ਮਿਲਾਨ, ਇਟਲੀ ( 27 ਜਨਵਰੀ, 2016): ਭਾਈ ਪਰਮਜੀਤ ਸਿੰਘ ਪੰਮਾ ਜੋ ਕਿ ਬਰਤਾਨੀਆ ਵਿੱਚ ਸਿਆਸੀ ਸ਼ਰਨ ਦੇ ਅਧਾਰ ‘ਤੇ ਰਹਿ ਰਹੇ ਸਨ, ਦੀ ਭਾਰਤ ਹਵਾਲਗੀ ਖਿਲਾਫ 15 ਦੇਸ਼ਾਂ ਵਿੱਚ ਸਿੱਖਾਂ ਵੱਲੋਂ 5 ਫਰਵਰੀ ਨੂੰ ਸ਼ਾਂਤਮਈ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਭਾਰਤ ਸਰਕਾਰ ਵੱਲੋਂ ਇੰਟਰਪੋਲ ਨੂੰ ਦਿੱਤੀ ਅਰਜ਼ੀ ‘ਤੇ ਉਨ੍ਹਾਂ ਨੂੰ ਪੁਰਤਗਾਲ ਦੇ ਇੱਕ ਹੋਟਲ ਵਿੱਚੋਂ ਗ੍ਰਿਫਤਾਰ ਕਰ ਲ਼ਿਆ ਸੀ, ਜਿੱਥੇ ਉਹ ਪਰਿਵਾਰ ਸਮੇਤ ਛੁੱਟੀਆਂ ਮਨਾਉਣ ਗਏ ਸਨ।
ਇਸ ਸੰਬਧੀ ਜਾਣਕਾਰੀ ਦਿੰਦੇ ਇਟਲੀ ਸਿੱਖ ਕੌਸਲ ਦੇ ਪ੍ਰਧਾਨ ਭਾਈ ਜਸਵੀਰ ਸਿੰਘ ਤੂਰ, ਭਾਈ ਹਰਪਾਲ ਸਿੰਘ ਦਾਦੂਵਾਲ, ਭਾਈ ਅਮਰਜੀਤ ਸਿੰਘ ਖ਼ਾਲਸਾ, ਭਾਈ ਕੁਲਵੰਤ ਸਿੰਘ ਔਜਲਾ ਨੇ ਸਾਝੇ ਤੌਰ ‘ਤੇ ਦੱਸਿਆ ਕਿ ਮਿਲਾਨ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਸਬੰਧੀ ਸਾਰੀ ਲੋੜਦੀ ਕਾਰਵਾਈ ਕਰ ਲਈ ਹੈ।
ਇਹ ਰੋਸ ਪ੍ਰਦਰਸ਼ਨ 5 ਫਰਵਰੀ ਨੂੰ ਸਵੇਰੇ 10 ਵਜੇ ਤੋਂ ਅਰੰਭ ਹੋ ਕੇ 1 ਵਜੇ ਤੱਕ ਚੱਲੇਗਾ ਅਤੇ ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਨੂੰ ਰੋਕਣ ਲਈ ਇਕ ਮੰਗ ਪੱਤਰ ਪੁਰਤਗਾਲ ਅੰਬੈਸੀ, ਭਾਰਤੀ ਕੌਸਲੇਟ ਮਿਲਾਨ, ਸਿੰਦਕੋ ਦੀ ਮਿਲਾਨੋ ਨੂੰ ਦਿੱਤਾ ਜਾਵੇਗਾ ।