ਚੰਡੀਗੜ੍ਹ: ਅੱਜ (7 ਨਵੰਬਰ, 2017) ਪੰਜਾਬ ਪੁਲਿਸ ਵਲੋਂ ਜਗਦੀਸ਼ ਗਗਨੇਜਾ (ਜਲੰਧਰ), ਪਾਸਟਰ ਸੁਲਤਾਨ ਮਸੀਹ (ਲੁਧਿਆਣਾ), ਰਵਿੰਦਰ ਗੋਸਾਈਂ (ਲੁਧਿਆਣਾ) ਆਦਿ ਦੇ ਕਤਲਾਂ ਦੀ ਪਹੇਲੀ ਨੂੰ ਸੁਲਝਾਉਣ ਦਾ ਐਲਾਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਵਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਦਾਅਵਾ ਕੀਤਾ ਗਿਆ ਕਿ ਪਾਕਿਸਤਾਨ ਦੀ ਆਈ.ਐਸ.ਆਈ. ਵਲੋਂ ਇਹ ਕਤਲ ਕਰਵਾਏ ਗਏ ਹਨ।
ਪ੍ਰੈਸ ਕਾਨਫਰੰਸ ‘ਚ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਮਹੀਨੇ ਆਰ.ਐਸ.ਐਸ. ਆਗੂ ਰਵਿੰਦਰ ਗੋਸਾਈਂ ਦਾ ਲੁਧਿਆਣਾ ਵਿਖੇ ਹੋਇਆ ਕਤਲ ਅਤੇ ਜਗਦੀਸ਼ ਗਗਨੇਜਾ ਦਾ ਜਲੰਧਰ ਵਿਖੇ ਹੋਏ ਕਤਲ ਵੀ ਸੁਲਝਾ ਲਿਆ ਗਿਆ ਹੈ ਹਾਲਾਂਕਿ ਗਗਨੇਜਾ ਦਾ ਕੇਸ ਸੀ.ਬੀ.ਆਈ. ਹਵਾਲੇ ਕਰ ਦਿੱਤਾ ਗਿਆ ਸੀ।
ਪੁਲਿਸ ਮੁਤਾਬਕ ਇਨ੍ਹਾਂ ਕਤਲਾਂ ਪਿੱਛੇ ਨਾਭਾ ਜੇਲ੍ਹ ‘ਚ ਬੰਦ ਧਰਮਿੰਦਰ ਉਰਫ ਗਗਨੀ ਵਾਸੀ ਪਿੰਡ ਮੇਹਰਬਾਨ (ਲੁਧਿਆਣਾ) ਅਤੇ ‘ਗਰਮ ਖਿਆਲੀ’ ਸਿੱਖਾਂ ਦੀ ਮਿਲੀਭੁਗਤ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
ਪੁਲਿਸ ਮੁਤਾਬਕ ਜਿੰਮੀ ਸਿੰਘ (ਤਲਜੀਤ ਸਿੰਘ), ਜੋ ਕਿ ਜੰਮੂ ਦਾ ਰਹਿਣ ਵਾਲਾ ਹੈ, ਪਿਛਲੇ ਕੁਝ ਸਾਲਾਂ ਤੋਂ ਯੂ.ਕੇ. ‘ਚ ਰਹਿ ਰਿਹਾ ਸੀ, ਪਿਛਲੇ ਦਿਨੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਜਗਤਾਰ ਸਿੰਘ ਜੌਹਲ ਉਰਫ ਜੱਗੀ (ਬਰਤਾਨਵੀ ਨਾਗਰਿਕ, ਜਿਸਨੂੰ ਕੁਝ ਦਿਨ ਪਹਿਲਾਂ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ)।
ਪੁਲਿਸ ਨੇ ਚੌਥੇ ਗ੍ਰਿਫਤਾਰ ਬੰਦੇ ਦੇ ਨਾਂ ਦਾ ਅਧਿਕਾਰਤ ਤੌਰ ‘ਤੇ ਹਾਲੇ ਐਲਾਨ ਨਹੀਂ ਕੀਤਾ, ਜਿਸਨੂੰ ਕਿ ਮੀਡੀਆ ਰਿਪੋਰਟਾਂ ਮੁਤਾਬਕ ਅੱਜ ਸਵੇਰੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ।
ਸਬੰਧਤ ਖ਼ਬਰ:
ਇੰਗਲੈਂਡ ਤੋਂ ਪਰਤੇ ਸਿੱਖ ਨੌਜਵਾਨ ਨੂੰ ਦਿੱਲੀ ਹਵਾਈ ਅੱਡੇ ਤੋਂ ਚੁੱਕ ਕੇ ਪੰਜਾਬ ਪੁਲਿਸ ਨੇ ਪਾਇਆ ਕੇਸ …
ਪ੍ਰੈਸ ਕਾਨਫਰੰਸ ‘ਚ ਡੀਜੀਪੀ ਅਰੋੜਾ ਨੇ ਇਨ੍ਹਾਂ ਅਣਸੁਝਲੇ ਕਤਲਾਂ ਨੂੰ ਹੱਲ ਕਰਨ ਲਈ ਆਈ.ਜੀ. ਇੰਟੈਲੀਜੈਂਸ ਅਮਿਤ ਪ੍ਰਸਾਦ, ਡੀ.ਆਈ.ਜੀ. ਕਾਂਉਂਟਰ ਇੰਟੈਲੀਜੈਂਸ ਰਣਬੀਰ ਖੱਟੜਾ, ਐਸ.ਐਸ.ਪੀ. ਮੋਗਾ ਰਣਜੀਤ ਸਿੰਘ, ਐਸ.ਐਸ.ਪੀ. ਬਟਾਲਾ ਓਪਿੰਦਰਜੀਤ ਸਿੰਘ ਘੁੰਮਣ, ਐਸ.ਪੀ. ਰਜਿੰਦਰ ਸਿੰਘ, ਐਸ.ਪੀ. ਵਜ਼ੀਰ ਸਿੰਘ, ਡੀ.ਐਸ.ਪੀ, ਸੁਲੱਖਣ ਸਿੰਘ, ਸਰਬਜੀਤ ਸਿੰਘ, ਇੰਸਪੈਕਟਰ ਸੀ.ਆਈ.ਏ. ਮੋਗਾ ਕਿੱਕਰ ਸਿੰਘ ਅਤੇ ਏ.ਐਸ.ਆਈ. ਹਰੀਪਾਲ ਦਾ ਵਿਸ਼ੇਸ਼ ਧੰਨਵਾਦ ਕੀਤਾ।
ਸਬੰਧਤ ਖ਼ਬਰ:
ਬਾਘਾਪੁਰਾਣਾ ਪੁਲਿਸ ਨੇ ਜਲੰਧਰ ਤੋਂ ਯੂ.ਕੇ. ਦੇ ਨਾਗਰਿਕ ਨੂੰ ਕੀਤਾ ਗ੍ਰਿਫਤਾਰ …