ ਕੀਤੀ ਜਾਵੇ।

2. ਯੂਨੀਵਰਸਿਟੀ ਵਿਚ ਹੁੰਦੇ ਸਾਰੇ ਪ੍ਰਬੰਧਕੀ ਕੰਮ, ਜਿਹਨਾਂ ਵਿਚ ਦਫ਼ਤਰੀ ਕੰਮਕਾਜ, ਪੱਤਰ ਵਿਹਾਰ, ਜਾਣਕਾਰੀ ਦੇਣਾ, ਯੂਨੀਵਰਸਿਟੀ ਦੇ ਨਿਯਮ (University Calendar), ਜਾਣਕਾਰੀ ਕਿਤਾਬਚਾ ਆਦਿ ਲਾਜ਼ਮੀ ਤੌਰ ‘ਤੇ ਪੰਜਾਬੀ ਵਿਚ ਵੀ ਹੋਣ।

3. ਐੱਮ.ਫਿਲ, ਪੀ.ਐਚ.ਡੀ ਸਮੇਤ ਸਾਰੀਆਂ ਦਾਖਲਾ ਪ੍ਰੀਖਿਆਵਾਂ ਅਤੇ ਖੋਜ ਕਾਰਜ ਪੰਜਾਬੀ ਵਿਚ ਵੀ ਲਏ ਜਾਣ।

4. ਪੰਜਾਬੀ ਭਾਸ਼ਾ ਤੇ ਹੋਰਨਾਂ ਮਾਂ ਬੋਲੀਆਂ ਵਿਚ ਵਿਿਸ਼ਆਂ ਦੀਆਂ ਕਿਤਾਬਾਂ ਦਾ ਪ੍ਰਬੰਧ ਕੀਤਾ ਜਾਵੇ।

5. ਯੂਨੀਵਰਸਿਟੀ ਦੀ ਵੱੈਬਸਾਈਟ ਪੰਜਾਬੀ ਵਿਚ ਵੀ ਹੋਵੇ।

6. ਯੂਨੀਵਰਸਿਟੀ ਮੁਲਾਜ਼ਮਾਂ ਨੂੰ ਪੰਜਾਬੀ ਸਿਖਾਉਣ ਦਾ ਪ੍ਰਬੰਧ ਕੀਤਾ ਜਾਵੇ।

7. ਸਾਰੇ ਵਿਭਾਗਾਂ ਦੀਆਂ ਪ੍ਰੀਖਿਆਵਾਂ ਵਿਿਦਆਰਥੀਆਂ ਨੂੰ ਆਪਣੀ ਸਹੂਲਤ ਮੁਤਾਬਿਕ ਪੰਜਾਬੀ/ਹਿੰਦੀ/ਅੰਗਰੇਜ਼ੀ ਵਿਚ ਦੇਣ ਦੀ ਖੁੱਲ੍ਹ ਦਿੱਤੀ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version