Site icon Sikh Siyasat News

ਪੰਜਾਬ ਪੁਲਿਸ ਵਲੋਂ ਤਿੰਨ ਸਿੱਖ ਗ੍ਰਿਫਤਾਰ; ਦੋ ਵਿਦੇਸ਼ੀ ਸਿੱਖ ਵੀ ਨਾਮਜ਼ਦ

ਚੰਡੀਗੜ੍ਹ/ ਹੁਸ਼ਿਆਰਪੁਰ: ਮੀਡੀਆ ਵਿਚ ਛਪੀਆਂ ਰਿਪੋਰਟਾਂ ਮੁਤਾਬਕ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਤਿੰਨ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦਾ ਸਬੰਧ ਖ਼ਾਲਿਸਤਾਨ ਲਿਬਰੇਸ਼ਨ ਫੋਰਸ (KLF) ਨਾਲ ਹੈ। ਇਨ੍ਹਾਂ ਤਿੰਨਾਂ ਤੋਂ ਅਲਾਵਾ ਇਸ ਕੇਸ ਵਿਚ ਵਿਦੇਸ਼ੀਂ ਵਸਦੇ ਦੋ ਸਿੱਖ ਵੀ ਨਾਮਜ਼ਦ ਹਨ। ਜਿਨ੍ਹਾਂ ਵਿਚੋਂ ਇਕ ਅਮਰੀਕਾ ਦੇ ਹਰਜਾਪ ਸਿੰਘ ਜਾਪੀ ਅਤੇ ਦੂਜਾ ਨਾਂ ਇਟਲੀ ਦੇ ਅਵਤਾਰ ਸਿੰਘ ਦਾ ਹੈ। ਦੋਵੇਂ ਹੀ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ।

ਫੋਟੋ ਸਿਰਫ ਪ੍ਰਤੀਕ ਦੇ ਤੌਰ ‘ਤੇ ਇਸਤੇਮਾਲ ਕੀਤੀ ਗਈ

ਪੁਲਿਸ ਮੁਤਾਬਕ ਗ੍ਰਿਫਤਾਰ ਤਿੰਨਾਂ ਨੌਜਵਾਨਾਂ ਕੋਲੋਂ 3 ਪਿਸਟਲਾਂ, 15 ਬੁਲੇਟ ਪਰੂਫ ਜੈਕਟਾਂ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਹੈ। ਪੁਲਿਸ ਮੁਤਾਬਕ ਗ੍ਰਿਫਤਾਰ ਨੌਜਵਾਨਾਂ ਵਿਚ ਜਸਪ੍ਰੀਤ ਸਿੰਘ ਜੱਸਾ, ਹਰਦੀਪ ਸਿੰਘ ਦੀਪਾ ਅਤੇ ਕੁਲਦੀਪ ਸਿੰਘ ਪਿੰਡ ਮੋਹਲਾ ਸ਼ੇਖਾਂ ਹਨ। ਇਨ੍ਹਾਂ ਤਿੰਨਾਂ ਖਿਲਾਫ ਥਾਣਾ ਚੱਬੇਵਾਲ ਵਿਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਤਿੰਨੇ ਨੌਜਵਾਨ ਇਸ ਵੇਲੇ ਪੁਲਿਸ ਰਿਮਾਂਡ ‘ਚ ਹਨ।

ਹੋਰ ਵਧੇਰੇ ਵੇਰਵਿਆਂ ਲਈ ਵੇਖੋ:

http://sikhsiyasat.net/2016/08/10/punjab-police-books-diaspora-sikh-activists-uapa-three-locals-arrested-hoshiarpur-district/

ਪੁਲਿਸ ਮੁਤਾਬਕ ਜਸਪ੍ਰੀਤ ਸਿੰਘ ਜੱਸਾ ਆਪਣੇ ਪਿੰਡ ਹੰਦੋਵਾਲ ਵਿਖੇ ਗੱਤਕਾ ਸਿਖਾਉਂਦਾ ਸੀ, ਉਥੇ ਉਸਦੀ ਮੁਲਾਕਾਤ ਅਵਤਾਰ ਸਿੰਘ ਨਾਂ ਦੇ ਬੰਦੇ ਨਾਲ ਹੋਈ ਜਿਹੜੀ ਕਿ ਇਸੇ ਸਾਲ ਜੂਨ ਵਿਚ ਇਟਲੀ ਚਲਿਆ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version