ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਪੰਜਾਬ ਵਿਚ ਅਗਲਾ ਪੁਲਿਸ ਮੁਖੀ ਕਿਸੇ ਸਾਫ ਅਕਸ ਵਾਲੇ ਅਫਸਰ ਨੂੰ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਨਵੇਂ ਮੁੱਖੀ ਨੂੰ ਲਗਾਉਣ ਸੰਬੰਧੀ ਹੋ ਰਹੀਆ ਸਿਆਸੀ ਚਰਚਾਵਾਂ, ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਲਈ ਅਤਿ ਗੰਭੀਰ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਉਤੇ ਤਸੱਦਦ-ਜੁਲਮ ਢਾਹੁਣ ਵਾਲਾ, ਸਿੱਖ ਕੌਮ ਦਾ ਕਤਲੇਆਮ ਕਰਨ ਵਾਲਾ ਜਾਂ ਗਲਤ ਢੰਗਾਂ ਰਾਹੀ ਧਨ-ਦੌਲਤਾਂ ਤੇ ਜ਼ਾਇਦਾਦਾਂ ਦੇ ਭੰਡਾਰ ਇਕੱਤਰ ਕਰਨ ਵਾਲਾ ਮਰਹੂਮ ਕੇ.ਪੀ.ਐਸ. ਗਿੱਲ, ਰੀਬੇਰੋ, ਸੁਮੇਧ ਸੈਣੀ, ਐਸ.ਐਸ. ਵਿਰਕ, ਇਜਹਾਰ ਆਲਮ ਆਦਿ ਵਰਗਾ ਜੋ ਏ.ਐਸ.ਪੀ, ਐਸ.ਐਸ.ਪੀ, ਡੀ.ਆਈ.ਜੀ ਜਾਂ ਆਈ.ਜੀ. ਦੇ ਕਿਸੇ ਵੀ ਅਹੁਦੇ ਤੇ ਕੰਮ ਕਰ ਰਿਹਾ ਹੋਵੇ, ਅਜਿਹਾ ਜਾਲਮ ਡੀਜੀਪੀ ਸਿੱਖ ਕੌਮ ਤੇ ਪੰਜਾਬ ਸੂਬੇ ਨੂੰ ਕਦੇ ਵੀ ਪ੍ਰਵਾਨ ਨਹੀਂ ਹੋਵੇਗਾ।