July 26, 2015 | By ਸਿੱਖ ਸਿਆਸਤ ਬਿਊਰੋ
ਚੰਡੀਗਡ਼੍ਹ (25 ਜੁਲਾੲੀ, 2015): ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨਾਲ ਗੱਲਬਾਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਲੁਧਿਆਣਾ ਦੇ ਡੀਐੱਮਸੀ ਪਹੁੰਚੇ।
ਉਨ੍ਹਾਂ ਨੇ ਬਾਪੂ ਸੂਰਤ ਸਿੰਘ ਖਾਲਸਾ ਦੇ ਪਪਰਿਵਾਰਕ ਮੈਬਰਾਂ ਨਾਲ ਗੱਲ ਕਰਕੇ ਸਰਕਾਰ ਦਾ ਪੱਖ ਸਪੱਸ਼ਟ ਕੀਤਾ ।ਇਸ ਦੌਰਾਨ ਸੀਨੀਅਰ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਡੀਐਮਸੀ ਹਸਪਤਾਲ ਵਿੱਚ ਸੂਰਤ ਸਿੰਘ ਖ਼ਾਲਸਾ ਨਾਲ ਮੁਲਾਕਾਤ ਕਰ ਕੇ ੳੁਨ੍ਹਾਂ ਨੂੰ ਮਨਾੳੁਣ ਦੀ ਕੋਸ਼ਿਸ਼ ਵੀ ਕੀਤੀ।
ਸੂਤਰਾਂ ਤੋਂ ਪਤਾ ਲੱਗਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੇ ਕਿਸੇ ਵੀ ਸਿੱਖ ਬੰਦੀ ਨੂੰ ਰਿਹਾਅ ਕਰਨ ਤਂ ਅਸਮਰੱਥਾ ਜ਼ਾਹਿਰ ਕਰਦਿਆਂ ਪੰਜਾਬ ਤੋਂ ਬਾਹਰਲੇ ਸੂਬਿਆਂ ਦੀਆਂ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਬਦਲਣ ਦੀ ਗੱਲ ਆਖੀ ਹੈ।
ਇਨ੍ਹਾਂ ਵਿੱਚੋਂ ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖੇਡ਼ਾ ਨੂੰ ਪਹਿਲਾਂ ਹੀ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ ਅਤੇ ਅਗਲੀ ਵਾਰੀ ਵਰਿਆਮ ਸਿੰਘ ਨੂੰ ਬਰੇਲੀ ਜੇਲ੍ਹ ਤੋਂ ਪੰਜਾਬ ਤਬਦੀਲ ਕਰਨ ਦੀ ਹੈ। ਹਾਲਾਂਕਿ ਸਰਕਾਰ ਵਿਚਲੇ ਸੀਨੀਅਰ ਅਹੁਦੇਦਾਰ ਇਹੀ ਕਹਿ ਰਹੇ ਹਨ ਕਿ ਬੰਦੀਆਂ ਨੂੰ ਤਬਦੀਲ ਕਰਨਾ ਰੁਟੀਨ ਦੀ ਕਾਰਵਾੲੀ ਹੈ ਪਰ ਸੂਤਰਾਂ ਮੁਤਾਬਕ ਇਨ੍ਹਾਂ ਬੰਦੀਆਂ ਨੂੰ ਪੰਜਾਬ ਵਿੱਚ ਤਬਦੀਲ ਕਰਨ ਵਿੱਚ ਹੁਣ ਤੇਜ਼ੀ ਆਏਗੀ।
ਲੁਧਿਆਣਾ ਵਿੱਚ ਕੱਲ੍ਹ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਪੁੱਤਰ ਤੇ ਧੀ ਨਾਲ ਮੁਲਾਕਾਤ ਕਰਨ ਵਾਲੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਮੁੱਦੇ ਦੇ ਕਾਨੂੰਨੀ ਪਹਿਲੂਆਂ ਬਾਰੇ ਦੋਵਾਂ ਨੂੰ ਦੱਸ ਦਿੱਤਾ ਗਿਆ। ਇਸ ਬਾਰੇ ਮੁੱਖ ਮੰਤਰੀ ਦੇ ਸਲਾਹਕਾਰ ਹਰਚਰਨ ਬੈਂਸ ਨੇ ਕਿਹਾ, ‘‘ਇਸ ਤਰ੍ਹਾਂ ਦੀਆਂ ਸਮੱਸਿਆਵਾਂ ਬਹੁ ਦਿਸ਼ਾਵੀ ਹੁੰਦੀਆਂ ਹਨ। ਇਸ ਮੁੱਦੇ ੳੁਤੇ ਸਰਕਾਰ ਦੀ ਪਹੁੰਚ ਸਪੱਸ਼ਟ ਹੈ।
Related Topics: Bapu Surat Singh Khalsa, Dr. Daljeet Singh Cheema, Sikh Political Prisoners