Site icon Sikh Siyasat News

ਜੰਮੂ ਵਿੱਚ ਬਾਦਲ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ; ਭਾਈ ਬਿੱਟੂ ਦੀ ਰਿਹਾਈ ਦੀ ਮੰਗ ਫਿਰ ਉੱਠੀ

ਜੰਮੂ (05 ਜਨਵਰੀ, 2010): ਯੂਨਾਈਟਿਡ ਸਿੱਖ ਕੌੰਸਲ ਵਲੋਂ ਬਾਦਲ ਸਰਕਾਰ ਦੀਆਂ ਕਾਰਵਾਈਆਂ ਦੇ ਵਿਰੁਧ ਜੰਮੂ ਜਰਨੈਲੀ ਸੜਕ, ਡਿਗਿਆਨਾ ਵਿਖੇ ਇਕ ਜੋਰਦਾਰ ਰੋਸ-ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਵਿਚਲੀ ਬਾਦਲ ਸਰਕਾਰ ਦਾ ਪੂਤਲਾ ਫੂਕਿਆ ਗਿਆ। ਇਸ ਵਿਰੋਧ ਪ੍ਰਦਰਸ਼ਨ ਵਿਚ ਵਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਇਹਨਾਂ ਬਾਦਲ ਸਰਕਾਰ ਦੀ ਝਾੜ-ਝੰਬ ਕਰਨ ਵਾਲੇ ਨਾਅਰੇ ਲਗਾਏ। ਪ੍ਰਦਰਸ਼ਨਕਾਰੀ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਸਨ।

ਇਸ ਦੁਰਾਨ ਕੌਂਸਲ ਦੇ ਕਨਵੀਨਰ ਸ.ਕੁਲਦੀਪ ਸਿਘ ਨੇ ਕਿਹਾ ਕਿ ਇੰਨੇ ਜੁਲਮ ਸਿੱਖਾਂ ਤੇ ਮੁਗਲਾਂ ਤੇ ਅੰਗਰੇਜ਼ਾਂ ਨੇ ਨਹੀਂ ਕਿਤੇ ਜਿੰਨੇ ਬਾਦਲ ਸਰਕਾਰ ਕਰ ਰਹੀ ਹੈ। ਉਹਨਾਂ ਦਾ ਇਸ਼ਾਰਾ ਪੰਜਾਬ ਵਿੱਚ ਹੋਰ ਰਹੀਆਂ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ, ਗੈਰ-ਕਾਨੂੰਨੀ ਹਿਰਾਸਤਾਂ ਅਤੇ ਸਰਕਾਰ ਵੱਲੋਂ ਡੇਰਾਵਾਦ ਨੂੰ ਦਿੱਤੀ ਜਾ ਰਹੀ ਖੁੱਲ੍ਹੀ ਸ਼ਹਿ ਵੱਲ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਬਾਦਲ ਸਰਕਾਰ ਇਹ ਕਾਰਵਾਈਆਂ ਹਿੰਦੂਤਵੀ ਤਾਕਤਾਂ ਦੀ ਸ਼ਹਿ ਉੱਤੇ ਕਰ ਰਹੀ ਹੈ।

ਕੌਂਸਲ ਦੇ ਮੁੱਖ ਬੁਲਾਰੇ ਭਾਈ ਮਨਮੋਹਨ ਸਿੰਘ ਜੰਮੂ ਨੇ ਕਿਹਾ ਕਿ ਬਾਦਲ ਸਰਕਾਰ ਨੇ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਸੈਂਕੜੇ ਸਿੱਖ ਨੌਜਵਾਨਾ ਨੂੰ ਬਿਨਾਂ ਨਿਆਂ-ਵਿਚਾਰ ਦੇ ਜੇਲਾਂ ਵਿਚ ਡਕਿਆ ਹਇਆ ਹੈ।ਜਿਨਾਂ ਨੂੰ ਰਿਹਾ ਕੀਤਾ ਜਾਵੇ। ਉਨਾ ਕਿਹਾ ਕਿ ਹੁਣ ਸਿੱਖਾਂ ਨੂੰ ਪੰਜਾਬ ਵਿਚ ਵੀ ਗੁਰਮਤਿ ਦਾ ਪ੍ਰਚਾਰ ਕਰਣ ਤੋਂ ਰੋਕਣ ਲਈ ਪ੍ਰਚਾਰਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਇਸੇ ਤਹਿਤ ਬਾਬਾ ਬਲਜੀਤ ਸਿੰਘ ਦੀ ਗ੍ਰਿਫਤਾਰੀ ਕਰਵਾਈ ਗਈ ਸੀ। ਇਸ ਦੋਰਾਨ ਸੈਂਕੜਿਆਂ ਦੀ ਗਿਣਤੀ ਵਿਚ ਕੌਂਸਲ ਦੇ ਮੈਂਬਰ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version