ਪਟਿਆਲਾ (13 ਮਈ, 2015): ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਹੈ ਕਿ 1984 ਵਿਚ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੌਰਾਨ ਭਾਰਤੀ ਫੌਜ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਹੋਰ ਥਾਵਾਂ ਤੋਂ ਚੁੱਕੀਆਂ ਸਿੱਖ ਨਿਸ਼ਾਨੀਆਂ ਤੇ ਸਿੱਖ ਇਤਿਹਾਸਕ ਵਸਤਾਂ ਦੀ ਵਾਪਸੀ ਦਾ ਮਾਮਲਾ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਕੋਲ ੳੁਠਾਇਆ ਜਾਵੇਗਾ। ਇਹ ਪ੍ਰਗਟਾਵਾ ਉਨ੍ਹਾਂ ਅੱਜ ਇਥੇ ਪਿੰਡ ਰੱਖੜਾ ਵਿਚੱ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਮਾਤਾ ਜਸਵੰਤ ਕੌਰ ਦੇ ਬਰਸੀ ਸਮਾਗਮ ‘ਚ ਸ਼ਿਰਕਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।
ਬਾਦਲ ਨੇ ਆਖਿਆ ਕਿ ਦਲ ਪਹਿਲਾਂ ਵੀ ਇਹ ਮੁੱਦਾ ਉਠਾਉਂਦਾ ਰਿਹਾ ਹੈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਹੋਰ ਸਿੱਖ ਵਸਤਾਂ ਜਾਂ ਨਿਸ਼ਾਨੀਆਂ ਦੀ ਵਾਪਸੀ ਹੋਣੀ ਚਾਹੀਦੀ ਹੈ ਤੇ ਇਹ ਫੌਜ ਕੋਲੋਂ ਵਾਪਸ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ । ਹੁਣ ਫਿਰ ਇਹਨਾਂ ਦੀ ਵਾਪਸੀ ਦਾ ਮੁੱਦਾ ਕੇਂਦਰ ਸਰਕਾਰ ਕੋਲ ੳੁਠਾਇਆ ਜਾਵੇਗਾਙ ਉਹਨਾਂ ਕਿਹਾ ਕਿ ਜੋ ਵੀ ਉਪਲੱਬਧ ਹੈ ਉਸ ਨੂੰ ਜ਼ਰੂਰ ਵਾਪਸ ਲਿਆਂਦਾ ਜਾਵੇਗਾ।
ਬਾਦਲ ਸਿੱਖ ਮੁੱਦਿਆਂ ਵੱਲ ਮੁੜ ਰਿਹਾ ਹੈ?:
ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੇ ਪਿੱਛਲੇ ਸਮੇਂ ਵਿੱਚ ਬਿਆਨਾਂ ਤੋਂ ਲੱਗਦਾ ਹੈ ਕਿ ਉਹ ਸਿੱਖ ਮੁੱਦਿਆਂ ਵੱਲ ਮੁੜ ਰਿਹਾ ਹੈ, ਜਿਹੜੇ ਉਸਦੀ ਪਾਰਟੀ ਨੇ ਪੰਜਾਬ ਦੀ ਸੱਤਾ ਸੰਭਾਲਣ ਤੋਂ ਬਾਅਦ ਤਿਆਗ ਦਿੱਤੇ ਸਨ।
ਰਾਜਨੀਤਕ ਸਮੀਕਰਨਾਂ ਵਿੱਚ ਆਏ ਬਦਲਾਅ ਕਰਕੇ, ਖਾਸ ਕਰਕੇ ਬਾਦਲ ਦਲ ਦੀ ਭਾਈਵਾਲ ਭਗਵਾ ਪਾਰਟੀ ਵੱਲੋਂ ਪਿੱਛਲੀਆਂ ਲੋਕ ਸਭਾ ਚੋਣਾਂ ਵਿੱਚ ਹੁੰਝਾ ਫੇਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਬਾਦਲ ਦਲ ਪ੍ਰਤੀ ਬਦਲੇ ਨਜ਼ਰੀਏ ਕਰਕੇ ਪ੍ਰਕਾਸ਼ ਸਿੰਘ ਬਾਲ ਨੇ ਇਹ ਮੁੱਦੇ ਉਠਾਉਣੇ ਸ਼ੁਰੂ ਕਰ ਦਿੱਤੇ ਹਨ।
ਸਿੱਖ ਰੈਫਰੈਂਸ ਲਾਇਬਰੇਰੀ:
ਸਿੱਖ ਰੈਫਰੈਂਸ ਲਾਇਬਰੇਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 26 ਅਕਤੂਬਰ 1946 ਦੇ ਇੱਕ ਮਤੇ ਰਾਹੀਾਂ ਸਥਾਪਿਤ ਕੀਤੀ ਗਈ ਸੀ।ਸਿੱਖ ਰੈਫਰੈਂਸ ਲਾਇਬਰੇਰੀ ਦੀ ਸ਼ੁਰੂਆਤ 10 ਫਰਵਰੀ 1945 ਨੂੰ ਰਾਜਕੁਮਾਰੀ ਭੰਬਾ ਦੀ ਪ੍ਰਭਾਨਗੀ ਹੇਠ ਹੋਈ ਸਿੱਖ ਇਤਿਹਾਸਕ ਸੁਸਾਇਟੀ ਦੀ ਪ੍ਰਧਾਨਗੀ ਵਿੱਚ ਅੰਮ੍ਰਿਤਸਰ ਖਾਲਸਾ ਕਾਲਜ਼ ਵਿਖੇ ਹੋਈ ਮੀਟਿੰਗ ਤੋਂ ਹੋਈ ਸੀ। ਇਸ ਮੀਟਿੰਗ ਵਿੱਚ ਸੈਂਟਰਲ ਸਿੱਖ ਲਾਇਬਰੇਰੀ ਦੀ ਸਥਾਪਨਾ ਕੀਤੀ ਗਈ ਸੀ। ਬਾਅਦ ਵਿੱਚ ਸੈਟਰਲ ਸਿੱਖ ਲਾਇਬਰੇਰੀ ਸਿੱਖ ਰੈਫਰੈਂਸ ਲਾਇਬਰੇਰੀ ਵਿੱਚ ਤਬਦੀਲ ਕਰ ਦਿੱਤੀ ਗਈ।
ਭਾਰਤੀ ਫੌਜ ਵੱਲੋਂ ਸਿੱਖ ਰੈਫਰੈਂਸ ਲਾਇਬਰੇਰੀ ਦੀ ਕੀਤੀ ਤਬਾਹੀ:
ਸਿੱਖ ਰੈਫਰੈਂਸ ਲਾਇਬਰੇਰੀ ਨੂੰ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ‘ਤੇ ਜੂਨ 1984 ਵਿੱਚ ਕੀਤੇ ਫੌਜੀ ਹਮਲੇ ਦੌਰਾਨ ਤਬਾਹ ਕਰ ਦਿੱਤਾ ਗਿਆ ਸੀ। ਭਾਰਤੀ ਫੌਜ ਬਹੁਤ ਸਾਰੀਆਂ ਦੁਰਲੱਭ ਦਸਤਾਵੇਜ਼, ਹੱਥ ਲਿਖਤਾਂ ਅਤੇ ਹੋਰ ਕਲਾ ਕ੍ਰਿਤਾਂ ਲਾਇਬਰੇਰੀ ਤੋਂ ਲੈ ਗਈ ਸੀ।
ਸਿੱਖ ਰੈਫਰੈਂਸ ਲਾਇਬਰੇਰੀ ਦਾ ਮੁੱਦਾ ਇਸਦੀ ਜੂਨ 1984 ਵਿੱਚ ਭ ਾਰਤੀ ਫੌਜ ਵੱਲੋਂ ਕੀਤੀ ਲੁੱਟ ਤੋਂ ਬਾਅਦ ਮਹੱਤਵਪੂਰਨ ਰਿਹਾ ਹੈ।ਭਾਵੇਂ ਕਿ ਜੂਨ 1984 ਦੇ ਹਮਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਲਾਇਬਰੇਰੀ ਫਿਰ ਸਥਾਪਿਤ ਕਰ ਦਿੱਤੀ ਗਈ, ਪਰ ਭਾਰਤੀ ਫੌਜ ਵੱਲੋਂ ਤਬਾਹ ਕੀਤੀਆਂ ਜਾਂ ਲੁੱਟੀਆਂ ਗਈਆਂ ਚੀਜ਼ਾਂ ਨਾਲ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ।
ਭਾਰਤੀ ਫੋਜ ਵੱਲੋਂ ਲੁੱਟੀਆਂ ਗਈਆਂ ਚੀਜ਼ਾਂ ਸਿੱਖਾਂ ਲਈ ਬਹੁਤ ਹੀ ਮਹੱਤਵਪੂਰਨ ਹਨ ਅਤੇ ਇਨ੍ਹਾਂ ਨੂੰ ਵਾਪਿਸ ਪ੍ਰਾਪਤ ਕਰਨ ਲਈ ਸਿੱਖ ਬਹੁਤ ਯਤਨ ਕਰ ਰਹੇ ਹਨ, ਪਰ ਭਾਰਤ ਸਰਕਾਰ ਨੇ ਅਜੱ ਤੱਕ ਇਨ੍ਹਾਂ ਚੀਜ਼ਾਂ ਨੂੰ ਵਾਪਿਸ ਨਹੀਂ ਕੀਤਾ।
ਸਿੱਖ ਰੈਫਰੈਂਸ ਲਾਇਬਰੇਰੀ ਦੀ ਤਬਾਹੀ ਅਤੇ ਸਿੱਖ ਨਸਲਕੁਸ਼ੀ:
ਸਿੱਖ ਵਿਦਵਾਨਾਂ ਦਾ ਇਹ ਵਿਸ਼ਵਾਸ਼ ਹੈ ਕਿ ਸਿੱਖ ਰੈਫਰੈਂਸ ਲਾਇਬਰੇਰੀ ਦੀ ਲੁੱਟ ਅਤੇ ਤਬਾਹੀ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਦੀ ਵੱਡੀ ਯੋਜਨਾ ਦਾ ਹੀ ਇੱਕ ਹਿੱਸਾ ਸੀ।
ੀੲੱਥੇ ਇਹ ਯਾਦ ਰੱਖਣਯੋਗ ਹੈ ਕਿ ਜੂਨ 1984 ਵਿੱਚ ਪੰਜਾਬ ਅਤੇ ਗੁਆਂਢੀ ਰਾਜਾਂ ਦੇ ਗੁਰਦੁਅਰਿਆਂ ‘ਤੇ ਭਾਰਤੀ ਫੌਜ ਵੱਲੋਂ ਹਮਲੇ ਕੀਤੇ ਗਏ ਸਨ ਅਤੇ ਨਵੰਬਰ 1984 ਵਿੱਚ ਸਮੁੱਚੇ ਭਾਰਤ ਵਿੱਚ ਸਿੱਖਾਂ ਦਾ ਯੋਜਨਾਬੱਧ ਤਰੀਕੇ ਨਾਲ ਕਤਲੇਆਮ ਕੀਤਾ ਗਿਆ ਸੀ।