ਸ੍ਰੀਨਗਰ: ਭਾਰਤੀ ਕਬਜ਼ੇ ਵਾਲੇ ਕਸ਼ਮੀਰ ‘ਚ ਅਜ਼ਾਦੀ ਪਸੰਦ ਮੁਜਾਹਰਿਆਂ ਅਤੇ ਰੈਲੀਆਂ ਨੇ ਅੱਜ (29 ਅਗਸਤ) ਕਸ਼ਮੀਰ ਘਾਟੀ ਨੂੰ ਹਿਲਾ ਕੇ ਰੱਖ ਦਿੱਤਾ। ਅੱਜ 52 ਦਿਨਾਂ ਤੋਂ ਜਾਰੀ ਕਰਫਿਊ ‘ਚ ਢਿੱਲ ਦਿੱਤੀ ਗਈ ਸੀ।
ਇਨ੍ਹਾਂ ਅਜ਼ਾਦੀ ਪਸੰਦ ਅਤੇ ਭਾਰਤ ਵਿਰੋਧੀ ਮੁਜਾਹਰਿਆਂ ਵਿਚ ਸ੍ਰੀਨਗਰ, ਬਡਗਾਮ, ਬਾਰਾਮੁਲਾ, ਬਾਂਦੀਪੋਰ ਅਤੇ ਇਸਲਾਮਾਬਾਦ ਵਿਖੇ ਕਾਫੀ ਲੋਕ ਭਾਰਤੀ ਦਸਤਿਆਂ ਦੀਆਂ ਪੈਲੇਟ ਗੰਨਾਂ ਦੇ ਸ਼ਿਕਾਰ ਹੋਏ।
ਇਸੇ ਦੌਰਾਨ ਕਈ ਸਿੱਖ ਜਥੇਬੰਦੀਆਂ ਨੇ ਵੀ ਪ੍ਰੈਸ ਇਨਕਲੇਵ ਸ੍ਰੀਨਗਰ ਵਿਖੇ ਸ਼ਾਂਤੀਪੂਰਣ ਰੋਸ ਮਾਰਚ ਕੱਢਿਆ। ਰੋਸ ਮਾਰਚ ਕਸ਼ਮੀਰੀ ਲੋਕਾਂ ਦੇ ਅਜ਼ਾਦੀ ਸੰਘਰਸ਼ ਨੂੰ ਹਮਾਇਤ ਵਿਚ ਕੱਢਿਆ ਗਿਆ। ਇਸ ਰੋਸ ਮੁਜਹਿਰੇ ਦੀ ਅਗਵਾਈ ਸਿੱਖ ਆਗੂ ਨਰਿੰਦਰ ਸਿੰਘ ਖ਼ਾਲਸਾ ਨੇ ਕੀਤੀ। ਇਸ ਮੁਜਾਹਿਰੇ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇੰਟਰਨੈਸ਼ਕਲ ਸਿੱਖ ਫੈਡਰੇਸ਼ਨ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਹਿੱਸਾ ਲਿਆ।
ਇਸ ਖਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Pro-freedom protests rock Kashmir after ease in Curfew on Day 52 …