Site icon Sikh Siyasat News

“ਭਾਰਤੀ ਸਟੇਟ ਦੇ ਫਾਸ਼ੀਵਾਦ ਦਾ ਸਾਮ੍ਹਣਾ ਕਿਸ ਤਰ੍ਹਾਂ ਕੀਤਾ ਜਾਵੇ” ਦੇ ਵਿਸ਼ੇ ਤੇ ਰੱਖੇ ਸੈਮੀਨਾਰ ਵਿੱਚ ਅਜ਼ਾਦੀ ਪਸੰਦ ਨੇਤਾਵਾਂ ਤੇ ਸਿੱਖਾਂ ਨੂੰ ਸੱਦਾ

ਸ੍ਰੀਨਗਰ (9 ਜੂਨ 2015): ਭਾਰਤ ਦੀ ਨਵੀਂ ਸਰਕਾਰ ਦੇ ਫਿਰਕੂ ਅਤੇ ਫਾਸ਼ੀਵਾਦੀ ਏਜ਼ੰਡੇ ਨੂੰ ਅਤਿ ਖਤਰਨਾਖ ਕਰਾਰ ਦਿੰਦਿਆਂ ਹੁਰੀਅਤ ਕਾਨਫਰੰਸ ਦੇ ਅਜ਼ਾਦੀ ਪਸੰਦ ਧੜੇ ਦੇ ਮੁਖੀ ਸੱਯਦ ਅਲੀ ਸ਼ਾਹ ਗਿਲਾਨੀ ਨੇ ਕਿਹਾ ਕਿ ਜੇਕਰ ਇਸਦਾ ਬਾਰਤ ਵਿੱਚ ਵੱਸ ਰਹੀਆਂ ਘੱਟ ਗਿਣਤੀ ਕੌਮਾਂ ਵੱਲੋ ਇਕੱਠੇ ਹੋ ਕੇ ਇਸਦਾ ਮੁਕਾਬਲਾ ਨਾ ਕੀਤਾ ਗਿਆ ਤਾਂ ਕਸ਼ਮੀਰੀਆਂ ਸਮੇਤ ਸਾਰੀਆਂ ਘੱਟ ਗਿਣਤੀਆਂ ਦੀ ਹੋਂਦ ਖਤਰੇ ਵਿੱਚ ਪੈ ਜਾਵੇਗੀ।

ਸੱਯਦ ਅਲੀ ਸ਼ਾਹ ਗਿਲਾਨੀ

ਅਜ਼ਾਦੀ ਪਸੰਦ ਆਗੂ ਨੇ ਕਿਹਾ ਕਿ ਭਾਰਤ ਦੀਆਂ ਫਿਰਕੂ ਤਾਕਤਾਂ ਇਸ ਸਾਰੇ ਖੇਤਰ ਵਿੱਚ ਭਗਵਾਵਾਦ ਦਾ ਪਸਾਰ ਕਰਨਾ ਚਾਹੁੰਦੀਆਂ ਹਨ ਅਤੇ ਹਿੰਦੂਤਵ ਦਾ ਏਜ਼ੰਡਾ ਲਾਗੂ ਕਰਨਾ ਚਾਹੁੰਦੀਆਂ ਹਨ।ਆਪਣੇ ਇਸ ਮਕਸਦ ਦੀ ਪੂਰਤੀ ਲਈ ਉਹ ਸਰਕਾਰ ਦੀ ਤਾਕਤ ਵਰਤ ਰਹੀਆਂ ਹਨ।

ਉਨਾਂ ਦੱਸਿਆ ਕਿ ਹੁਰੀਅਤ ਕਾਨਫਰੰਸ ਵੱਲੋਂ “ਭਾਰਤੀ ਸਟੇਟ ਦੇ ਫਾਸ਼ੀਵਾਦ ਦਾ ਸਾਮ੍ਹਣਾ ਕਿਸ ਤਰ੍ਹਾਂ ਕੀਤਾ ਜਾਵੇ” ਦੇ ਵਿਸ਼ੇ ਤੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕਈ ਭਾਰਤ ਤੋਂ ਅਜ਼ਾਦੀ ਪਸੰਦ ਨੇਤਾਵਾਂ, ਸਿੱਖ ਜਥੇਬੰਦੀਆਂ ਅਤੇ ਈਸਾਈ ਭਾਈਚਾਰੇ ਦੇ ਪ੍ਰਤੀਨਿਧੀਆਂ ਨੂੰ ਸੱਦਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਰੀਅਤ ਕਾਨਫਰੰਸ ਨੇ 14 ਜੂਨ ਨੂੰ ਸ੍ਰੀਨਗਰ ਵਿੱਚ ਸੈਮੀਨਾਰ ਕਰਵਾਉਣ ਦਾ ਫ਼ੈਸਲਾ ਲਿਆ ਹੈ, ਜਿਸ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਲੋਕ ਆਪਣੇ ਵਿਚਾਰ ਪੇਸ਼ ਕਰਨਗੇ। ਸੈਮੀਨਾਰ ਲਈ ਜਿਨ੍ਹਾਂ ਸ਼ਖ਼ਸੀਅਤਾਂ ਨੂੰ ਬੁਲਾਇਆ ਗਿਆ ਹੈ, ਉਨ੍ਹਾਂ ਵਿੱਚ ਅਕਾਲੀ ਦਲ ਦੇ ਨੇਤਾ ਸਿਮਰਨਜੀਤ ਸਿੰਘ ਮਾਨ, ਦਲ ਖ਼ਾਲਸਾ ਦੇ ਨੇਤਾ ਕੰਵਰਪਾਲ ਸਿੰਘ, ਮਨੁੱਖੀ ਅਧਿਕਾਰ ਕਾਰਕੁਨ ਗੌਤਮ ਨਵਲੱਖਾ ਅਤੇ ਈਸਾਈ ਭਾਈਚਾਰੇ ਦੇ ਪ੍ਰਤੀਨਿਧੀ ਸ਼ਾਮਲ ਹਨ। ਭਾਰਤ ਦੇ ਮੌਜੂਦਾ ਹਾਲਾਤਾਂਇਹ ਇੱਕ ਮਹੱਤਵਪੂਰਨ ਸੈਮੀਨਾਰ ਹੋਵੇਗਾ, ਜਿਸ ਵਿੱਚ ਪ੍ਰਸਿੱਧ ਬੁੱਧੀਜੀਵੀ, ਵਿਦਵਾਨ, ਲੇਖਕ ਅਤੇ ਕਸ਼ਮੀਰ ਦੀ ਆਜ਼ਾਦੀ ਦੇ ਸਮਰਥਕ ਨੇਤਾ ਸ਼ਾਮਲ ਹੋਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version