ਫਰੀਦਕੋਟ ਵਿਖੇ ਸਿੱਖ ਜਥੇਬੰਦੀਆਂ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦੀਆਂ ਤਸਵੀਰਾਂ।

ਸਿੱਖ ਖਬਰਾਂ

ਸਿੱਖ ਨੌਜਵਾਨਾਂ ਨੂੰ ਕਿਤਾਬਾਂ,ਤਸਵੀਰਾਂ ਦੇ ਅਧਾਰ ‘ਤੇ ਉਮਰਕੈਦ ਸੁਣਾਏ ਜਾਣ ‘ਤੇ ਸਿੱਖਾਂ ਵਲੋਂ ਫਰੀਦਕੋਟ ਵਿਖੇ ਰੋਸ ਮਾਰਚ

By ਸਿੱਖ ਸਿਆਸਤ ਬਿਊਰੋ

February 15, 2019

ਫਰੀਦਕੋਟ:ਬੀਤੇ ਦਿਨੀਂ ਨਵਾਂਸ਼ਹਿਰ ਦੀ ਇੱਕ ਅਦਾਲਤ ਵਲੋਂ ਤਿੰਨ ਸਿੱਖ ਕਾਰਕੁੰਨਾਂ ਅਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ 1978 ਦੇ ਸ਼ਹੀਦੀ ਸਾਕੇ ਦੇ ਸ਼ਹੀਦਾਂ ਦੀਆਂ ਤਸਵੀਰਾਂ, ਸਿੱਖ ਸੰਘਰਸ਼ ਨਾਲ ਜੁੜੀਆਂ ਤਸਵੀਰਾਂ ਦੇ ਅਧਾਰ ‘ਤੇ ਉਮਰ ਕੈਦ ਦੀ ਸਜਾ ਸੁਣਾਈ ਗਈ।

ਨਵਾਂਸ਼ਹਿਰ ਸਥਾਨਕ ਅਦਾਲਤ ਦੇ ਜੱਜ ਰਣਧੀਰ ਵਰਮਾ ਨੇ ਇਹਨਾਂ ਤਿੰਨੇ ਸਿੱਖਾਂ ਨੂੰ ਭਾਰਤੀ ਰਾਜ ਵਿਰੁੱਧ ਜੰਗ ਵਿੱਢਣ ਦੇ ਦੋਸ਼ਾਂ ਤਹਿਤ ਸਜਾ ਸੁਣਾਈ ਹੈ, ਕਨੂੰਨੀ ਮਾਹਰਾਂ ਅਨੁਸਾਰ ਇਹਨਾਂ ਸਿੱਖਾਂ ‘ਤੇ ਕਿਸੇ ਵੀ ਤਰ੍ਹਾਂ ਏਹ ਦੋਸ਼ ਸਿੱਧ ਨਹੀਂ ਹੁੰਦੇ।

ਦੁਨੀਆ ਭਰ ‘ਚ ਵੱਸਦੇ ਸਿੱਖਾਂ ਅੰਦਰ ਇਸ ਅਦਾਲਤੀ ਫੁਰਮਾਨ ਬਾਰੇ ਰੋਸ ਵੇਖਿਆ ਜਾ ਰਿਹਾ ਹੈ ਸ਼ੁੱਕਰਵਾਰ ਨੂੰ ਫਰੀਦਕੋਟ ਵਿਚਲੇ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਸਾਂਝੇ ਰੂਪ ‘ਚ ਰੋਸ ਮਾਰਚ ਕੀਤਾ ਗਿਆ।

ਅੱਜ ਦੇ ਰੋਸ ਮਾਰਚ ਵਿੱਚ ਬੋਲਦਿਆਂ ਹੋਇਆ ਦਲੇਰ ਸਿੰਘ ਡੰਡ ਨੇ ਕਿਹਾ ਕਿ ਸਿੱਖ ਨੋਜਵਾਨਾਂ ਨੂੰ ਨਵਾਂ ਸ਼ਹਿਰ ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜੋ ਕਿ ਸਿਰਫ ਇੱਕ ਇਤਿਹਾਸਕ ਦਾਬਾ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਜੋ ਕਿ ਸਾਡੇ ਸਿੱਖ ਅਜਾਇਬ ਘਰਾਂ ਵਿੱਚ ਲੱਗੀਆ ਹਨ, ਪਰ ਇਸ ਮਸਲੇ ਤੇ ਅੱਜ ਤੱਕ ਸਿੱਖਾਂ ਦੀ ਸਿਰਮੋਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨੇ ਅਵਾਜ਼ ਨਹੀ ਚੱਕੀ ਅਤੇ ਨਾ ਹੀ ਸਿੱਖ ਨੋਜਵਾਨਾਂ ਦੇ ਹੱਕ ਵਿੱਚ ਨਾਰਾ ਮਾਰਿਆ।ਇਸ ਮੋਕੇ ਬਾਬਾ ਅਵਤਾਰ ਸਿੰਘ ਸਾਧਾਵਾਲਾ ਨੇ ਕਿਹਾ ਕਿ ਤਿੰਨ ਸਿੱਖ ਨੋਜਵਾਨ ਭਾਈ ਅਰਵਿੰਦਰ ਸਿੰਘ, ਭਾਈ ਸੁਰਜੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਨਾਮ ਦੇ ਨੋਜਵਾਨਾਂ ਨੂੰ ਸਾਰੇ ਕਾਇਦੇ ਕਾਨੂੰਨਾਂ ਨੂੰ ਛਿੱਕੇ ਤੇ ਟੰਗ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜੋ ਕਿ ਭਾਰਤ ਦੇ ਸੰਵਿਧਾਨ ਤੋਂ ਪਰ੍ਹੇ ਹੈ।ਇਸ ਮੋਕੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ, ਸੁਰਜੀਤ ਸਿੰਘ ਅਰਾਈਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਦਖਲ ਅੰਦਾਜ਼ੀ ਕਰਕੇ ਨੋਜਵਾਨਾਂ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ।

ਇਸ ਮੋਕੇ ਕੁਲਦੀਪ ਸਿੰਘ ਖਾਲਸਾ ਮਾਲਵਾ ਜ਼ੋਨ ਇੰਚਰਾਜ, ਫੈਡਰੇਸ਼ਨ, ਮੱਖਣ ਸਿੰਘ ਸ਼ੇਰ ਸਿੰਘ ਵਾਲਾ, ਜਸਵਿੰਦਰ ਸਿੰਘ ਸਾਦਿਕ, ਬਹਾਦੁਰ ਸਿੰਘ ਕਿਸਾਨ ਵਿੰਗ ਮਾਨ ਅਕਾਲੀ ਦਲ ਵੀ ਮੋਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: