ਨਵੀਂ ਦਿੱਲੀ (29 ਜੂਨ, 2015): ਭਾਰਤ ਦੀ ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਦਿੱਲੀ ਦੀ ਤਿਹਾੜ ਜੇਲ੍ਹ ਦੀ ਸੁਰੱਖਿਆ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ‘ਚ ਹੈ। ਤਿਹਾੜ ‘ਚ ਸੁਰੰਗ ਬਣਾ ਕੇ ਦੋ ਕੈਦੀ ਜੇਲ੍ਹ ਤੋਂ ਫ਼ਰਾਰ ਹੋ ਗਏ। ਪੁਲਿਸ ਦੇ ਮੁਤਾਬਿਕ ਫ਼ਰਾਰ ਕੈਦੀਆਂ ‘ਚੋਂ ਇੱਕ ਨੂੰ ਫੜ ਲਿਆ ਗਿਆ ਹੈ, ਲੇਕਿਨ ਇੱਕ ਕੈਦੀ ਅਜੇ ਵੀ ਫ਼ਰਾਰ ਹੈ।
ਜਾਣਕਾਰੀ ਦੇ ਮੁਤਾਬਿਕ ਅਜੇ ਤੱਕ ਪੁਲਿਸ ਦੇ ਹੱਥੇ ਨਾ ਚੜ੍ਹਿਆ ਕੈਦੀ ਕਾਫ਼ੀ ਖ਼ਤਰਨਾਕ ਹੈ। ਐਤਵਾਰ ਨੂੰ ਗਿਣਤੀ ਦੇ ਦੌਰਾਨ ਜਦੋਂ ਦੋਵੇਂ ਕੈਦੀ ਨਹੀਂ ਪਾਏ ਗਏ ਤਾਂ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਗਈ। ਇਸ ਦੌਰਾਨ ਤਿਹਾੜ ‘ਚ ਉਸ ਸੁਰੰਗ ਦਾ ਪਤਾ ਲੱਗਾ ਜਿਥੋਂ ਉਹ ਫ਼ਰਾਰ ਹੋਏ ਸਨ।
ਗੌਰਤਲਬ ਹੈ ਕਿ ਤਿਹਾੜ ਤੋਂ ਕੈਦੀਆਂ ਦੇ ਭੱਜਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸਤੋਂ ਪਹਿਲਾਂ ਚਾਰਲਸ ਸ਼ੋਭਰਾਜ ਤੇ ਫੂਲਨ ਦੇਵੀ ਦਾ ਹਤਿਆਰਾ ਸ਼ੇਰ ਸਿੰਘ ਰਾਣਾ ਵੀ ਤਿਹਾੜ ਤੋਂ ਭੱਜ ਚੁੱਕਾ ਹੈ।