ਚੰਡੀਗੜ੍ਹ ( 4 ਦਸੰਬਰ, 2014): ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੂਖਬੀਰ ਬਾਦਲ ਨੂੰ ਆਸ਼ੂਤੋਸ਼ ਦੇ ਅੰਤਮ ਸਸਕਾਰ ਦੇ ਸਬੰਧ ਚ ਹਾਈਕੋਰਟ ਦੇ ਹੁਕਮਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਚ ਸੁਖਬੀਰ ਨੇ ਕਿਹਾ ਕਿ ਪੰਜਾਬ ਸਰਕਾਰ ਕਾਨੂੰਨ ਅਨੁਸਾਰ ਕੰਮ ਕਰੇਗੀ ਤੇ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਦੀ ਇਜਾਜਤ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਆਸ਼ੂਤੋਸ਼ ਦੇ ਸਸਕਾਰ ਕਰਨ ਦੇ ਦਿੱਤੇ ਹੁਕਮਾਂ ‘ਤੇ ਵਿਚਾਰ ਕਰ ਰਹੀ ਹੈ ਅਤੇ ਮੈਂ ਅਜੇ ਹਾਈਕੋਰਟ ਦੀ ਜੱਜਮੈਂਟ ਪੜ੍ਹਨੀ ਹੈ ਇਸ ਤੋਂ ਬਾਦ ਹੀ ਕੋਈ ਸਹੀ ਪ੍ਰਤੀਕਿਰਿਆ ਦੇ ਸਕਾਂਗਾ ਜੋ ਹਾਈਕੋਰਟ ਦਾ ਹੁਕਮ ਹੈ ਉਸ ਤੇ ਸਰਕਾਰ ਫੁੱਲ ਚੜਾਏਗੀ।
ਜ਼ਿਕਰਯੋਗ ਹੈ ਕਿ ਆਸ਼ੂਤੋਸ਼ ਦਾ ਮ੍ਰਿਤਕ ਸਰੀਰ ਲੈਣ ਸਬੰਧੀ ਆਪਣੇ ਆਪ ਨੂੰ ਆਸ਼ੂਤੋਸ਼ ਦਾ ਪੁੱਤਰ ਕਹਿਣ ਵਾਲੇ ਦਲੀਪ ਝਾਅ ਅਤੇ ਆਸ਼ੁਤੋਸ਼ ਦੇ ਪੁਰਾਣੇ ਡਰਾਈਵਰ ਪੂਰਨ ਸਿੰਘ ਵੱਲੋਂ ਹਾਈਕੋਰਟ ਵਿੱਚ ਦਾਇਰ ਪਟੀਸ਼ਂ ਦਾ ਨਿਪਟਾਰਾ ਕਰਦਿਆਂ ਲੰਘੀ 1 ਦਸੰਬਰ ਨੂੰ ਪੰਜਾਬ ਸਰਕਾਰ ਨੂੰ ਹੁਕਮ ਕੀਤਾ ਸੀ ਕਿ ਪੰਜਾਬ ਸਰਕਾਰ ਆਸ਼ੂਤੋਸ਼ ਦਾ ਸਸਕਾਰ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਕਰਨ ਦਾ ਪ੍ਰਬੰਧ ਕਰੇ।
ਉੱਧਰ ਡੇਰੇ ਦੀ ਪ੍ਰਬੰਧੀ ਕਮੇਟੀ ਨੇ ਆਸ਼ੂਤੋਸ਼ ਦੇ ਜਿੰਦਾ ਅਤੇ ਸਮਾਧੀ ਵਿੱਚ ਹੋਦਾ ਦਾਅਵਾ ਕਰਦਿਆਂ ਹਾਈਕੋਰਟ ਦੇ ਇੱਕ ਮੈਂਬਰੀ ਜੱਜ ਦੇ ਆਸ਼ੂਤੋਸ਼ ਦੇ ਸਸਕਾਰ ਸਬੰਧੀ ਉਪਰੋਕਤ ਫੈਸਲੇ ਨੂੰ ਹਾਈਕੋਰਟ ਦੇ ਦੋਹਰੇ ਬੈਂਚ ਕੋਲ ਪਟੀਸਨ ਦਰਜ਼ ਕਰਕੇ ਸਸਕਾਰ ਕਰਨ ਦੇ ਫੈਸਲੇ ‘ਤੇ ਰੋਕ ਲਾਉਣ ਦੀ ਮੰਗ ਕੀਤੀ ਹੈ।