ਵਿਦੇਸ਼

ਪੰਜਾਂ ਪਿਆਰਿਆਂ ਦੀ ਅਗਵਾਈ ‘ਚ ਸ਼੍ਰੀ ਦਰਬਾਰ ਸਾਹਿਬ ‘ਤੇ ਹਮਲੇ ਮੌਕੇ ਲੰਢਨ ਵਿੱਚ ਰੋਸ ਮਾਰਚ

By ਸਿੱਖ ਸਿਆਸਤ ਬਿਊਰੋ

June 09, 2014

ਲੰਡਨ (8 ਜੂਨ  2014): ਸ਼੍ਰੀ ਦਰਬਾਰ ਸਾਹਿਬ’ਤੇ ਜੂਨ 1984 ਵਿੱਚ ਹੋਏ ਫੌਜੀ ਹਮਲੇ ਦੀ 30ਵੀਂ ਵਰੇਗੰਢ ਮੋਕੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ. ਕੇ. ਦੇ ਬੈਨਰ ਹੇਠ ਕੀਤੇ ਗਏ ਇਸ ਰੋਸ ਮਾਰਚ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ, ਜਿਸ ਦੀ ਸ਼ੁਰੂਆਤ ਹਾਈਡ ਪਾਰਕ ਤੋਂ ਹੋਈ, ਸਿੱਖ ਸੰਗਤਾਂ ਸਵੇਰੇ 10 ਵਜੇ ਤੋਂ ਹੀ ਲੰਡਨ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ ਤੇ 11 ਵਜੇ ਹਾਈਡ ਪਾਰਕ ਲੰਡਨ ਵਿਖੇ ਇਕੱਠੀਆਂ ਹੋਈਆਂ ਸੰਗਤਾਂ ਨੇ ਟਰੈਫਗਲਰ ਸੁਕੇਅਰ ਤੱਕ ਰੋਸ ਮਾਰਚ ਕੀਤਾ ਤੇ ਟਰੈਫਗਲਰ ਸੁਕੇਅਰ ਵਿਖੇ ਵਿਸ਼ਾਲ ਰੋਸ ਰੈਲੀ ਨੂੰ ਸਿੱਖ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ ।

ਇਸ ਰੋਸ ਮੁਜ਼ਾਹਰੇ ਵਿੱਚ ਸਾਊਥਾਲ, ਗ੍ਰੇਵਜ਼ੈਂਡ, ਲੈਸਟਰ, ਬਰਮਿੰਘਮ, ਸਾਊਥਹੈਂਪਟਨ, ਨਿਊਕਾਸਲ, ਕਵੈਂਟਰੀ, ਵੁਲਵਰਹੈਂਪਟਨ, ਹੇਜ਼, ਹੰਸਲੋ, ਸਲੋਹ ਆਦਿ ਸਮੇਤ ਇੰਗਲੈਂਡ ਦੇ 55 ਗੁਰੂ ਘਰਾਂ ‘ਚੋਂ ਵਿਸ਼ੇਸ਼ ਕੋਚਾਂ ਰਾਹੀਂ ਤੇ ਰੇਲਾਂ, ਕਾਰਾਂ ਰਾਹੀਂ ਦੇਸ਼ ਭਰ ‘ਚੋਂ ਹਜ਼ਾਰਾਂ ਸਿੱਖ ਪਹੁੰਚੇ ਹੋਏ ਸਨ, ਇਸ ਤੋਂ ਇਲਾਵਾ ਯੂਰਪ, ਅਮਰੀਕਾ, ਕੈਨੇਡਾ ਆਦਿ ਤੋਂ ਵੀ ਸਿੱਖ ਆਗੂ ਪਹੁੰਚੇ ।

ਸਿੱਖਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੰਥਕ ਬੁਲਾਰਿਆਂ ਨੇ ਕਿਹਾ ਕਿ ਸਿੱਖ 30 ਸਾਲ ਬਾਅਦ ਵੀ ਜੂਨ 1984 ਦੀਆਂ ਘਟਨਾਵਾਂ ਨੂੰ ਭੁੱਲੇ ਨਹੀਂ ਹਨ ਙ ਬੁਲਾਰਿਆਂ ਨੇ ਕਿਹਾ ਕਿ ਅਫਸੋਸ ਹੈ ਕਿ ਦੁਨੀਆ ਭਰ ‘ਚ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦਾ ਢੰਡੋਰਾ ਪਿੱਟਣ ਵਾਲੇ ਬਰਤਾਨੀਆ ਦੀ ਉਸ ਵੇਲੇ ਦੀ ਥੈਚਰ ਸਰਕਾਰ ਨੇ ਵੀ ਇਸ ਹਮਲੇ ਲਈ ਭਾਰਤ ਨੂੰ ਸਲਾਹ ਦਿੱਤੀ ਸੀ ਙ ਬੁਲਾਰਿਆਂ ਨੇ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਜਾਂਚ ਦੀ ਮੰਗ ਕੀਤੀ ।

 ਜੂਨ 1984 ਨੂੰ ਭਾਰਤ ਦੀ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ‘ਤੇ ਭਾਰਤੀ ਫੌਜ ਵੱਲੋ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਪੰਜਾਬ ਵਿੱਚ 37 ਗੁਰਦੁਆਰਿਆਂ ‘ਤੇ ਹਲਮਲਾ ਕੀਤਾ ਸੀ। ਇਸ ਹਮਲੇ ਵਿੱਚ ਭਾਰਤੀ ਫੌਜ ਵੱਲੋਂ ਸਿੱਖ ਪ੍ਰਭੂਸੱਤਾ ਦੇ ਕੇਂਦਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ ਅਤੇ ਗੁਰੁ ਅਰਜਨ ਸਾਹਿਬ ਦਾ ਸ਼ਹੀਦੀ ਪੂਰਬ ਮਨਾਉਣ ਆਏ ਹਜ਼ਾਰਾਂ ਸ਼ਰਧਾਲੂਆਂ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਭਾਰਤੀ ੋਝ ਦੇ ਇਸ ਹਮਲੇ ਦਾ ਜਾਬਾਬ ਦਿੰਦਿਆਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਾਖੀ ਅਤੇ ਸ਼ਾਨ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ,ਉਨ੍ਹਾਂ ਦੇ ਨੇੜਲ਼ੇ ਸਾਥੀ ਭਾਈ ਅਮਰੀਕ ਸਿੰਘ ਅਤੇ ਜਨਰਲ ਸ਼ਬੇਗ ਸਿੰਘ ਸ਼ਹੀਦ ਹੋ ਗਏ ਸਨ।

ਇਨ੍ਹਾਂ ਮਹਾਨ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ ਭਾਰਤੀ ਫੌਜ ਦੀ ਇਸ ਅਣਮਨੁੱਖੀ ਕਾਰਵਾਈ ਦੇ ਵਿਰੋਧ ਵਿੱਚ  ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ‘ਤੇ ਭਾਰਤੀ ਫੌਜ ਵਲੋਂ ਕੀਤੇ ਗਏ ਹਮਲੇ ਦੀ 30ਵੀਂ ਵਰ੍ਹੇਗੰਢ ਮੌਕੇ ਲੰਡਨ ਵਿਖੇ ਸਿੱਖਾਂ ਵਲੋਂ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ‘ਚ ਦੇਸ਼ ਵਿਦੇਸ਼ ਤੋਂ ਸਿੱਖ ਸ਼ਾਮਿਲ ਹੋਏ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: